ਵਾਰਡ ਨੰ:70 ‘ਚ ਗਲੀ ਬਨਾਉਣ ਸਮੇ ਠਕੇਦਾਰ ਨੇ ਨਿਗਮ ਅਧਿਕਾਰੀਆਂ ਨੇ ਆਪ ਦੇ ਵਧਾਇਕ ਤੇ ਆਪ ਆਗੂਆਂ ਨੂੰ ਕੀਤਾ ਔਖੇ ਪੋਰੋਖੇ

4677031
Total views : 5509537

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਕਾਂਗਰਸੀ ਨੇਤਾ ਤੋ ਕਰਵਾਇਆ ਉਦਘਾਟਨ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਿਧਾਨ ਸਭਾ ਹਲਕਾ ਕੇਦਰੀ ਦੀ ਵਾਰਡ ਨੰ: 70 ਦੇ ਇਲਾਕੇ ਗੁਰਬਖਸ਼ ਨਗਰ  ਦੀ ਨੀਵੀ ਅਬਾਦੀ ਵਿੱਚ ਨਗਰ ਨਿਗਮ ਵਲੋ ਬਣਾਈ ਜਾ ਰਹੀ ਗਲੀ ਦੇ ਉਦਘਾਟਨ ਸਮੇ ਠੇਕੇਦਾਰ ਅਤੇ ਅਧਿਕਾਰੀਆਂ ਵਲੋ ਆਪ ਦੇ ਵਧਾਇਕ ਜਾਂ ਆਗੂਆਂ ਨੂੰ ਸੂਚਿਤ ਕਰਨ ਦੀ ਕਾਂਗਰਸੀ ਆਗੂ ਤੇ ਕਾਂਗਰਸੀ ਕੌਸਲਰ ਦੇ ਪਤੀ ਸਰਬਜੀਤ ਸਿੰਘ ਲਾਟੀ ਤੋ ਉਦਘਾਟਨ ਦੀ ਖਬਰ ਜਿਉ ਹੀ ਆਪ ਦੇ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਨੂੰ ਮਿਲੀ ਤਾਂ

ਉਨਾਂ ਨੇ ਸਾਥੀਆ ਸਮੇਤ ਪਾਹੁੰਚ ਕੇ ਹੋ ਰਹੇ ਕੰਮ ਦਾ ਨਰੀਖਣ ਕੀਤਾ ਤੇ ਕਿਹਾ ਕਿ ਇਹ ਕੰਮ ਹਲਕਾ ਵਧਾਇਕ ਡਾ:ਅਜੈ ਗੁਪਤਾ ਦੀਆਂ ਕੋਸ਼ਿਸਾ ਸਦਕਾ ਹੀ ਹੋ ਰਹੇ ਹਨ।ਅਧਿਕਾਰੀਆਂ ਜਾ ਠੇਕੇਦਾਰ ਵਲੋ ਉਨਾ ਨੂੰ ਨਜਰ ਅੰਦਾਜ ਕਰਨ ਦਾ ਮਾਮਲਾ ਉਹ ਹਲਕਾ ਵਧਾਇਕ ਦੇ ਧਿਆਨ ਵਿੱਚ ਲਿਆਉਣਗੇ।ਕਾਂਗਰਸ ਦੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕਿ ਉਦਘਾਟਨ ਕੀਤਾ ਗਿਆ, ਸ੍ਰ ਲਾਟੀ ਨੇ ਕਿਹਾ ਕਿ ਮੇਰੀ ਵਾਰਡ ਵਿੱਚ ਹੁਣ ਜਿਹੜੇ ਵਿਕਾਸ ਦੇ ਕੰਮ ਚੱਲ ਰਹੇ ਹਨ ਉਹ ਸਾਡੀ ਕਾਂਗਰਸ ਸਰਕਾਰ ਵੇਲੇ ਦੇ ਨਗਰ ਨਿਗਮ ਹਾਊਸ ਵਿੱਚੋਂ ਪਾਸ ਕਰਵਾਏ ਹਨ ਇਸ ਵਿੱਚ ਮੌਜੂਦਾ ਸਰਕਾਰ ਦੇ ਵਿਧਾਇਕ ਅਤੇ ਨਾ ਹੀ ਆਮ ਆਦਮੀ ਦੇ ਵਰਕਰ ਦਾ ਕੋਈ ਰੋਲ ਨਹੀਂ ਹੈ।

 

 

 

Share this News