ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਕੁਰਬਾਨੀ ਦੇਸ਼ ਵਾਸੀ ਕਦੇ ਵੀ ਭੁਲਾ ਨਹੀ ਸਕਦੇ : ਪਵਨ ਸੈਣੀ

4674281
Total views : 5505363

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮਿ੍ਤਸਰ /ਗੁਰਨਾਮ ਸਿੰਘ ਲਾਲੀ

ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ,ਰਾਜਗੁਰੂ,ਸੁਖਦੇਵ ਦੀ ਸ਼ਹੀਦੀ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਅਯੋਜਨ ਸੰਗਠਨ ਦੇ ਦਫ਼ਤਰ ਮਕ਼ਬੂਲ ਰੋਡ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਅੱਤਵਾਦ ਵਿਰੋਧੀ ਸੰਗਠਨ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਪਹੁੰਚੇ ਸਨ। ਇਸ ਮੌਕੇ ਆਏ ਹੋਏ ਸੰਗਠਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਗਤ ਸਿੰਘ, ਰਾਜਗੁਰੂ,ਸੁਖਦੇਵ ਜੀ ਦੀ ਤਸਵੀਰ ਉੱਪਰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਆਏ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪਵਨ ਸੈਣੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਨ ਲਈ ਅੰਗਰੇਜ਼ਾਂ ਨਾਲ ਲੜਾਈ ਲੜੀ ਸੀ।

ਇੱਕ ਪਾਸੇ ਮਹਾਤਮਾ ਗਾਂਧੀ ਜੀ ਸੱਤਿਆਗ੍ਰਹਿ ਕਰਕੇ ਹੋਰਨਾਂ ਆਜ਼ਾਦੀ ਘੁਲਾਟੀਆਂ ਨੂੰ ਨਾਲ ਲੈ ਕੇ ਅੰਦੋਲਨ ਕਰ ਰਹੇ ਸਨ, ਦੂਸਰੇ ਪਾਸੇ ਇੰਨਕਲਾਬ ਜਿੰਦਾਬਾਦ ਦੇ ਨਾਅਰੇ ਨਾਲ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸ਼ਹੀਦ ਊਧਮ ਸਿੰਘ ਵਰਗੇ ਸੂਰਮੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਸੰਘਰਸ਼ ਕਰ ਰਹੇ ਸਨ। ਭਗਤ ਸਿੰਘ ਨੇ ਮਿਤੀ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ਬੰਬ ਸੁੱਟ ਕੇ ਅੰਗਰੇਜ਼ਾਂ ਦੀਆਂ ਜੜਾਂ ਹਿਲਾ ਦਿੱਤੀਆਂ ਸਨ। ਇਸੇ ਕੇਸ ਵਿੱਚ ਹੀ ਤਿੰਨਾ ਨੂੰ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜਾਦ ਹੋਇਆ ਸੀ, ਜਿਸ ਦੇ ਅਸੀਂ ਦੇਸ਼ ਵਾਸੀ ਸਦਾ ਰਿਣੀ ਰਹਾਂਗੇ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਾਂਗੇ।
ਸੈਣੀ ਨੇ ਅੱਗੇ ਕਿਹਾ ਕਿ ਦੇਸ਼ ਦੇ ਅੰਦਰ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੀ ਕੁਰਬਾਨੀਆਂ ਦੀ ਲੋੜ ਹੁੰਦੀ ਹੈ। ਅੱਜ ਸਾਡੇ ਦੇਸ਼ ਦੇ ਸੁਰੱਖਿਆ ਕਰਮਚਾਰੀਆਂ ਨੇ ਅੱਤਵਾਦ ਨੂੰ ਰੋਕਣ ਲਈ ਕੁਰਬਾਨੀਆਂ ਕੀਤੀਆਂ ਹਨ ਅਤੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਹਨ,
ਅਜ ਪੰਜਾਬ ਵਿਚ ਅਮਿਰਤਪਾਲ ਸਿੰਘ ਵਰਗੇ ਪਾਕਿਸਤਾਨ ਦੇ ਇਛਾਰੇ ਤੇ ਮਹੌਲ ਨੂੰ ਖਰਾਬ ਕਰ ਰਿਹੇ ਹਨ ,ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਨੂੰ ਗਿਰਫਤਾਰ ਕਰਕੇ ਕਾਨੂਨੀ ਕਾਰਵਾਈ ਕੀਤੀ ਜਾਵੇ । ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਵਚਨਬੱਧ ਹੈ ।ਅਸੀਂ ਸੈਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਦੁਬਾਰਾ ਅਪੀਲ ਕਰਦੇ ਹਾਂ ਕਿ ਪੰਜਾਬ ਅੰਦਰੋਂ ਜਲਦੀ ਨਸ਼ਾ ਖ਼ਤਮ ਅਤੇ ਬੇਰੁਜ਼ਗਾਰੀ ਨੂੰ ਦੂਰ ਕਰੇ ਅਤੇ ਪੰਜਾਬ ਅੰਦਰ ਅਮਨ ਸ਼ਾਂਤੀ ਬਣਾਈ ਰੱਖੇ।ਇਸ ਮੌਕੇ ਹੋਰਨਾਂ ਦੇ ਇਲਾਵਾ ਪਰਮਜੀਤ ਆਸ਼ਟ , ਸੂਰਜ ,ਰਾਜੂ ,ਸੁਖਬੀਰ ਸਿੰਘ , ਅਸ਼ੋਕ ਕੁਮਾਰ ,ਤਜਿੰਦਰ ਹੈਪੀ, ਦਨੇਸ਼ , ਸੁਮਤ, ਲਖਵਿੰਦਰ ਵੇਰਕਾ, ਦਵਿੰਦਰ ਸੈਣੀ,ਗੁਰਦੇਵ ਸਿੰਘ,ਸਾਹਿਲ,ਹਰਵਿੰਦਰ ਸਿੰਘ,ਬਲਬੀਰ ਸਿੰਘ,ਮਨਦੀਪ ਸਿੱਧੂ, ਅਜੈ ਸ਼ਰਮਾਂ, ਹਰੀਸ਼ ਮਹਾਜਨ, ਕਾਰਤਿਕ ਸ਼ਰਮਾਂ, ਰਾਜੂ, ਸਤਪਾਲ ਮਹਾਜਨ, ਅਸ਼ੋਕ ਕੁਮਾਰ, ਪਰਯੰਤ ਆਦਿ ਮੌਜੂਦ ਰਹੇ।

Share this News