Total views : 5508259
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਸੜਕਾਂ ਤੇ ਨਜਾਇਜ਼ ਕਬਜਿਆ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫਿਕ ਨੂੰ ਨਿਰਵਿਘਨ ਚਲਾਉਣ ਅਤੇ ਆਮ ਪਬਲਿਕ ਨੂੰ ਟਰੈਫਿਕ ਸਮੱਸਿਆ ਤੋਂ ਨਿਜਾਤ ਦੇਣ ਲਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ: ਨੌਨਿਹਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਡੀ.ਸੀ.ਪੀ. ਲਾਅ–ਐਂਡ–ਆਰਡਰ, ਅੰਮ੍ਰਿਤਸਰ ਸ: ਪ੍ਰਮਿੰਦਰ ਪਾਲ ਸਿੰਘ ਭੰਡਾਲ ਨੇ ਦੱਸਿਆ ਕਿ ਉਨਾਂ ਦੀ ਸੁਪਰਵੀਜ਼ਨ ਹੇਠ ਅਤੇ ਅਮਨਦੀਪ ਕੌਰ ਏ.ਡੀ.ਸੀ.ਪੀ ਟ੍ਰੈਫਿਕ ਦੀ ਨਿਗਰਾਨੀ ਤੇ ਸ਼ਹਿਰ ਨੂੰ ਤਿੰਨਾਂ ਜ਼ੋਨਾ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਕਰੀਬ 500 ਟਰੈਫਿਕ ਕਰਮਚਾਰੀਆਂ ਨੂੰ ਟਰੈਫਿਕ ਰੈਗੂਲੇਟ ਕਰਨ ਲਈ ਸ਼ਹਿਰ ਦੇ ਵੱਖ-ਵੱਖ ਚੌਕਾਂ-ਚੁਰਾਹਿਆ ਤੇ ਤਾਇਨਾਤ ਕੀਤਾ ਗਿਆਹੈ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਨਕੇਲ ਕੱਸਣ ਤੇ ਚਲਾਣ ਕਰਨ ਲਈ 70 ਮੋਟਰਸਾਈਕਲ ਅਤੇ 6 ਇੰਸਪੈਕਟਰ ਨੂੰ ਤਾਇਨਾਤ ਕੀਤਾ ਗਿਆ ਹੈ।
ਟਰੈਫਿਕ ਐਜੁਕੇਸ਼ਨ ਸੈਲ੍ਹ ਵੱਲੋਂ, ਸਕੂਲ-ਕਾਲਜ ਦੇ ਵਿੱਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਮੇਂ-ਸਮੇਂ ਤੇ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਟੈਕਸੀ ਆਟੋ ਡਰਾਈਵਰਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ।
