Total views : 5506135
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ .ਬੀ .ਕੇ ਡੀ. ਏ .ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ 54ਵੇਂ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਹ ਇਨਾਮ ਵੰਡ ਸਮਾਰੋਹ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਨੂੰ ਸਮਰਪਿਤ ਰਿਹਾ। ਸਮਾਰੋਹ ਦੇ ਮੁੱਖ ਮਹਿਮਾਨ ਮਾਣਯੋਗ ਡਾ. ਰਮੇਸ਼ ਆਰਿਆ, ਉਪ-ਪ੍ਰਧਾਨ, ਡੀ ਏ ਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਰਹੇ। ਇਸ ਮੌਕੇ ‘ਤੇ ਮਾਣਯੋਗ ਮਹਿਮਾਨ ਦੇ ਰੂਪ ਵਿੱਚ ਡਾ. ਅਮਨਦੀਪ ਸਿੰਘ, ਪ੍ਰਧਾਨ, ਸਰੀਰਕ ਸਿੱਖਿਆ ਵਿਭਾਗ ਅਤੇ ਇੰਚਾਰਜ ਯੂਥ ਵੈਲਫੇਅਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਕੰਵਰ ਮਨਦੀਪ ਸਿੰਘ, ਇੰਚਾਰਜ ਸਪੋਰਟਸ, ਸਰੀਰਕ ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਰਹੇ। ਸਮਾਰੋਹ ਦਾ ਸ਼ੁਭ ਆਰੰਭ ਗੌਰਵ ਅਤੇ ਸਨਮਾਨ ਦੇ ਪ੍ਰਤੀਕ ਡੀ. ਏ. ਵੀ. ਗਾਨ ਨਾਲ ਹੋਇਆ।
ਵੇਦ ਮੰਤਰਾਂ ਦੇ ਉੱਚਾਰਣ ਦੇ ਨਾਲ ਮਹਿਮਾਨਾਂ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਸ਼ਮ੍ਹਾਂ ਰੌਸ਼ਨ ਕੀਤੀ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਨੇ ਮਹਿਮਾਨਾਂ ਦਾ ਸਵਾਗਤ ਵਾਤਾਵਰਣ ਦੇ ਰੱਖਿਅਕ ਨੰਨ੍ਹੇ ਪੌਧੇ ਦੇਕੇ ਕੀਤਾ।
ਪ੍ਰਿੰਸੀਪਲ ਡਾ. ਵਾਲੀਆ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਾਲਜ ਦੇ ਅਕਾਦਮਿਕ, ਸੰਸਕ੍ਰਿਿਤਕ, ਖੇਡਾਂ, ਐਨ ਸੀ ਸੀ, ਐਨ ਐਸ ਐਸ ਆਦਿ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਪਲੱਬਧੀਆਂ ਦੀ ਵਿਸਤਰਿਤ ਰਿਪੋਰਟ ਪੜ੍ਹੀ। ਉਹਨਾਂ ਨੇ ਦੱਸਿਆ ਕਿ 105 ਵਿਿਦਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਲਿਸਟ ‘ਚ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ‘ਚ ਕਾਲਜ ਦੀਆਂ 32 ਵਿਦਿਆਰਥਣਾਂ ਨੇ ਪਹਿਲਾ ਸਥਾਨ ਅਤੇ 28 ਵਿਦਿਆਰਥਣਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਹਨਾਂ ਨੇ ਦੱਸਿਆ ਕਿ ਵਿੱਦਿਅਕ ਅਤੇ ਸੰਸਕ੍ਰਿਤ ਖੇਤਰ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਨੇ ਖੇਡਾਂ ਦੇ ਖੇਤਰ ਵਿੱਚ ਵੀ ਯੂਨੀਵਰਸਿਟੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ‘ਤੇ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ।
