ਛੀਨਾ ਨੇ ਸਿੱਖ ਸ਼ਰਧਾਲੂਆਂ ਲਈ ਵਿਸ਼ੇਸ਼ ‘ਗੁਰੂ ਕ੍ਰਿਪਾ ਟਰੇਨ’ ਚਲਾਉਣ ’ਤੇ ਪ੍ਰਧਾਨ ਮੰਤਰੀ ਦੀ ਕੀਤੀ ਸ਼ਲਾਘਾ

4878795
Total views : 5841441

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

-ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਇੰਚਾਰਜ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸਿੱਖ ਸ਼ਰਧਾਲੂਆਂ ਲਈ ਅੰਮ੍ਰਿਤਸਰ ਤੋਂ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿਖੇ ਨਤਮਸਤਕ ਹੋਣ ਲਈ ਵਿਸ਼ੇਸ਼ ‘ਗੁਰੂ ਕ੍ਰਿਪਾ ਯਾਤਰਾ ਟਰੇਨ ਸ਼ੁਰੂ ਕਰਨ ਲਈ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ 9 ਤੋਂ 15 ਅਪ੍ਰੈਲ ਤੱਕ ਅੰਮ੍ਰਿਤਸਰ ਤੋਂ ਸ਼ਰਧਾਲੂਆਂ ਲਈ ਨਵੀਂ ਰੇਲ ਗੱਡੀ ਸ਼ੁਰੂ ਕਰਨ ਸਬੰਧੀ ਮੋਦੀ ਸਰਕਾਰ ਦਾ ਧੰਨਵਾਦੀ ਹੈ।

ਕੇਂਦਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਵਿਸਾਖੀ ’ਤੇ ਦਿੱਤਾ ਤੋਹਫਾ


ਇਸ ਮੌਕੇ ਸ: ਛੀਨਾ ਨੇ ਸਮੂਹ ਸਿੱਖ ਭਾਈਚਾਰੇ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ ਨਾਲ ਮਿਲ ਕੇ ਬੀਤੀ ਦਿਨੀਂ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰ ਕੇ ਉਕਤ ਸਪੈਸ਼ਲ ਰੇਲਗੱਡੀ ਨੂੰ ਚਲਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਸ੍ਰੀ ਮੋਦੀ ਅਤੇ ਰੇਲ ਮੰਤਰੀ ਨੇ ਅਮਲੀਜਾਮਾ ਪਹਿਨਾਉਂਦਿਆਂ ਹੁਣ ਇਸ ਵਿਸ਼ੇਸ਼ ਰੇਲ ਗੱਡੀ ਨੂੰ ਚਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ।
ਸ: ਛੀਨਾ ਨੇ ਕਿਹਾ ਕਿ ਉਨ੍ਹਾਂ ਅਤੇ ਤਰੁਣ ਚੁੱਘ ਦਾ ਹਮੇਸ਼ਾਂ ਹੀ ਯਤਨ ਰਿਹਾ ਹੈ ਕਿ ਉਹ ਗੁਰੂ ਨਗਰੀ ਦੇ ਸੇਵਾਦਾਰ ਬਣ ਕੇ ਵਿਕਾਸ ਅਤੇ ਲੋਕ ਸੇਵਾ ਕਰਦੇ ਰਹਿਣ। ਇਸ ਲਈ ਸਿੱਖ ਭਾਈਚਾਰੇ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦੇ ਮਕਸਦ ਤਹਿਤ ਪ੍ਰਧਾਨ ਮੰਤਰੀ ਕੋਲ ਉਕਤ ਮੰਗ ਰੱਖੀ ਗਈ ਸੀ, ਜਿਸ ’ਤੇ ਉਨ੍ਹਾਂ ਅਮਲ ਕਰਦਿਆਂ ਖੁਦ ‘ਗੁਰੂ ਕ੍ਰਿਪਾ’ ਨਾਂ ਦੀ ਵਿਸ਼ੇਸ਼ ਟਰੇਨ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ’ਤੇ ਸਿੱਖ ਸ਼ਰਧਾਲੂਆਂ ਨੂੰ ਤੋਹਫ਼ੇ ਵਜੋਂ ਚਲਾਇਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਲਖਨਊ ਤੋਂ ਇਕ ਹੋਰ ‘ਗੁਰੂ ਕ੍ਰਿਪਾ ਟਰੇਨ’ ਸ਼ੁਰੂ ਕੀਤੀ ਹੈ, ਜੋ ਸਾਰੇ ਪੰਜ ਪਵਿੱਤਰ ਤਖ਼ਤਾਂ ਨੂੰ ਜੋੜਦੀ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਮੰਗ ਕਰਦਿਆਂ ਕਿਹਾ ਕਿ ਉਹ ਟਿਕਟਾਂ ਦਾ ਬੋਝ ਚੁੱਕਣ ਜਾਂ ਘੱਟੋ-ਘੱਟ ਰਿਆਇਤੀ ਖਰਚਿਆਂ ’ਤੇ ਸ਼ਰਧਾਲੂਆਂ ਦੀ ਸਹਾਇਤਾ ਕਰਨ। ਕਿਉਂਕਿ ਖਾਣਾ, ਠਹਿਰਣ ਅਤੇ ਦਰਸ਼ਨਾਂ ਸਮੇਤ ਟਿਕਟਾਂ ’ਚ ਸਮੂਹ ਯਾਤਰਾ ਸ਼ਾਮਿਲ ਕੀਤੀ ਗਈ ਹੈ।

Share this News