ਇਸਤੋ, ਇਲਾਵਾ ਸੜਕ ਕਿਨਾਰੇ, ਫੁੱਟਪਾਥਾ ਤੇ ਵਹੀਕਲਾ ਦੀ ਗਲਤ ਪਾਰਕਿੰਗ ਅਤੇ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਅਤੇ ਨਗਰ ਨਿਗਮ, ਅੰਮ੍ਰਿਤਸਰ ਨਾਲ ਸਾਂਝੇ ਤੌਰ ਤੇ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿੱਚ ਆਉਣ-ਜਾਣ ਵਾਲਿਆਂ ਨੂੰ ਟਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਵੇ।
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਨਕੇਲ ਕੱਸਣ ਤੇ ਚਲਾਣ ਕਰਨ ਲਈ 70 ਮੋਟਰਸਾਈਕਲ ਅਤੇ 6 ਇੰਸਪੈਕਟਰਾਂ ਨੂੰ ਕੀਤਾ ਗਿਆ ਹੈ ਤਾਇਨਾਤ
ਦੁਕਾਨਦਾਰ ਆਪਣੀਆਂ ਦੁਕਾਨਾਂ ਦਾ ਸਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਅਤੇ ਇਸਤਿਹਾਰੀ ਬੋਰਡ ਨੂੰ ਫੁੱਟਪਾਥ ਤੇ ਨਾ ਰੱਖਣ ਤਾਂ ਜੋ ਪੈਦਲ ਆਉਣ-ਜਾਣ ਵਾਲੇ ਵਿਅਕਤੀਆਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸਕੂਲ ਕਾਲਜ ਦੇ ਵਿਦਿਆਰਥੀਆਂ ਨੂੰ ਲਿਆਉਣ ਵਾਲੇ ਵਾਹਨਾਂ ਦੇ ਚਾਲਕ ਆਪਣੇ ਵਾਹਨਾਂ ਨੂੰ ਸੜਕ ਕਿਨਾਰੇ ਖੜਾ ਕਰਕੇ ਬੱਚਿਆ ਨੂੰ ਨਾ ਉਤਾਰਿਆ ਜਾਵੇ। ਸਕੂਲ ਪ੍ਰਬੰਧਕ ਇਸਦਾ ਢੁੱਕਵਾਂ ਪ੍ਰਬੰਧ ਕਰਕੇ ਬੱਚਿਆਂ ਨੂੰ ਸਕੂਲ ਕਾਲਜ ਦੇ ਅੰਦਰ ਹੀ ਵਾਹਨਾਂ ਵਿੱਚ ਸਕੂਲ ਦੇ ਸਕਿਉਰਟੀ ਗਾਰਡਜ਼ ਦੀ ਮੱਦਦ ਨਾਲ ਚੜਾਇਆ ਤੇ ਉਤਾਰਿਆ ਜਾਵੇ।
ਵਿਦਿਆਰਥੀਆਂ ਦੇ ਮਾਤਾ-ਪਿਤਾ ਆਪਣੇ, ਨਾਬਾਲਗ ਬੱਚਿਆ ਨੂੰ ਮੋਟਰਸਾਈਕਲ/ਕਾਰ ਦੇ ਕੇ ਸਕੂਲ ਵਿੱਚ ਨਾ ਭੇਜਿਆ ਜਾਵੇ ਅਤੇ ਸਰਕਾਰ ਵੱਲੋਂ ਸੇਫ ਸਕੂਲ ਵਾਹਨ ਪੋਲਿਸੀ ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।ਕਾਰ/ਮੋਟਰਸਾਈਕਲ ਤੇ ਹੋਰ ਕਿੱਤਿਆਂ ਦੇ ਮਕੈਨਿਕ ਆਪਣੇ ਅਹਾਤੇ ਅੰਦਰ ਰਹਿ ਕੇ ਵਾਹਨਾਂ ਦੀ ਮੁਰੰਮਤ ਕਰਨ ਸੜਕ ਕਿਨਾਰੇ ਗੱਡੀਆਂ ਖੜੀਆਂ ਕਰਕੇ ਮੁਰੰਮਤ ਨਾ ਕੀਤੀ ਜਾਵੇ।
