Total views : 5506905
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪਹਿਲੇ 4 ਜੇਤੂਆਂ ਨੂੰ ਮਿਲੇਗਾ 50-50 ਹਜਾਰ ਰੁਪਏ ਦਾ ਨਕਦ ਇਨਾਮ,ਦੁੱਜੇ 4 ਨੂੰ11ਹਜ਼ਾਰ, ਤੀਜੇ ਨੂੰ 5100 ਅਤੇ ਚੋਥੇ 4 ਜੇਤੁਆਂ ਨੂੰ ਮਿਲਣਗੇ 1100 ਹਰੇਕ
ਮਜੀਠਾ/ਜਸਪਾਲ ਸਿੰਘ ਗਿੱਲ
ਪੰਜਾਬ ਦੀ ਜਵਾਨੀ ਨੂੰ ਨਸਿਆਂ ਦੀ ਦਲਦਲ ਤੋ ਦੂਰ ਰੱਖਣ ਤੇ ਸਿੱਖੀ ਸਰੂਪ ਦੇ ਹੋ ਰਹੇ ਘਾਣ ਨੂੰ ਠੱਲ੍ਹ ਪਾਉਣ ਅਤੇ ਵਿਦਿਆਰਥੀਆਂ ਵਿਚ ਸੰਗੀਤ ਪ੍ਰਤੀ ਰੂਚੀ ਨੂੰ ਵਧਾਉਣ ਲਈ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰੂ ਗਿਆਨ ਇੰਸਟੀਚਿਊਟ ਆਫ ਮਿਊਜ਼ਿਕ ਮਜੀਠਾ ਵਲੋ ਸ਼ਬਦ ਗਾਇਨ ਅਤੇ ਤਬਲਾ ਸੋਲੋ ਦੇ ਮਹਾਂ ਮੁਕਾਬਲੇ ਕਰਵਾਏ ਗਏ ਸਨ। ਹੁਣ ਇੰਨ੍ਹਾਂ ਮੁਕਾਬਲਿਆਂ ਦਾ ਫਾਇਨਲ ਰਾਉਂਡ ਮਜੀਠਾ ਸਹਿਰ ਦੇ ਗੁਰੂਦੁਆਰਾ ਸੰਗਤਸਰ ਖਾਸ਼ਾ ਪੱਤੀ ਵਿਖੇ 2 ਅਪ੍ਰੈਲ ਦਿਨ ਅੈਤਵਾਰ ਨੂੰ ਕਰਾਇਆ ਜਾ ਰਿਹਾ ਹੈ। ਜ਼ਿਕਰਯੋਗ ਹੋਵੇਗਾ ਇੰਨ੍ਹਾਂ ਮੁਕਾਬਲਿਆਂ ਵਿੱਚ ਪੂਰੇ ਪੰਜਾਬ ਵਿਚੋਂ ਫਾਇਨਲ ਵਿੱਚ ਪਹੁੰਚੇ ਕੁੱਲ 16 ਹੋਣਹਾਰ ਵਿਦਿਆਰਥੀਆਂ ਵਿਚ ਇਹ ਮੁਕਾਬਲਾ ਹੋਣ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਕਰਨਗੇ ਜੇਤੂਆਂ ਨੂੰ ਇਨਾਮ ਤਕਸੀਮ
ਇਸ ਮੌਕੇ ਪਹਿਲੇ ਸਥਾਨ ਤੇ ਆਉਣ ਵਾਲੇ 4 ਵਿਦਿਆਥੀਆਂ ਨੂੰ 50-50 ਹਜਾਰ ਰੁਪਏ ਦੀ ਨਕਦ ਰਾਸ਼ੀ ਇਨਾਂਮ ਵਜੌਂ ਦਿੱਤੀ ਜਾਵੇਗੀ, ਦੂਜੇ ਸਥਾਨ ਤੇ ਆਓਣ ਵਾਲੇ 4 ਵਿਦਿਆਰਥੀਆਂ ਨੂੰ 2 ਤੋਲੇ ਦਾ ਚਾਂਦੀ ਦਾ ਮੈਡਲ ਅਤੇ ਨਾਲ 11-11 ਹਜਾਰ ਰੁਪਏ ਨਕਦ ਇਨਾਮ, ਤੀਸਰੇ ਸਥਾਨ ਤੇ ਆਉਣ ਵਾਲੇ 4 ਵਿਦਿਆਰਥੀਆਂ ਨੂੰ ਕਾਂਸੀ ਦਾ ਮੈਡਲ ਤੇ 51-51 ਸੌ ਰੁਪਏ ਨਕਦ ਇਨਾਮ ਜਦਕਿ ਚੋਥੇ ਨੰਬਰ ਤੇ ਰਹਿਣ ਵਾਲੇ ਚਾਰ ਵਿਦਿਆਰੀਆਂ ਨੂੰ 11-11 ਸੌ ਰੁਪਏ ਨਕਦ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਆਂ ਜਾਵੇਗਾ।
ਗੁਰੂ ਗਿਆਨ ਇੰਸਟੀਚਿਊਟ ਆਫ ਮਿਊਜ਼ਿਕ ਮਜੀਠਾ ਦੇ ਡਾਇਰੈਕਟਰ ਭਾਈ ਸੁਰਜੀਤ ਸਿੰਘ ਮਜੀਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਾਈਨਲ ਰਾਊਂਡ ਵਾਲੇ ਮਹਾਂ ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ ਪਹੁੰਚ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ,
ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਅਤੇ
ਰਾਗੀ ਸਿੰਘ ਭਾਈ ਹਰਮੀਤ ਸਿੰਘ ਖਾਲਸਾ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨਗੇ।