Total views : 5508261
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪਟਿਆਲਾ /ਬੀ.ਐਨ.ਈ ਬਿਊਰੋ
ਪਾਤੜਾਂ ਦੇ ਨਰਵਾਣਾ ਰੋਡ ਤੇ ਸਥਿਤ ਪਨਗਰੇਨ ਖਰੀਦ ਏਜੰਸੀ ਦੇ ਗੁਦਾਮ ‘ਤੇ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਐਸਐਸਪੀ ਪਟਿਆਲਾ ਦੇ ਨਿਰਦੇਸ਼ਾਂ ਤਹਿਤ ਇੰਸਪੈਕਟਰ ਪਵਿੱਤਰ ਸਿੰਘ ਦੀ ਅਗਵਾਈ ਵਿਚ ਟੀਮ ਵੱਲੋਂ ਛਾਪਾ ਮਾਰਿਆ ਗਿਆ। ਪਨਗਰੇਨ ਖਰੀਦ ਏਜੰਸੀ ਦੇ ਕੁੱਝ ਅਫ਼ਸਰਾਂ ਵੱਲੋਂ ਨਰਵਾਨਾ ਰੋਡ ‘ਤੇ ਗੁਦਾਮ ਵਿਚ ਖਰੀਦੀ ਹੋਈ ਕਣਕ ਵਿਚ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਕਥਿਤ ਦੋਸ਼ ਲੱਗ ਰਹੇ ਸਨ। ਜਾਣਕਾਰੀ ਦਿੰਦਿਆਂ ਵਿਜੀਲੈਂਸ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਆਤਮਾ ਰਾਮ ਵੱਲੋਂ ਵਿਜੀਲੈਂਸ ਵਿਭਾਗ ਨੂੰ ਘਪਲੇ ਸਬੰਧੀ ਸ਼ਕਾਇਤ ਕੀਤੀ ਗਈ ਸੀ ਜਿਸ ਦੇ ਅਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਵਿਜੀਲੈਂਸ ਅਧਿਕਾਰੀਆਂ ਵੱਲੋਂ ਕੰਡਾ ਲਗਾ ਕੇ ਕਣਕ ਦੇ ਭਰੇ ਹੋਏ ਥੈਲਿਆਂ ਨੂੰ ਚੈਕ ਕੀਤਾ ਗਿਆ ਅਤੇ ਕਣਕ ਦੀ ਕੁਆਇਲਟੀ ਚੈਕ ਕੀਤੀ ਗਈ ਅਤੇ ਪਨਗਰੇਨ ਖਰੀਦ ਏਜੰਸੀ ਦੇ ਅਧਿਕਾਰੀ ਇੰਸਪੈਕਟਰ ਮਾਣਕ ਸੋਢੀ ਅਤੇ ਏਐਫਐਸਓ ਨਿਖਲ ਵਾਲੀਆ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਜਿਸ ਦਾ ਉਹ ਕੋਈ ਠੋਸ ਜਵਾਬ ਨਾ ਦੇ ਸਕੇ।
ਸਿਕਾਇਤ ਕਰਤਾ ਆਤਮਾ ਰਾਮ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਜੋ ਸਰਕਾਰ ਵੱਲੋਂ ਕਣਕ ਖਰੀਦੀ ਗਈ ਸੀ ਉਸ ਨੂੰ 50 ਕਿਲੋ ਵਾਲੇ ਥੈਲਿਆਂ ਵਿਚ ਭਰ ਕੇ ਨਰਵਾਨਾ ਰੋਡ ‘ਤੇ ਪਿੰਡ ਕੂਆ ਡੇਅਰੀ ਦੇ ਨਜ਼ਦੀਕ ਜੀਐਸ ਓਪਨ ਗੋਦਾਮ ਵਿਚ ਸਟੋਰ ਕੀਤੀ ਗਈ ਸੀ ਉਸ ਦੀ ਦੇਖਭਾਲ ਲਈ ਸਰਕਾਰ ਵੱਲੋਂ ਇੱਕ ਟੀਮ ਬਣਾ ਕੇ ਜ਼ਿੰਮੇਵਾਰੀ ਸੌਂਪੀ ਹੋਈ ਹੈ। ਉਸ ‘ਤੇ ਸਵਾਲੀਆ ਨਿਸ਼ਾਨ ਉਸ ਸਮੇਂ ਲੱਗਣੇ ਸ਼ੁਰੂ ਹੋ ਗਏ ਜਦੋਂ ਪੰਜਾਹ ਕਿਲੋ ਵਾਲੇ ਥੈਲਿਆਂ ਵਿਚ ਭਰੀ ਹੋਈ ਕਣਕ ਨੂੰ ਤੀਹ ਕਿਲੋ ਵਾਲੇ ਥੈਲਿਆ ਵਿਚ ਭਰਿਆ ਜਾ ਰਿਹਾ ਸੀ।
ਥੈਲਿਆਂ ਵਿੱਚ ਕਣਕ ਭਰਨ ਵਾਲੇ ਮਜਦੂਰ ਗੋਦਾਮ ਵਿਚੋਂ ਕਣਕ ਛੱਡ ਕੇ ਅਧ ਵਿਚਕਾਰ ਹੀ ਰਫੂ ਚੱਕਰ ਹੋ ਗਏ ਜਿਥੇ ਉਹ ਥੈਲੇ ਤਿਆਰ ਕੀਤੇ ਜਾ ਰਹੇ ਸਨ ਉਸ ਥਾਂ ਤੇ ਸਰਕਾਰ ਦੀ ਨੀਤੀ ਦੇ ਮੁਤਾਬਕ 50 ਕਿਲੋ ਵਾਲੇ ਥੈਲੇ ਹੀ ਹੋਣੇ ਚਾਹੀਦੇ ਹਨ ਜਦੋਂ ਕਿ 50 ਕਿਲੋ ਵਾਲੇ ਥੈਲਿਆਂ ਵਿਚ 30 ਕਿਲੋ ਵਾਲੇ ਥੈਲੇ ਤਿਆਰ ਕਰਕੇ 20 ਕਿਲੋ ਵਾਲੇ ਥੈਲੇ ਨਾਲ ਕਰੋੜਾਂ ਰੁਪਏ ਦਾ ਘਪਲਾ ਤਾਂ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਜੇ ਹੁਣ ਇਸ ਦੀ ਜਾਂਚ ਕੀਤੀ ਜਾਵੇ ਤਾਂ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆ ਸਕਦਾ ਹੈ। ਦੱਸ ਦਈਏ ਕਿ ਪਵਿੱਤਰ ਸਿੰਘ ਦੀ ਟੀਮ ਨੇ ਇਹ ਵੀ ਦੱਸਿਆ ਕਿ ਥੈਲਿਆਂ ਵਿਚੋਂ ਨਿਕਲ ਰਹੀ ਗਲੀ ਸੜੀ ਕਣਕ ਵੀ ਮੁੜ ਬੋਰੀਆਂ ਵਿਚ ਭਰੀ ਜਾ ਰਹੀ ਹੈ।