ਏ.ਸੀ.ਪੀ ਪੱਛਮੀ ਤੇ ਥਾਣਾਂ ਮੁੱਖੀ ਛੇਹਰਟਾ ਨੇ ਮੋਹਤਬਰਾਂ ਨਾਲ ਕੀਤੀ ਮੀਟਿੰਗ

4677018
Total views : 5509519

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਥਾਣਾਂ ਛੇਹਰਟਾ ਵਿਖੇ ਅੱਜ ਏ.ਸੀ.ਪੀ ਪੱਛਮੀ ਸ: ਕੰਵਲਪ੍ਰੀਤ ਸਿੰਘ ਤੇ ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ: ਗੁਰਵਿੰਦਰ ਸਿੰਘ ਔਲਖ ਵਲੋ ਪੀਸ ਕਮੇਟੀ ਤੇ ਮੋਹਤਬਰਾਂ ਨਾਲ ਮੀਟਿੰਗ ਕਰਕੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਹਿਯੋਗ ਦੀ ਮੰਗ ਕਰਿਦਆ ਵੱਖ ਵੱਖ ਮੁੱਦਿਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ

ਮੀਟਿੰਗ ਦੌਰਾਨ ਇੰਜੀਨੀਅਰ ਸੁਖਜਿੰਦਰਪਾਲ ਸਿੰਘ ਸੁੱਖ, ਕਾਮਰੇਡ ਕੰਵਲਜੀਤ ਸਿੰਘ, ਸਕੱਤਰ ਸਿੰਘ ਬੱਬੂ, ਸੁਰੇਸ਼ ਕੁਮਾਰ ਸ਼ਰਮਾ, ਸੁਰਿੰਦਰ ਮਿੱਤਲ, ਅਵਤਾਰ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਪੰਨਾ ਲਾਲ, ਪਰਮਜੀਤ ਸਿੰਘ, ਸਵਿੰਦਰ ਸਿੰਘ, ਦਿਲਬਾਗ ਵਡਾਲੀ, ਡਾਕਟਰ ਸ਼ੁਰਲੀ, ਬਲਵਿੰਦਰ ਸਿੰਘ ਬਿੰਦਰ, ਸ਼ਰਨਪ੍ਰਰੀਤ ਸਿੰਘ, ਰਜਿੰਦਰ ਕੁਮਾਰ, ਸਤਵਿੰਦਰ ਸਿੰਘ, ਸਤਪਾਲ ਸਿੰਘ ਲੱਕੀ, ਪਰਮਜੀਤ ਸਿੰਘ ਵਡਾਲੀ, ਕੁਲਜੀਤ ਬਿੱਟੂ, ਪ੍ਰਕਾਸ਼ ਨੱਢਾ, ਪ੍ਰਧਾਨ ਤਾਰਾ ਸਿੰਘ, ਬਿੰਦਰ ਸਿੰਘ ਵਡਾਲੀ, ਰਣਜੀਤ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਰਾਕੇਸ਼ ਕੁਮਾਰ, ਬਾਬਾ ਤਾਰੂ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਇਲਾਕੇ ਵਿਚ ਟ੍ਰੈਫਿਕ ਸਮੱਸਿਆ, ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲੋੜ ਤੋਂ ਵੱਧ ਸਾਮਾਨ ਰੱਖਣਾ ਅਤੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਫੁੱਟਪਾਥਾਂ, ਚੌਕਾਂ ਆਦਿ ਤੇ ਕੀਤੇ ਨਾਜਾਇਜ਼ ਕਬਜ਼ਿਆਂ ਤੋਂ ਨਿਜਾਤ ਪਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।

Share this News