ਥਾਣਾ ਰਣਜੀਤ ਐਵੀਨਿਊ ਵਿੱਖੇ ਗੱਡੀਆਂ ਤੇ ਲੱਗੀਆਂ ਕਾਲੀਆ ਫਿਲਮਾਂ ਦੇ ਕੀਤੇ ਚਲਾਨ

4677157
Total views : 5509748

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਗੱਡੀਆਂ ਤੇ ਲੱਗੀਆਂ ਕਾਲੀਆਂ ਫਿਲਮਾਂ, ਹੁਟਰ ਅਤੇ ਪੈਟਰੋਨ ਤੋ ਬਗੈਰ ਲਗਾਇਆ ਨੰਬਰ ਪਲੇਟਾਂ ਦੇ ਸਬੰਧ ਵਿੱਚ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ‘ਤੇਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਉੱਤਰੀ,ਅੰਮ੍ਰਿਤਸਰ ਦੀ ਅਗਵਾਈ ਹੇਠ

ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ ਇੰਸਪੈਕਟਰ ਜਸਪਾਲ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ,ਅੰਮ੍ਰਿਤਸਰ ਇੰਸਪੈਕਟਰ ਗਗਨਦੀਪ ਸਿੰਘ ਸਮੇਤ ਫੋਰਸ ਵੱਲੋਂ ਸਪੈਸ਼ਲ ਚੈਕਿੰਗ ਅਭਿਆਨ ਰਣਜੀਤ ਐਵੀਨਿਉ ਦੇ ਵੱਖ ਵੱਖ ਬਲਾਕਾ ਵਿੱਚ ਚਲਾਇਆ ਗਿਆ ਅਤੇ ਚੈਕਿੰਗ ਦੌਰਾਨ ਜਿੰਨਾਂ ਗੱਡੀਆਂ ਪਰ ਕਾਲੀਆਂ ਫਿਲਮਾਂ ਲੱਗੀਆਂ ਸਨ, ਨੂੰ ਉਤਾਰ ਕੇ ਉਹਨਾਂ ਗੱਡੀਆਂ ਦੇ ਚਲਾਨ  ਕੀਤੇ ਗਏ। ਇਸ ਅਭਿਆਨ ਦੋਰਾਨ 35 ਚਲਾਣ ਕਾਲੀਆਂ ਫਿਲਮਾਂ ਦੇ ਜਿੰਨਾ ਵਿੱਚੋਂ 07 ਗੱਡੀਆਂ ਇੰਪਾਉਡ ਕੀਤੀਆਂ ਗਈਆਂ ਅਤੇ 07 ਚਲਾਣ ਬਿੰਨਾ ਆਰ.ਸੀ., ਟਰਿਪਲ  ਰਾਈਡਿੰਗ ਆਦਿ ਦੇ ਕੀਤੇ ਗਏ। ਇਹ ਅਭਿਆਨ ਲਗਾਤਾਰ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿੱਚ ਚਲਾਇਆ ਜਾਵੇਗਾ।

Share this News