ਗੋਇੰਦਵਾਲ ਜੇਲ ਮੁੜ ਚਰਚਾ ‘ਚ ! 8 ਦਿਨ ਪਹਿਲਾਂ ਜੇਲ ‘ਚ ਆਏ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕਸ਼ੀ

4675343
Total views : 5506905

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਕਰਨ ਸਿੰਘ, ਜਸਬੀਰ ਸਿੰਘ ਲੱਡੂ

ਜਿਲਾ ਤਰਨ ਤਾਰਨ ਦੀ ਗੋਇੰਦਵਾਲ ਜੇਲ ਮੁੜ ਇਸ ਕਰਕੇ ਚਰਚਾ ਵਿੱਚ ਆ ਗਈ ਹੈ, ਜਿਥੇ 8 ਦਿਨ ਪਹਿਲਾ ਹੀ ਆਏ ਕੈਦੀ ਨੇ ਜੇਲ ਅੰਦਰ ਫੰਦਾ ਲਗਾਕੇ ਖੁਦਕਸ਼ੀ ਕਰ ਲਈ ਹੈ। ਜਿਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੈਦੀ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਨਸ਼ਾ ਨਹੀਂ ਮਿਲ ਰਿਹਾ ਸੀ। ਕੈਦੀ ਨੂੰ ਨਜ਼ਰਬੰਦ ਕੀਤਾ ਹੋਇਆ ਸੀ ਤੇ ਉਸ ਨੇ ਉਸੇ ਜਗ੍ਹਾ ਉਪਰ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਜਦੋਂ ਇਸ ਘਟਨਾ ਦਾ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹ ਫੌਰਨ ਉਸ ਨੂੰ ਲੈ ਕੇ ਤਰਨਤਾਰਨ ਦੇ ਸਿਵਲ ਸਰਕਾਰੀ ਹਸਪਤਾਲ ਵਿਚ ਪਹੁੰਚੇ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਜੇ ਤੱਕ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਨਹੀਂ ਹੈ। ਪੁਲਿਸ ਆਪਣੀ ਕਾਰਵਾਈ ਵਿਚ ਲੱਗੀ ਹੋਈ ਹੈ। ਕੈਦੀ ਨੂੰ 22 ਮਾਰਚ ਨੂੰ ਹੀ ਜੇਲ੍ਹ ਵਿਚ ਲਿਆਂਦਾ ਗਿਆ। 8 ਦਿਨ ਬਾਅਦ ਹੀ ਉਸ ਨੇ ਫੰਦਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦਾ ਪਛਾਣ ਬਲਵਿੰਦਰ ਸਿੰਘ ਪੁੱਤਰ ਮੇਘਾ ਸਿੰਘ ਪਿੰਡ ਮੱਲ ਮੋਰੀ ਵਜੋਂ ਹੋਈ ਹੈ।

Share this News