ਜਨਤਕ ਜਥੇਬੰਦੀਆਂ ਵਲੋ ਸ਼ਹੀਦਾਂ ਦੀ ਯਾਦ ਵਿੱਚ ਭਕਨਾ ਵਿਖੇ ਅਯੋਜਿਤ ਕੀਤਾ ਗਿਆ ਯਾਦਗਿਰੀ ਸਮਾਰੋਹ

4674877
Total views : 5506218

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਬਾਬਾ ਸੋਹਨ ਸਿੰਘ ਭਕਨਾ ਯਾਦਗਾਰੀ ਲਾਇਬ੍ਰੇਰੀ ਚ ਅੱਜ ਜਨਤਕ ਜਥੇਬੰਦੀਆਂ ਵਲੋਂ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਦਾ ਸ਼ਹੀਦੀ ਦਿਨ ਨਰਿੰਦਰਪਾਲ ਕੌਰ ਪਾਲੀ, ਮਨਜੀਤ ਸਿੰਘ ਬਾਸਰਕੇ, ਸਰਬਜੀਤ ਭੱਲਾ, ਅਜਮਤ ਮਸੀਹ ਤੇ ਜਸਬੀਰ ਸਿੰਘ ਭਕਨਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਇਕੱਠ ਚ ਸ਼ਾਮਲ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ ਤੇ ਇਸਤਰੀ ਸਭਾ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਰਾਜਿੰਦਰ ਪਾਲ ਕੌਰ, ਬਲਕਾਰ ਸਿੰਘ ਵਲਟੋਹਾ, ਧਰਮਿੰਦਰ ਸਿੰਘ ਛੀਨਾ ਨੇ ਕਿਹਾ ਕਿ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਹੁੰਦੀ ਲੁੱਟ ਘਸੁੱਟ ਰੋਕ ਕੇ ਇੱਕ ਬਰਾਬਰਤਾ ਤੇ ਖੁਸ਼ਹਾਲੀ ਵਾਲਾ ਸਮਾਜ ਸਿਰਜ ਕੇ ਹੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸੋਚ ਨੂੰ ਸੰਪੂਰਣ ਕੀਤਾ ਜਾ ਸਕਦਾ ਹੈ।

ਸ਼ਹੀਦਾਂ ਦੀ ਸੋਚ ਦਾ ਰਾਜ ਪ੍ਬੰਧ ਜਰੂਰੀ– ਰਾਜਿੰਦਰ, ਮਨਜੀਤ

ਅੱਜ ਸਾਮਰਾਜ ਪੱਖੀ ਰਾਜ ਪ੍ਰਬੰਧ ਚ ਬੇਰੁਜ਼ਗਾਰੀ, ਭੁੱਖ ਮਰੀ, ਫ੍ਰਿਕਾਪ੍ਰਸਤੀ ਨੇ ਸਮਾਜ ਤਬਾਹ ਕੀਤਾ ਹੈ। ਲੋੜ ਹੈ ਇਸ ਦੇਸ਼ ਚ ਹਰ ਇੱਕ ਨੌਜਵਾਨ ਮੁੰਡੇ ਕੁੜੀ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ ਅਤੇ ਘੱਟੋ ਘੱਟ ਮਜਦੂਰੀ 26000/- ਰੁਪਏ ਮਹੀਨਾ ਮਿਥੀ ਜਾਵੇ।ਕਿਸਾਨਾਂ ਲਈ ਹਰੇਕ ਫਸਲ ਲਈ ਸਮਰਥਨ ਮੁੱਲ ਦੀ ਗਰੰਟੀ ਹੋਵੇ। ਸਿਹਤ ਸਿੱਖਿਆ ਹਰ ਇੱਕ ਲਈ ਬਰਾਬਰ ਤੇ ਮੁਫ਼ਤ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਚੱਕ ਮੁਕੰਦ, ਹਰਦੇਵ ਸਿੰਘ ਭਕਨਾ, ਅਰਨੋਨ ਭਕਨਾ,ਸੀਮਾ ਸੋਹਲ, ਸੁਖਦੇਵ ਸਿੰਘ,ਨਿਰਮਲ ਸਿੰਘ ਰਾਮਪੁਰਾ, ਬਲਬੀਰ ਸਿੰਘ ਗੁਮਾਨਪੁਰਾ, ਮੰਗਤ ਸਿੰਘ ਟੇਲਰ, ਗੁਲਜਾਰ ਸਿੰਘ ਚੀਚਾ, ਕਿਸਾਨ ਸਭਾ ਆਗੂ ਸੁਖਚੈਨ ਸਿੰਘ ਭਕਨਾ ਨੇ ਵੀ ਆਪਣੇ ਵਿਚਾਰ ਰੱਖੇ।

Share this News