ਸ਼ਹਿਰ ਦੇ ਚੁਰਾਹਿਆ ‘ਚ ਭੀਖ ਮੰਗ ਰਹੇ ਬੱਚਿਆ ਨੂੰ ਜਿਲਾ ਟਾਸਕ ਫੋਰਸ ਨੇ ਪੜਾਈ ਕਰਨ ਲਈ ਕੀਤਾ ਪ੍ਰੇਰਿਤ

4677163
Total views : 5509755

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਹਰਪ੍ਰੀਤ ਸਿੰਘ ਸੂਦਨ ਦੇ ਨਿਰਦੇਸ਼ਾ ਤੇ ਕਾਰਵਾਈ ਕਰਦਿਆ ਜਿਲਾ ਪ੍ਰੋਗਰਾਮ ਅਫਸਰ ਸ੍ਰੀ ਮੀਨਾ ਦੇਵੀ ਦੀ ਅਗਵਾਈ ‘ਚ ਜਿਲਾ ਟਾਸਕ ਫੋਰਸ ਵਲੋ ਸ਼ਹਿਰ ਦੇ ਵੱਖ ਵੱਖ ਚੁਰਾਹਿਆ ਨਾਵਲਟੀ ਚੌਕ, ਕ੍ਰਿਸ਼ਟਲ ਚੌਕ, ਫੁਆਰੇ ਵਾਲਾ ਚੌਕ,ਸ੍ਰੀ ਦਰਬਾਰ ਸਾਹਿਬ ਚੌਕ ਆਦਿ ਵਿਖੇ ਭੀਖ ਮੰਗ ਰਹੇ 6 ਤੋ 14 ਸਾਲ ਦੇ ਬੱਚਿਆ ਨੂੰ ਭੀਖ ਮੰਗਣ ਦੀ ਥਾਂ ਪੜਾਈ ਕਰਨ ਵੱਲ ਪ੍ਰੇਰਿਤ ਕੀਤਾ ਗਿਆ।

ਇਸ ਟੀਮ ਵਿੱਚ ਏ.ਐਸ.ਆਈ ਰਾਜਿੰਦਰ ਸਿੰਘ, ਬਾਲ ਸਰੁੱਖਿਆ ਅਫਸਰ ਅਮਨਪ੍ਰੀਤ ਗੌਤਮ, ਐਜੂਕੇਸ਼ਨ ਸੈੱਲ ਵਲੋ ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਏ.ਐਸ.ਆਈ ਦੇਵ ਰਾਜ ਤੋ ਇਲਾਵਾ ਚਾਈਲਡ ਟੀਮ ਵਿੱਚ ਯਾਕੂਬ, ਰਾਹੁਲ, ਰਮਨ, ਪ੍ਰਿੰਸ , ਵਿਲੀਅਮ ਆਦਿ ਹਾਜਰ ਸਨ।

Share this News