Total views : 5509519
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਨੌਨਿਹਾਲ ਸਿੰਘ ਦੀਆ ਹਦਾਇਤਾਂ ਤੇ ਕਾਰਵਾਈ ਕਰਦਿਆ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸਵੱਲੋ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਅਤੇ ਕਾਨੂੰਨ ਵਿਵੱਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ ਲਈ
ਡੀ.ਸੀ.ਪੀ ਲਾਅ-ਐਡ-ਆਰਡਰ ਸ: ਪ੍ਰਮਿੰਦਰ ਸਿੰਘ ਭੰਡਾਲ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਤਿੰਨਾਂ ਜੋਨਾਂ ਵਿੱਚ ਏ.ਡੀ.ਸੀ.ਪੀਜ਼ ਦੀ ਅਗਵਾਈ ਪਰ ਸਬ-ਡਵੀਜ਼ਨ ਏ.ਸੀ.ਪੰਜ, ਮੁੱਖ ਅਫ਼ਸਰਾਨ ਥਾਣਾ ਸਮੇਤ ਫੋਰਸ ਅਤੇ ਆਰ.ਪੀ.ਐਫ ਦੇ ਜਵਾਨਾਂ ਵੱਲੋ ਸਾਂਝੇ ਤੌਰ ਤੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆ, ਭੀੜ-ਭਾੜ ਵਾਲੇ ਬਜਾਰਾ ਅਤੇ ਵਾਲਸਿਟੀ ਦੇ ਅੰਦਰ ਫਲੈਗ ਮਾਰਚ ਕੱਢੇ ਜਾ ਰਹੇ ਹਨ।
ਅੰਮ੍ਰਿਤਸਰ ਸ਼ਹਿਰ ਵਿੱਚ ਅਪਰਾਧ ਨੂੰ ਕੰਟਰੋਲ ਕਰਨ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਅਤੇ ਆਮ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਸਪੈਸ਼ਲ ਅਭਿਆਨ ਤਹਿਤ ਸ਼ਹਿਰ ਦੇ ਅੰਦਰੂਨ ਅਤੇ ਬਾਹਰਵਾਰ ਏਰੀਆਂ ਵਿੱਚ 100 ਪੁਆਇੰਟਾ ਪਰ ਸਪੈਸ਼ਲ ਨਾਕਾਬੰਦੀ ਅਤੇ ਸੰਵੇਦਨਸੀਲ ਇਲਾਕਿਆ ਵਿੱਚ ਸਰਚ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਅੰਦਰ ਅਤੇ ਬਾਹਰਵਾਰ ਨਾਕਾ ਪੁਆਇੰਟਾਂ ਪਰ ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕਰਕੇ ਸ਼ੱਕੀ ਵਿਅਕਤੀਆ ਪਾਸੋ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਖਾਸ ਕਰਕੇ ਜਿੰਨਾਂ ਵਹੀਕਲਾਂ ਤੇ ਕਾਲੀਆਂ ਫਿਲਮਾਂ/ਜਾਲੀਆਂ ਲੱਗੀਆਂ, ਪੈਟਰੇਨ ਤੋ ਬਿਨਾ ਨੰਬਰ ਪਲੇਟਾਂ, ਗੱਡੀ ਵਿੱਚ ਮਾਰੂ ਹਥਿਆਰ ਅਤੇ ਹੂਟਰ ਲੱਗੇ ਹਨ, ਨੂੰ ਚੈਕ ਕਰਕੇ ਚਲਾਣ ਕੀਤੇ ਜਾ ਰਹੇ ਹਨ।
ਇਸਤੋਂ ਇਲਾਵਾ ਟੂ-ਵਹੀਲਰ ਤੇ ਟ੍ਰਿਪਲ ਰਾਈਡਿੰਗ, ਬਿਨਾ ਹੈਲਮਟ ਚਾਲਕਾ ਦੇ ਵੀ ਚਲਾਣ ਕੀਤੇ ਜਾ ਰਹੇ ਹਨ। ਅੱਜ ਮਿਤੀ 19-03-2023 ਨੂੰ ਤਿੰਨਾ ਜੋਨਾਂ ਵਿੱਚ ਕਰੀਬ 10 ਵਿਅਕਤੀਆ ਖਿਲਾਫ Preventive Action ਲਿਆ ਗਿਆ ਹੈ ਅਤੇ ਟਰੈਫਿਕ ਸਟਾਫ ਤੇ ਤਿੰਨਾਂ ਜੋਨਾਂ ਵੱਲੋ ਅੱਜ ਸੁਭਾ 11:00 ਤੋ ਸ਼ਾਮ 04:00 ਵਜੇ ਤੱਕ ਵਹੀਕਲਾਂ ਤੇ ਲੱਗੀਆਂ ਕਾਲੀ ਫਿਲਮਾਂ ਦੇ 150, ਬਿਨਾ ਨੰਬਰ ਪਲੇਟ 135, ਟ੍ਰਿਪਲ ਰਾਈਡਿੰਗ 110, ਬੁਟਲ ਮੋਟਰਸਾਈਕਲ ਪਟਾਕੇ 32 ਦੇ ਟਰੈਫਿਕ ਨਿਯਮਾਂ ਤਹਿਤ ਚਲਾਣ ਕੀਤੇ ਗਏ ਹਨ।
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾ ਦੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਅਤੇ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ। ਕਿਉਂਕਿ ਪੰਜਾਬ ਪੁਲਿਸ ਆਮ ਪਬਲਿਕ ਦੀ ਜਾਨ-ਮਾਲ ਤੇ ਸੁਰੱਖਿਆ ਲਈ 24 ਘੰਟੇ ਸੇਵਾ ਲਈ ਤੱਤਪਰ ਹੈ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਰੇਕ ਨਾਗਰਿਕ ਨਾਲ ਮਿੱਤਰਤਾ ਵਾਲਾ ਰਵੱਈਆਂ ਰੱਖਦੀ ਹੈ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਮਿਹਨਤ ਕਰਕੇ ਅਜਿਹੇ ਅਨਸਰਾਂ ਨੂੰ ਕਾਬੂ ਕਰਕੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ।