ਸਾਲੀ ਦੇ ਪਿਆਰ ‘ਚ ਅੰਨ੍ਹੇ ਪਿਓ ਨੇ ਨਹਿਰ ਵਿਚ ਰੋੜ੍ਹੀ 5 ਸਾਲਾ ਧੀ !ਪਤਨੀ ਨੂੰ ਸੁੱਟਣ ਦੀ ਸੀ ਯੋਜਨਾ

4677176
Total views : 5509809

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਮਰਾਲਾ  /ਬੀ.ਐਨ.ਈ ਬਿਊਰੋ

ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਰੋਹਲੇ ਵਿਖੇ ਇਕ ਪਿਤਾ ਨੇ ਅਪਣੀ ਸਾਲੀ ਦੇ ਪਿਆਰ ‘ਚ ਪੈ ਕੇ ਆਪਣੀ ਪਤਨੀ ਨੂੰ ਨਹਿਰ ਵਿਚ ਧੱਕਾ ਦੇ ਕੇ ਮਾਰਨ ਦੇ ਚੱਕਰ ਵਿਚ ਆਪਣੀ 5 ਸਾਲਾ ਮਾਸੂਮ ਧੀ ਨੂੰ ਖੰਟ ਦੀ ਪੱਕੀ ਨਹਿਰ ਵਿਚ ਸੁੱਟ ਦਿੱਤਾ। ਹਾਲਂਕਿ ਪਹਿਲਾਂ ਪੁਲਿਸ ਕੋਲ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਮਾਪਿਆਂ ਵੱਲੋਂ ਅੰਧ ਵਿਸ਼ਵਾਸ ਵਿਚ ਆ ਕੇ ਕਿਸੇ ਤਾਂਤਰਿਕ ਦੇ ਕਹਿਣ ’ਤੇ ਬੱਚੀ ਦੀ ਬਲੀ ਦਿੱਤੀ ਗਈ ਤੇ ਉਸ ਨੂੰ ਨਹਿਰ ਵਿਚ ਰੋੜ ਕੇ ਮਾਰ ਦਿੱਤਾ ਗਿਆ ਹੈ । 

ਜਦੋਂ ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਕਿ ਮ੍ਰਿਤਕ ਬੱਚੀ ਦੇ ਪਿਓ ਦਾ ਉਸ ਦੀ ਸਾਲੀ ਨਾਲ ਹੀ ਇਸ਼ਕ ਦਾ ਚੱਕਰ ਨਿਕਲਿਆ।

File Photo

ਇਨ੍ਹਾਂ ਦੋਵਾਂ ਜਣਿਆਂ ਦੀ ਯੋਜਨਾ ਤਾਂ ਬੱਚੀ ਦੀ ਮਾਂ ਨੂੰ ਨਹਿਰ ’ਤੇ ਲਿਜਾ ਕੇ ਮਾਰਨ ਦੀ ਸੀ ਪਰ ਧੱਕਾ-ਮੁੱਕੀ ਵਿਚ ਬੱਚੀ ਹੀ ਨਹਿਰ ਵਿਚ ਰੁੜ ਗਈ ਅਤੇ ਬੱਚੀ ਦੀ ਮੌਤ ਹੋ ਗਈ ਹੈ ਪਰ ਅਜੇ ਤੱਕ ਉਸ ਦੀ ਲਾਸ਼ ਨਹੀਂ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਖੰਨਾ ਅਮਨੀਤ ਕੌਡਲ ਨੇ ਦੱਸਿਆ ਕਿ ਪੁਲਿਸ ਨੂੰ ਦੋਸ਼ੀ ਦੇ ਭਰਾ ਗੁਰਚਰਨ ਸਿੰਘ ਤੋਂ ਪਹਿਲਾ ਇਹ ਜਾਣਕਾਰੀ ਮਿਲੀ ਸੀ ਕਿ ਉਸ ਦੇ ਭਰਾ-ਭਰਜਾਈ ਨੇ ਹੀ ਆਪਣੀ ਬੱਚੀ ਨੂੰ ਕਿਸੇ ਤਾਂਤਰਿਕ ਦੇ ਕਹਿਣ ’ਤੇ ਨਹਿਰ ਵਿਚ ਰੋੜ ਦਿੱਤਾ ਹੈ।

 
Share this News