ਸਾਈਕਲਿੰਗ ਵਿਚ ਅੰਤਰਰਾਸ਼ਟਰੀ ਖਿਡਾਰਨ ਮਿਸ ਅਗਾਸ਼ੇ ਸ਼ੁਸ਼ੀਕਲਾ ਨੂੰ ਕਾਲਜ ਵੱਲੋਂ 25000 ਰੁਪਏ, ਫੈਂਸਿੰਗ ਵਿਚ ਤਨਿਕਸ਼ਾ ਖੱਤਰੀ ਨੂੰ 25000 ਰੁਪਏ ਅਤੇ ਦਨੋਲੇ ਪੂਜਾ ਨੂੰ 15000 ਰੁਪਏ, ਸਾਈਕਲਿੰਗ ਵਿੱਚ ਪ੍ਰਿਆ ਨੂੰ 15000 ਰੁਪਏ ਅਤੇ ਸ਼ੀਤਲ ਦਲਾਲ ਨੂੰ 15000 ਰੁਪਏ ਨਕਦ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ, ਖੇਡਾਂ ਦੀ ਓਵਰਆੱਲ ਜਨਰਲ ਚੈਂਪੀਅਨਸ਼ਿਪ ਟਰਾੱਫੀ ਵੂਮੈਨ ਵੀ ਬੀ ਬੀ ਕੇ ਡੀ ਏ ਵੀ ਦੇ ਨਾਂ ਰਹੀ। ਬੀ. ਡੀ. ਵਿਭਾਗ ਦੇ ਡਾ. ਲਲਿਤ ਗੋਪਾਲ ਅਤੇ ਉਹਨਾਂ ਦੀ ਟੀਮ ਨੂੰ ਪੰਜਾਬ ਸਰਕਾਰ ਵਲੋਂ ਵਾਈ 20 ਦੇ ਅੰਤਰਗਤ ਵਾਲ ਪੇਂਟਿੰਗ ਲਈ ਇਕ ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ। ਉਹਨਾਂ ਨੇ ਵਿਿਦਆਰਥਣਾਂ ਨੂੰ ਕਿਹਾ ਕਿ ਜੀਵਨ ‘ਚ ਆਪਣਾ ਉਦੇਸ਼ ਪ੍ਰਾਪਤ ਕਰਨ ਲਈ ਵਿਚਾਰਾਂ ਦੀ ਸਕਾਰਾਤਮਕਤਾ ਜ਼ਰੂਰੀ ਹੈ। ਉਹਨਾਂ ਨੇ ਦੱਸਿਆ ਕਿ ਦੂਜਿਆਂ ਦੁਆਰਾ ਕੀਤੀ ਗਈ ਆਲੋਚਨਾ ‘ਤੇ ਧਿਆਨ ਨਾ ਦਿੰਦੇ ਹੋਏ ਆਪਣੇ ਉਦੇਸ਼ ‘ਤੇ ਕੇਂਦਰਿਤ ਰਹੋ ਕਿਉਂਕਿ ਸਫਲਤਾ ਦੇ ਉੱਚ ਸਤਰ ਨੂੰ ਹਾਸਿਲ ਕਰਨ ਲਈ ਨਕਾਰਾਤਮਕਤਾ ਨੂੰ ਆਪਣੇ ਜੀਵਨ ਚੋਂ ਕੱਢ ਦੇਣਾ ਚਾਹੀਦਾ ਹੈ। ੳੇੁਹਨਾਂ ਨੇ ਵਿਿਦਆਰਥਣਾਂ ਨੂੰ ਸੰਦੇਸ਼ ਦਿੱਤਾ ਕਿ ਜੀਵਨ ‘ਚ ਕਲਪਨਾ ਨੂੰ ਸਾਕਾਰ ਕਰਨਾ ਸਿੱਖੋ ਅਤੇ ਠੀਕ ਤੇ ਗਲਤ ‘ਚ ਅੰਤਰ ਕਰਨ ਲਈ ਆਪਣੇ ਗਿਆਨ ਨੂੰ ਜਾਗ੍ਰਿਤ ਕਰੋ।
ਮੁੱਖ ਮਹਿਮਾਨ ਡਾ. ਰਮੇਸ਼ ਆਰੀਆ ਨੇ ਸਤਿਕਾਰਯੋਗ ਸ਼੍ਰੀ ਸੁਦਰਸ਼ਨ ਕਪੂਰ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਇਸ ਸੰਸਥਾ ਨੂੰ ਦਿਤੇ ਜਾ ਰਹੇ ਨਿਰੰਤਰ ਯੋਗਦਾਨ ਦੀ ਭਰਪੂਰ ਪ੍ਰੰਸ਼ਸਾ ਕੀਤੀ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਵਿਿਦਆਰਥਣਾਂ ਨੂੰ ਕਿਹਾ ਕਿ ਉਹ ਕਿਸਮਤਵਾਲੀਆਂ ਹਨ ਕਿ ਉਹਨਾਂ ਨੂੰ ਇਸ ਸੰਸਥਾ ਵਿਚ ਪੜ੍ਹਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਹਨਾਂ ਨੇ ਕਾਮਨਾ ਕੀਤੀ ਕਿ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਵਿਿਦਆਰਥਣਾਂ ‘ਤੇ ਹਮੇਸ਼ਾ ਬਣਾਈ ਰੱਖੇ।ਖਬਰ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰੋ