ਮਾਤਾ ਚਾਮੂੰਡਾ ਦੇਵੀ ਜੀ ਦਾ ਦੋ ਰੋਜ਼ਾ ਇਤਿਹਾਸਕ ਮੇਲਾ29 ਤੋ

4675397
Total views : 5507065

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਅੰਮ੍ਰਿਤਸਰ ਜਿਲੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਸਥਿੱਤ ਮਾਤਾ ਮੰਦਰ ਚਾਮੂੰਡਾ ਦੇਵੀ ਵਿਖੇ ਅੱਜ ਇਸ ਵਾਰ ਚੇਤ ਦੇ ਮਹੀਨੇ  ਦਿਨ ਬੁੱਧਵਾਰ ਤੋ ਦੋ ਰੋਜ਼ਾ ਇਤਿਹਾਸਕ ਮੇਲਾ ਸ਼ੁਰੂ ਹੋ ਰਿਹਾ ਹੈ। ਇਹ ਇਤਿਹਾਸਕ ਮੰਦਰ ਇਸ ਵੇਲੇ ਪ੍ਰਸ਼ਾਸਨ ਹੇਠ ਰਸ਼ੀਵਰ ਕਮ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਦੀ ਰਹਿਨੁਮਾਈ ਹੇਠ ਦੇਖ-ਰੇਖ ਚੱਲ ਰਿਹਾ ਹੈ। ਇਸ ਇਤਿਹਾਸਕ ਲੱਗਣ ਵਾਲੇ ਦੋ ਰੋਜ਼ਾ ਮੇਲੇ ਸਬੰਧੀ ਜਦ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਨਾਲ ਗੱਲਬਾਤ ਕੀਤੀ ਤਾ ਉਨਾਂ ਦੱਸਿਆ ਕਿ ਇਸ ਦੋ ਰੋਜ਼ਾ ਚੱਲਣ ਵਾਲੇ ਮੇਲੇ ਦੀਆਂ ਤਿਆਰੀਆ ਪੂਰੀਆ ਕਰ ਲਈਆ ਗਈਆ ਹਨ।

ਉਨਾਂ ਕਿਹਾ ਕਿ ਮੰਦਰ ਦੇ ਅੰਦਰ, ਬਾਹਰ, ਲੰਗਰ ਹਾਲ ਅਤੇ ਮੰਦਰ ਦੇ ਆਲੇ-ਦੁਆਲੇ ਪੂਰੇ ਮੰਦਿਰ ਨੂੰ ਸੀਸੀਟੀਵੀ ਅਧੀਨ ਲਿਆਂਦਾ ਗਿਆ ਹੈ,ਜਿਸ ਨਾਲ ਗਲਤ ਅਨਸਰਾਂ ਵਿਰੁੱਧ ਇਹ ਤੀਸਰੀ ਅੱਖ ਕੰਮ ਕਰੇਗੀ। ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਨੇ ਕਿਹਾ ਕਿ ਇਸ ਮੇਲੇ ਵਿੱਚ ਹਜ਼ਾਰਾ ਦੀ ਤਦਾਦ ਨਾਲ ਪਹੁੰਚ ਰਹੀਆ ਸੰਗਤਾ ਲਈ ਮੰਦਰ ਵਿੱਚ ਲੱਗੇ ਰਸ਼ੀਵਰ ਵੱਲੋ ਵੱਖ -ਵੱਖ ਤਰਾਂ ਦੇ ਲੰਗਰਾ ਤੇ ਠਹਿਰਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਮੰਦਰ ਨੂੰ ਲਾਈਟ ਨਾਲ ਦੁਲਹਨ ਵਾਂਗ ਸਜਾਇਆ ਗਿਆ ਹੈ।

ਇਸ ਮੇਲੇ ਸਬੰਧੀ ਜਦ ਪੁਲਿਸ ਚੋਕੀ ਚਵਿੰਡਾ ਦੇਵੀ ਦੇ ਇੰਚਾਰਜ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਨਾਂ ਕਿਹਾ ਕਿ ਇਸ ਮੇਲੇ ਵਿੱਚ ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ। ਉਨਾਂ ਸੰਗਤ ਨੂੰ ਅਪੀਲ ਕੀਤੀ ਕਿ ਆਪਣਾ ਕੀਮਤੀ ਸਮਾਨ ਮੇਲੇ ਵਿੱਚ ਨਾ ਲੈ ਕਿ ਆਉਣ।

Share this News