Total views : 5506912
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੰਜਾਬ ਵਿਚ ਬੇ- ਕਸੂਰ ਸਿੱਖ ਨੌਜਵਾਨਾਂ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਫੜੋ-ਫੜਾਈ ਬਹੁਤ ਮੰਦਭਾਗੀ ਹੈ, ਜਿਸ ਨਾਲ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਰਕਾਰ ਦੀ ਇਹ ਕਾਰਵਾਈ ਪੰਜਾਬ ਨੂੰ ਤਬਾਹ ਕਰਨ ਵਾਲੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਲੀਗਲ ਐਡਵਾਈਜ਼ਰ ਤੇ ਸੀਨੀਅਰ ਐਡਵੋਕੇਟ ਸ ਅਮਰਬੀਰ ਸਿੰਘ ਸਿਆਲੀ ਨੇ ਕੀਤਾ।
ਐਡਵੋਕੇਟ ਸਿਆਲੀ ਨੇ ਕਿਹਾ ਕਿ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੌੜੀ ਸਿਆਸਤ ਲਈ ਪੰਜਾਬ ਦੇ ਨੌਜਵਾਨਾ ਨੂੰ ਗ੍ਰਿਫਤਾਰ ਕਰ ਰਹੀ ਹੈ ਜੋ ਕਿਸੇ ਤਰ੍ਹਾਂ ਵੀ ਸੂਬੇ ਦੇ ਹਿੱਤ ਵਿੱਚ ਨਹੀਂ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਦੀ ਕਰੜੀ ਨਿੰਦਾ ਕਰਦਾ ਹੈ ਅਤੇ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਕਰੇਗਾ। ਉਹ ਕਿਸੇ ਵੀ ਅਦਾਲਤ ਵਿਚ ਪੇਸ਼ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੇ ਯਤਨ ਕੀਤੇ ਜਾ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਇਸ ਘੜੀ ਇਨ੍ਹਾਂ ਨੌਜਵਾਨਾਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਰਿਹਾਈ ਤੱਕ ਯਤਨ ਜਾਰੀ ਰਹਿਣਗੇ ।ਸ: ਸਿਆਲੀ ਨੇ ਇਹ ਵੀ ਕਿਹਾ ਕਿ ਉਹਨਾਂ ਨਾਲ ਕੋਈ ਵੀ ਬੇਕਸੂਰਵਾਰ ਸਿੱਖ ਨੌਜਵਾਨਾਂ ਦੇ ਪਰਿਵਾਰ ਮੈਂਬਰ ਕਿਸੇ ਕਿਸਮ ਦੇ ਝੂਠੇ ਕੇਸ ਦੀ ਪੈਰਵਾਈ
ਪੰਜਾਬ ਜਾ ਪੂਰੇ ਭਾਰਤ ਦੇਸ਼ ਦੇ ਕਿਸੇ ਵੀ ਸੂਬੇ ਵਿਚ ਵੀ ਮੰਗ ਕਰਨਗੇ ਉਸ ਲਈ ਅੱਗੇ ਆ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੁਫ਼ਤ ਕੇਸ ਤੇ ਲੜਨਗੇ ਉਥੇ ਹੀ ਦਿਨ ਰਾਤ ਮਿਹਨਤ ਕਰਕੇ ਆਪਣੇ ਸਿੱਖ ਭਰਾਵਾਂ ਨੂੰ ਪੁਲਿਸ ਦੀ ਚੁਗਲ ਤੋਂ ਬਚਾਉਣਗੇ ਉਹਨਾਂ ਕਿਹਾ ਕਿ ਸਰਕਾਰਾਂ ਦੇ ਕੰਮ ਸਿੱਖ ਨੌਜਵਾਨ ਬਚਉਣੇ ਸੀ ਮਗਰ ਇਹ ਪੰਜਾਬ ਦੀ ਸਰਕਾਰ ਆਪ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਵਾ ਕੇ ਕੇਦਰ ਨਾਲ ਮਿਲੀ ਭੁਗਤ ਕਰਕੇ ਨੌਜਵਾਨਾਂ ਦਾ ਘਾਣ ਕਰਵਾ ਰਹੀ ਹੈ ਜੋ ਇਸ ਸਰਕਾਰ ਨੂੰ ਭੁਗਤਣਾ ਪਵੇਗਾ ਤੇ ਸਾਡੇ ਸਮੁਚੇ ਨੌਜਵਾਨ ਜਲਦ ਰਿਆਹ ਹੋਣਗੇ।