Total views : 5508484
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਪੀ ਜੀ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮੀਊਨੀਕੇਸ਼ਨ ਵਿਭਾਗ ਦੁਆਰਾ ‘ਵੂਮੈਨਜ਼ ਡੇ’ ਦਾ ਆਯੋਜਨ ਕੀਤਾ ਗਿਆ ਜਿਸਦਾ ਉਦੇਸ਼ ਰਵਾਇਤੀ ਖੇਡਾਂ ਨੂੰ ਮਨਾਉਣਾ ਰਿਹਾ। ਕਾਲਜ ਦੇ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੇ ਇਸ ਦਿਨ ਨੂੰ ਪੰਜਾਬ ਦੀਆਂ ਰਵਾਇਤੀ ਖੇਡਾਂ ਜਿਵੇਂ ਖੋ-ਖੋ, ਕੋਕਲਾ ਛਪਾਕੀ, ਪਿੱਠੂ ਗਰਮ, ਗੀਟੇ, ਬਾਂਟੇ, ਰੱਸਾ ਕਸ਼ੀ, ਰੁਮਾਲ ਝਪੱਟਾ, ਰੱਸੀ ਟੱਪਣਾ, ਸਟਾਪੂ ਅਤੇ ਊਚ-ਨੀਚ ਆਦਿ ਨੂੰ ਸਮਰਪਿਤ ਕੀਤਾ ਜਿਸਦਾ ਉਦੇਸ਼ ਵਰਤਮਾਨ ਪੀੜ੍ਹੀ ਨੂੰ ਪੰਜਾਬ ਦੀਆਂ ਰਵਾਇਤੀ ਖੇਡਾਂ ਤੋਂ ਜਾਣੂੰ ਕਰਵਾਉਣਾ ਸੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਨੂੰ ਇਸ ਇਵੈਂਟ ਨੂੰ ਆਯੋਜਿਤ ਕਰਨ ‘ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਰਵਾਇਤੀ ਖੇਡਾਂ ਸਾਨੂੰ ਸਾਡੇ ਬਚਪਨ ਦੀ ਮਾਸੂਮੀਅਤ ਯਾਦ ਕਰਵਾਉਂਦੀਆਂ ਹਨ । ਉਹਨਾਂ ਕਿਹਾ ਕਿ ਖੇਡਾਂ ਬੱਚਿਆਂ ਅਤੇ ਬਾਲਗਾਂ ‘ਚ ਅਨੁਸ਼ਾਸਨ, ਚਰਿਤਰ-ਨਿਰਮਾਣ ਅਤੇ ਸ਼ਖਸੀਅਤ ਨੂੰ ਵਿਕਸਿਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਰਵਾਇਤੀ ਖੇਡਾਂ ਆਧੁਨਿਕ ਖੇਡਾਂ ਤੋਂ ਬਿਹਤਰ ਹਨ ਕਿਉਂਕਿ ਇਹ ਬੱਚਿਆਂ ਦੇ ਸੰਪੂਰਨ ਵਿਕਾਸ ‘ਚ ਮੱਦਦ ਕਰਦੀਆਂ ਹਨ। ਸਾਨੂੰ ਆਪਣੇ ਵਡੇਰਿਆਂ ਦੇ ਨਕਸ਼ੇ-ਕਦਮਾਂ ਦੀ ਪਾਲਣਾ ਕਰਦੇ ਹੋਏ ਸਿਹਤਮੰਦ ਜੀਵਨ-ਸ਼ੈਲੀ ਲਈ ਇਹਨਾਂ ਰਵਾਇਤੀ ਖੇਡਾਂ ਨੂੰ ਅਪਨਾਉਣਾ ਚਾਹੀਦਾ ਹੈ।
ਡਾ. ਪ੍ਰਿਯੰਕਾ ਬੱਸੀ, ਮੁਖੀ, ਪੀ ਜੀ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮੀਊਨੀਕੇਸ਼ਨ ਵਿਭਾਗ, ਨੇ ਕਿਹਾ ਕਿ ਅੱਜਕਲ ਬੱਚੇ ਆਪਣਾ ਜ਼ਿਆਦਾ ਸਮਾਂ ਮੋਬਾਈਲ ‘ਤੇ ਗੇਮ ਖੇਡਣ ‘ਚ ਗੁਜ਼ਾਰਦੇ ਹਨ ਜੋ ਕਿ ਉਹਨਾਂ ਦੀ ਸਰੀਰਕ ਗਤੀਵਿਧੀ ਨੂੰ ਘਟਾਉਂਦਾ, ਸਰੀਰਕ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ।ਇਸ ਮੌਕੇ ਡਾ. ਅੰਤਰਪ੍ਰੀਤ ਕੌਰ, ਮਿਸ ਮਹਿਕ ਅਰੋੜਾ, ਮਿਸ ਪੁਨੀਤ ਕੌਰ, ਮਿਸ ਸਮਰਿਧੀ ਮਿਹਰਾ, ਮਿਸ ਮੀਨਲ ਚੰਗੋਤਰਾ ਅਤੇ ਮਿਸ ਵਰੀਤੀ ਮਦਾਨ ਵੀ ਮੌਜੂਦ ਸਨ।