ਹੋਟਲ ਰੈਸਟੋਰੈਂਟ ਦੇ ਪ੍ਰਬੰਧਕ ਆਉਣ ਵਾਲੇ ਗੈਸਟਾਂ ਦੇ ਵਹੀਕਲਾਂ ਨੂੰ ਸਕਿਉਰਟੀ ਗਾਰਡਜ਼ ਦੁਆਰਾ ਹੋਟਲਾ ਵਿੱਚ ਬਣਾਈ ਗਈ ਪਾਰਕਿੰਗ ਵਿੱਚ ਪਾਰਕ ਕਰਵਾਉਣਗੇ। ਇੱਧਰ-ਉੱਧਰ ਸੜਕ ਤੇ ਕੋਈ ਵੀ ਵਹੀਕਲ ਨਹੀਂ ਲਗਾਉਣ ਦਿੱਤਾ ਜਾਵੇਗਾ।
ਮਾਲਜ ਵਿੱਚ ਆਉਣ ਵਾਲੇ ਗਾਹਕ ਆਪਣੇ ਵਹੀਕਲਾਂ ਨੂੰ ਸਕਿਊਰਟੀ ਗਾਰਡਜ਼ ਦੀ ਮੱਦਦ ਨਾਲ ਮਾਲਜ ਵਿੱਚ ਬਣਾਈ ਪਾਰਕਿੰਗ ਵਿੱਚ ਹੀ ਖੜਾ ਕਰਨਗੇ ਜਾਂ ਸੜਕ ਕਿਨਾਰੇ ਬਣੀ ਪੀਲੀ ਲਾਈਨ ਦੇ ਅੰਦਰ ਪਾਰਕ ਕੀਤਾ ਜਾਵੇ। ਗ਼ਲਤ ਪਾਰਕਿੰਗ ਦੀ ਸੂਰਤ ਵਿੱਚ ਵਹੀਕਲ ਨੂੰ ਟੋਅ ਕਰਕੇ ਚਲਾਣ ਕੀਤਾ ਜਾਵੇਗਾ।
ਹੇਹੜੀਆਂ/ਫੜੀਆਂ ਵਾਲੇ ਸੜਕ ਦੇ ਕਿਨਾਰੇ ਰੇਹੜੀਆਂ-ਫੜੀਆਂ ਨੂੰ ਖੜਾ ਕਰਕੇ ਸਮਾਨ ਦੀ ਵਿਕਰੀ ਨਾ ਕਰਨ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਜਗ੍ਹਾ ਪਰ ਹੀ ਰੇਹੜੀਆਂ-ਫੜੀਆਂ ਲਗਾਉਣ।ਆਟੋ ਈ-ਰਿਕਸਾ ਚਾਲਕ ਆਪਣੇ ਵਾਹਨਾਂ ਨੂੰ ਸੜਕ ਵਿਚਕਾਰ ਖੜੇ ਕਰਕੇ ਸਵਾਰੀਆਂ ਨੂੰ ਨਾ ਚੜਾਉਣ ਤੇ ਆਟੋ/ ਈ-ਰਿਕਸ਼ਿਆਂ ਨੂੰ ਨਿਧਾਰਤ ਪਾਰਕਿੰਗ ਪਰ ਹੀ ਪਾਰਕ ਕੀਤਾ ਜਾਵੇ।
ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਟਰੈਫਿਕ ਨੂੰ ਸਹੀ ਤਰੀਕੇ ਨਾਲ ਨਿਰਵਿਘਨ ਚਲਾਉਣ ਲਈ ਪੁਲਿਸ ਦਾ ਸਹਿਯੋਗ ਦੇਣ ਅਤੇ ਆਪਣੇ ਵਾਹਨਾਂ ਨੂੰ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਪਾਰਕ ਕਰਨਤੇ ਰੋਡ ਨੂੰ ਬਿਲਕੁਲ ਸਾਫ਼ ਰੱਖਣ। ਤੁਹਾਡੇ ਸਹਿਯੋਗ ਨਾਲ ਹੀ ਸ਼ਹਿਰ ਵਿੱਚ ਟਰੈਫਿਕ ਸਮੱਸਿਆਂ ਤੋਂ ਪੱਕੇ ਤੌਰ ਤੇ ਨਿਜਾਤ ਮਿਲ ਸਕੇਗੀ। ਆਉਣ ਵਾਲੇ ਦਿਨਾਂ ਵਿੱਚ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਨੂੰ ਕੋਈ ਟਰੈਫਿਕ ਸਮੱਸਿਆ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਟਰੈਫਿਕ ਕੰਟਰੋਲ ਰੂਮ 97811-30630 ਪਰ ਸੰਪਰਕ ਕੀਤਾ ਜਾਵੇ।