ਤਿਨ ਅਧਿਆਪਕਾਂ ਸਮੇਤ ਟੈਕਸੀ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ -ਅਧਿਆਪਕ ਵਰਗ ‘ਚ ਭਾਰੀ ਸੋਗ ਦੀ ਲਹਿਰ

4676143
Total views : 5508261

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪੱਟੀ/ਕੁਲਾਰਜੀਤ ਸਿੰਘ
ਫਿਰੋਜਪੁਰ ਜਿਲੇ ਨਾਲ ਸਬੰਧਿਤ ਤਿੰਨ ਅਧਿਆਪਕਾਂ (ਜਿੰਨਾ ਵਿੱਚ ਦੋ ਮਹਿਲਾ) ਅਧਿਆਪਕ ਸਨ ਉਨਾਂ ਸਮੇਤ ਉਨਾਂ ਨੂੰ ਲੈਕੇ ਖੇਮਰਕਨ ਦੇ ਵੱਖ ਵੱਖ ਸਕੂਲਾਂ ਵਿੱਚ ਲੈ ਕੇ ਆ ਰਹੇ ਡਰਾਈਵਰ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਹੋ ਜਾਣ ਨਾਲ ਖੇਮਕਰਨ ਇਲਾਕੇ ਵਿੱਚ ਕਾਫੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੱਖ ਵੱਖ ਸਕੂਲਾਂ ਵਿੱਚ ਪੜਾਂਉਦੇ ਅਧਿਆਪਕਾਂ ਵਲੋ ਮਿਲਕੇ ਇਕ ਨਿੱਜੀ ਗੱਡੀ ਕਰਾਏ ਤੇ ਲੈ ਰੱਖੀ ਸੀ ਜੋ ਰੋਜਾਨਾਂ ਅਧਿਆਪਕਾ ਨੂੰ ਲੈਕੇ ਆਂਉਦੀ -ਜਾਂਦੀ ਸੀ ਅਤੇ ਰੋਜ ਵਾਂਗ ਅੱਜ ਵੀ ਉਹ ਗੱਡੀ ਅਧਿਆਪਕਾਂ ਨੂੰ ਲੈਕੇ ਖੇਮਕਰਨ ਵੱਲ ਆ ਰਹੀ ਸੀ ਤਾਂ

 ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ ‘ਚ ਤਿੰਨ ਅਧਿਆਪਕਾਂ ਤੇ ਇਕ ਡਰਾਈਵਰ ਦੀ ਮੌਤ ਹੋ ਗਈ ।ਮਿਲੀ ਜਾਣਕਾਰੀ ਮੁਤਾਬਕ ਤਿੰਨ ਅਧਿਆਪਕਾਂ ਪ੍ਰਿੰਸ ਕੁਮਾਰ(ਹਾਈ ਸਕੂਲ ਪਿੰਡ ਕਾਲੀਆਂ (ਖੇਮਕਰਨ),ਕੰਚਨ (ਹਾਈ ਸਕੂਲ ਕੋਟਲੀ ਵਸਾਵਾ ਸਿੰਘ),ਮਨਿੰਦਰ ਕੌਰ(ਹਾਈ ਸਕੂਲ ਆਸਲ ਉਤਾੜ)ਸਮੇਤ ਡਰਾਈਵਰ ਅਸ਼ੋਕ ਕੁਮਾਰ ਦੀ ਮੌਕੇ ‘ਤੇ ਮੌਤ ਹੋ ਗਈ।ਬਲਾਕ ਸਿਖਿਆ ਅਫ਼ਸਰ ਖੇਮਕਰਨ ਪਾਰਸ ਖੁੱਲਰ ਜਿਹੜੇ ਤੁਰੰਤ ਘਟਨਾ ਸਥਾਨ ‘ਤੇ ਪੁੱਜੇ ਸਨ,ਨੇ ਦੱਸਿਆ ਕਿ ਇਕ ਅਧਿਆਪਕ ਬਹੁਤ ਗੰਭੀਰ ਜਖਮੀ ਸਨ,ਜਿਨ੍ਹਾਂ ਨੂੰ ਲੁਧਿਆਣਾ ਡੀ.ਐਮ.ਸੀ. ਤੇ ਬਾਕੀਆਂ ਦਾ ਫਿਰੋਜ਼ਪੁਰ ਦੇ ਹਸਪਤਾਲ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ, ਗੱਡੀ ਵਿਚ ਕਰੀਬ 7 ਅਧਿਆਪਕ ਸਵਾਰ ਸਨ। 

ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਤਿੰਨ ਅਧਿਆਪਕ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਲਾਲਾਬਾਦ ਨਜ਼ਦੀਕ ਪੈਂਦੇ ਪਿੰਡ  ਪਿੰਡ ਖਾਈ ਫੇਮੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਅਧਿਆਪਕ ਅਤੇ ਵਾਹਨ ਚਾਲਕ ਦੀ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
 ਉਨ੍ਹਾਂ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਹਾਈ ਸਕੂਲ ਅਧਿਆਪਕ ਕੰਚਨ, ਪ੍ਰਿੰਸ ਅਤੇ ਮਨਿੰਦਰ ਦੀ ਇਸ ਹਾਦਸੇ ਵਿੱਚ ਮੌਤ ਨਾਲ ਸਕੂਲ ਸਿੱਖਿਆ ਵਿਭਾਗ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ  ਅਤੇ ਪਿੱਛੇ ਪਰਿਵਾਰਕ ਮੈਂਬਰਾਂ , ਦੋਸਤਾਂ ਨੂੰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦੀ ਸਹੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ।
Share this News