ਮਜੀਠਾ ਸਹਿਰ ਵਿੱਚ ਦਿਨ ਦਿਹਾੜੇ ਮੋਟਰ ਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋ ਫਾਇਰਿੰਗ ਕਰਕੇ ਦੋ ਨੂੰ ਕੀਤਾ ਜਖਮੀ, ਦੋਸੀ ਫਰਾਰ

4677176
Total views : 5509809

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਜੀਠਾ /ਜਸਪਾਲ ਸਿੰਘ ਗਿੱਲ

ਮਜੀਠਾ ਸਹਿਰ ਵਿੱਚ ਅੱਜ ਦਿਨ ਦਿਹਾੜੇ ਮੋਟਰ ਸਾਇਕਲ ਸਵਾਰ ਅਣਪਣਾਤੇ ਵਿਅਕਤੀਆਂ ਵੱਲੋ ਲਗਾਤਾਰ ਤਿੰਨ ਤੋਂ ਚਾਰ ਫਾਇਰ ਕਰਕੇ ਦੋ ਵਿਅਕਤੀਆਂ ਨੂੰ ਜਖਮੀ ਕਰਨ ਦਾ ਸਮਾਚਾਰ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਸਵੇਰੇ ਕਰੀਬ 11 :30 ਵਜੇ ਬੁਲੇਟ ਮੋਟਰ ਸਾਇਕਲ ਤੇ ਸਵਾਰ ਅਣਪਛਾਤੇ ਵਿਅਕਤੀ ਫਲਾਂ ਵਾਲੀ ਦੁਕਾਨ ਜਿਹੜੀ ਕਿ ਮਜੀਠਾ ਫਤਹਿਗੜ੍ਹ ਚੂੜੀਆਂ ਸੜ੍ਹਕ ਨੇੜੇ ਬਾਜਵਾ ਹਸਪਤਾਲ ਦੇ ਨਜ਼ਦੀਕ ਹੈ ਆਏ ਤੇ ਫਲ ਲੈਣ ਤੋ ਬਾਅਦ ਦੋਹਾਂ ਧਿਰਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ ਜਿਸ ਤੇ ਬੁਲੇਟ ਮੋਟਰ ਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਗੁੱਸੇ ਵਿੱਚ ਆ ਕੇ ਆਪਣੇ ਦਸਤੀ ਪਿਸਤੌਲ ਦੀ ਗੋਲੀ ਚਲਾ ਦਿੱਤੀ ਅਤੇ ਕਰੀਬ ਤਿਨ ਤੋਂ ਚਾਰ ਫਾਇਰ ਕੀਤੇ ਗਏ ।

ਇਸ ਦੌਰਾਨ ਫਲ ਵਿਕਰੇਤਾ ਕੁਲਦੀਪ ਸਿੰਘ ਅਤੇ ਉਸ ਦੇ ਨਾਲ ਦੁਕਾਨ ਤੇ ਬੈਠੇ ਉਸ ਦੇ ਭਰਾ ਸਨੀ ਦੇ ਗੋਲੀ ਲੱਗ ਗਈ । ਜਿਸ ਤੇ ਦੋਵੇ ਭਰਾ ਜਖਮੀ ਹੋ ਗਏ ਅਤੇ ਹਮਲਾਵਰ ਆਪਣੇ ਬੁਲੇਟ ਮੋਟਰ ਸਾਇਕਲ ਤੇ ਫਰਾਰ ਹੋ ਗਏ। ਦੋਹਾਂ ਜਖਮੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ। ਇਸ ਮੌਕੇ ਥਾਣਾ ਮਜੀਠਾ ਦੀ ਪੁਲਿਸ ਨੂੰ ਇਤਲਾਹ ਮਿਲਣ ਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਮਾਮਲਾ ਹੱਥਾਂ ਵਿੱਚ ਲੈਕੇ ਅਗਲੀ ਕਾਰਵਾਈ ਅਮਲ ਵਿੱਚ ਹੈ। ਦੋਸ਼ੀਆਂ ਦੀ ਸ਼ਨਾਖਤ ਲਈ ਆਸ ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।

Share this News