Total views : 5507062
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੰਮ੍ਰਿਸਤਰ ਸ਼ਹਿਰ ਨੂੰ ਟਰੈਫਿਕ ਜਾਮ ਮੁਕਤ ਕਰਨ ਲਈ ਸਪੈਸ਼ਲ ਅਭਿਆਨ ਚਲਾਇਆ ਗਿਆ ਹੈ। ਜਿਸਤੇ ਤਹਿਤ ਅੱਜ ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਅਗਵਾਈ ਹੇਠ ਸਮੇਤ ਸ੍ਰੀ ਜਸਵੀਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਟਰੈਫਿਕ ਜੋਨ-2,ਅੰਮ੍ਰਿਤਸਰ, ਇੰਸਪੈਕਟਰ ਅਨੂਪ ਕੁਮਾਰ ਅਤੇ ਸਬ-ਇੰਸਪੈਕਟਰ ਮੰਗਲ ਸਿੰਘ ਇੰਚਾਂਰਜ਼ ਜੋਨ-2,ਅੰਮ੍ਰਿਤਸਰ ਸਮੇਤ ਹੋਟਲ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨਾਲ ਕੁਆਈਨਜ ਵਿੱਖੇ ਵਿਸ਼ੇਸ਼ ਮੀਟਿੰਗ ਕਰਕੇ ਟਰੈਫਿਕ ਨੂੰ ਜਾਮ ਮੁਕਤ ਚਲਾਉਂਣ ਲਈ ਵਿਚਾਰ ਵਿਟਾਦਰਾਂ ਕੀਤਾ ਗਿਆ ।
ਏ.ਡੀ.ਸੀ.ਪੀ ਟਰੈਫਿਕ ਵੱਲੋਂ ਮੀਟਿੰਗ ਦੌਰਾਨ ਕਿਹਾ ਕਿ ਹੋਟਲ ਵਿੱਚ ਆਉਂਣ ਵਾਲੇ ਗੈਸਟਾਂ ਦੇ ਵਹੀਕਲਾਂ ਨੂੰ ਪਾਰਕਿੰਗ ਵਿੱਚ ਖੜਾ ਕੀਤਾ ਜਾਵੇ ਇੱਧਰ ਉੱਧਰ ਸੜਕ ਕਿਨਾਰੇ ਬਿਲਕੁਲ ਖੜਾ ਨਾਲ ਕੀਤਾ ਜਾਵੇ ਅਤੇ ਦੁਕਾਨਦਾਰ ਆਪਣੇ ਗ੍ਰਾਹਕਾ ਦੇ ਵਹੀਕਲਾਂ ਲਈ ਢੁੱਕਵੇ ਪ੍ਰਬੰਧ ਕਰਕੇ ਮੁਰੰਮਤ ਕੀਤੀ ਜਾਵੇ । ਕੁਆਈਨਜ ਤੇ ਕੋਈ ਵੀ ਵਹੀਕਲ ਨਾ ਖੜਾ ਕੀਤਾ ਜਾਵੇ ਤੇ ਇਸ ਰੋਡ ਨੂੰ ਪੂਰੀ ਤਰ੍ਹਾਂ ਸਾਫ਼ ਰੱਖਿਆ ਜਾਵੇ ਤਾਂ ਜੋ ਹੋਟਲ ਤੇ ਦੁਕਾਨਾਂ ਵਿੱਚ ਆਉਂਣ ਵਾਲੇ ਗ੍ਰਾਹਕਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿੱਚ ਹਾਜ਼ਰੀਨ ਨੇ ਟਰੈਫਿਕ ਪੁਲਿਸ ਨੂੰ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟਾਈ। ਇਸੇ ਤਰ੍ਹਾਂ ਆਉਂਣ ਵਾਲੇ ਦਿਨਾ ਵਿੱਚ ਵੱਖ-ਵੱਖ ਮਾਰਿਕਟ ਦੇ ਪ੍ਰਤੀਨੀਧਿਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ।