Total views : 5509537
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਦੇ ਲੋਕਲ ਬਾਡੀਜ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਅੱਜ 22 ਨੰਬਰ ਫਾਟਕ ਦਦੇ ਨਜਦੀਕ ਇਲਾਕਾ ਅਮਰ ਕੋਟ ਬਣ ਰਹੀਆਂ ਗਲੀਆ ਦਾ ਖੁਦ ਨਰੀਖਣ ਕੀਤਾ ਤੇ ਮੌਕੇ ‘ਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆ ਨੰੁ ਠੇਕੇਦਾਰ ਵਲੋ ਰੋਡ ਗੁਲੀਆਂ (ਹੌਜੀਆਂ) ਵਿੱਚ ਵਰਤੀ ਪੁਰਾਣੀ ਇੱਟ ਤੇ ਘੱਟ ਮਿਕਦਰ ‘ਚ ਮਟੀਰੀਅਲ ਵਰਤੇ ਜਾਣ ਸਬੰਧੀ ਕਾਰਵਾਈ ਕਰਨ ਲਈ ਸੈਪਲ ਲੈਕੇ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਤਕਨੀਕੀ ਟੀਮਾਂ ਰਾਹੀ ਜਾਂਚ ਕਰਵਾਕੇ ਠੇਕੇਦਾਰ ਵਿਰੁੱਧ ਕੀਤੀ ਕਾਰਵਾਈ ਕਰਨ ਦੇ ਦਿੱਤੇ ਆਦੇਸ਼
ਡਾ: ਨਿੱਜਰ ਨੇ ਕਿਹਾ ਕਿ ਉਨਾਂ ਨੂੰ ਵੇਖ ਕੇ ਦੁੱਖ ਹੋਇਆ ਹੈ ਕਿ ਸਰਕਾਰ ਦੇ ਆਦੇਸ਼ਾ ਤੋ ਉਲਟ ਅਜਿਹਾ ਕੰਮ ਹੋ ਰਿਹਾ ਹੈ ਕਿ ਚਾਰ ਦਿਨ ਪਹਿਲਾਂ ਬਣੀ ਸੀਮਿੰਟ ਕੰਟਰੀਟ ਦੀ ਗਲੀ ਟੁੱਟਣੀ ਵੀ ਸ਼ੁਰੂ ਹੋ ਗਈ , ਜੋ ਸਹਿਣਕਰਨ ਦੇ ਯੋਗ ਨਹੀ ।
ਉਨਾਂ ਨੇ ਕਿਹਾ ਕਿ ਜਿਥੇ ਇਸ ਕੰਮ ‘ਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆ ਵਿਰੁੱਧ ਕਾਰਵਾਈ ਕੀਤੀ ਜਾਏਗੀ ਉਥੇ ਠਕੇਦਾਰ ਨੂੰ ਮਹਿਕਮੇ ਵਿੱਚੋ ਬਲੈਕਲਿਸਟ ਕੀਤਾ ਜਾਏਗਾ । ਇਸ ਸਮੇ ਉਨਾ ਨਾਲ ਜਿਲਾ ਪ੍ਰਧਾਨ ਸ: ਜਸਪ੍ਰੀਤ ਸ਼ਿੰਘ, ਡਾ: ਇੰਦਰਪਾਲ ਸਿੰਘ , ਪੀ.ਏ ਸ੍ਰੀ ਨਵਨੀਤ ਸ਼ਰਮਾਂ , ਪ੍ਰਮਜੀਤ ਸਿੰਘ ਮੋਹਨੀਪਾਰਕ, ਮੁਖਵਿੰਦਰ ਸਿੰਘ ਵਿਰਦੀ, ਜਸਪਾਲ ਸਿੰਘ ਪੁੱਤਲੀਘਰ ਤੋ ਇਲਾਵਾ ਨਗਰ ਸੁਧਾਰ ਟਰੱਸਟ ਦੇ ਐਕਸੀਅਨ ਸ੍ਰੀ ਕਾਹਲੋ ਵੀ ਹਾਜਰ ਸਨ।
ਕੀ ਕਹਿੰਦੇ ਹਨ ਜਿਲੇ ਦੇ ਡਿਪਟੀ ਕਮਿਸ਼ਨਰ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ? ਜਦੋ ਇਸ ਸਬੰਧੀ ਜਿਲੇ ਦੇ ਡਿਪਟੀ ਕਮਿਸ਼ਨਰ ਸ: ਹਰਪ੍ਰੀਤ ਸਿੰਘ ਸੂਦਨ ਜੋ ਟਰੱਸਟ ਦੇ ਚੇਅਰਮੈਨ ਵੀ ਨਾਲ ਸਪੰਰਕ ਕੀਤਾ ਗਿਆ ਤਾਂ ਉਨਾਂ ਨੇ ਇਸ ਸਬੰਧੀ ਉਨਾ ਵਲੋ ਵੀ ਜਾਂਚ ਕਰਵਾਕੇ ਬਣਦੀ ਕਾਰਵਾਈ ਕੀਤੀ ਜਾਏਗੀ ।