ਇੰਸਪੈਕਟਰ ਰਾਜਵਿੰਦਰ ਕੌਰ ਦੀ ਅਗਵਾਈ ‘ਚ ਕੱਢਿਆ ਗਿਆ ਫਲੈਗ ਮਾਰਚ

4743987
Total views : 5620361

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਸ਼ਹਿਰ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਅੱਜ ਮੁੱਖ ਅਫ਼ਸਰ ਥਾਣਾ ਏ ਡਵੀਜ਼ਨ, ਇੰਸਪੇਕਟਰ ਰਾਜਵਿੰਦਰ ਕੌਰ ਸਮੇਤ ਆਰ.ਪੀ.ਐਫ ਅਤੇ ਲੋਕਲ ਪੁਲਿਸ ਦੇ ਜਵਾਨਾਂ ਨੇ ਬੱਸ ਸਟੈਂਡ ਵਿਖੇ ਸਰਚ ਅਭਿਆਨ ਚਲਾਇਆ ਗਿਆ ਤੇ ਬੱਸ ਸਟੈਂਡ ਤੇ ਸਟਾਲਾ ਦੀ ਚੈਕਿੰਗ ਕੀਤੀ ਅਤੇ ਸ਼ੱਕੀ ਵਿਅਕਤੀਆ ਪਾਸੋਂ ਪੁੱਛ ਗਿੱਛ ਕੀਤੀ।

ਇਸਤੋਂ ਬਾਅਦ ਫਲੈਗ ਮਾਰਚ ਬੱਸ ਸਟੈਂਡ ਤੋਂ ਸ਼ੁਰੂ ਕਰਕੇ ਹੁਸੈਨਪੁਰਾ ਚੌਕ, ਘਾਹ ਮੰਡੀ ਚੌਕ ਤੋਂ ਰਾਮ ਬਾਗ਼ ਚੌਕ ਤੋਂ ਹਾਲ ਗੇਟ ਚੌਕ ਤੱਕ ਕੱਢਿਆ ਗਿਆ। ਪਬਲਿਕ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੀ ਅਫਵਾਹਾਂ ਤੇ ਯਕੀਨ ਨਾ ਕਰਨ ਅਤੇ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ। ਪੁਲਿਸ ਆਪਣੇ ਨਾਗਰਿਕਾਂ ਲਈ 24 ਘੰਟੇ ਸੇਵਾ ਲਈ ਤੱਤਪਰ ਹੈ।

Share this News