ਸਵਿਤਰੀ ਬਾਈ ਫੂਲੇ ਨੂੰ ਭਾਰਤ ਰਤਨ ਨਾਲ਼ ਸਨਮਾਨਿਤ ਕੀਤਾ ਜਾਵੇ : ਮਨਜੀਤ ਸਿੰਘ ਭੋਮਾ

4676829
Total views : 5509253

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਅੱਜ ਭਾਰਤ ਦੀ ਰਾਸ਼ਟਰਪਤੀ ਸ੍ਰੀ ਮਤੀ ਦਰੋਪਦੀ ਮੁਰਮੂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਨ। ਉਹਨਾਂ ਨੂੰ ਅਸੀਂ ਅਪੀਲ ਕਰਦੇ ਕਿ ਸਵਿਤਰੀ ਬਾਈ ਫੂਲੇ ਜੀ ਨੂੰ ਉਹਨਾਂ ਦੀਆਂ ਔਰਤਾਂ ਪ੍ਰਤੀ ਲੜੀ ਲੜ੍ਹਾਈ ਲਈ ਭਾਰਤ ਰਤਨ ਨਾਲ਼ ਸਨਮਾਨਿਤ ਕੀਤਾ ਜਾਵੇ । ਇਸਦੇ ਨਾਲ਼ ਹੀ ਪੰਜਾਬ ਵਿੱਚ ਸਿੱਖ ਵੁਮੈਨ ਯੂਨੀਵਰਸਿਟੀ ਖੋਲ੍ਹਕੇ ਸਵਿਤਰੀ ਬਾਈ ਫੂਲੇ ਜੀ ਦੇ ਪਤੀ ਮਹਾਤਮਾ ਜੋਤੀ ਰਾਏ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ । ਇਥੇ ਇਹ ਵਰਨਣਯੋਗ ਹੈ ਕਿ ਮਹਾਤਮਾ ਜੋਤੀ ਰਾਏ ਫੂਲੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦਾ ਵਿਦਿਅਕ ਗੁਰੂ ਤੇ ਆਪਣਾ ਆਦਰਸ਼ ਮੰਨਦੇ ਸਨ ।

ਬੰਦੀ ਸਿੰਘਾਂ ਦੀਆਂ ਰਿਹਾਈਆਂ ਤੁਰੰਤ ਕੀਤੀਆਂ ਜਾਣ-ਪੰਜਾਬ ਵਿੱਚ ਸਿੱਖ ਵੁਮੈਨ ਯੂਨੀਵਰਸਿਟੀ ਖੋਲ੍ਹੀ ਜਾਵੇ


ਸ ਭੋਮਾ ਨੇ ਕਿਹਾ ਸ੍ਰੀਮਤੀ ਦਰੋਪਦੀ ਮੁਰਮੂ ਜੀ ਭਾਰਤ ਰਤਨ ਭੀਮ ਰਾਓ ਅੰਬੇਦਕਰ ਜੀ ਨੂੰ ਆਪਣਾ ਆਦਰਸ਼ ਮੰਨਦੇ ਸਨ । ਜੋਤੀ ਰਾਉ ਫੂਲੇ ਜੀ ਦੀ ਧਰਮਪਤਨੀ ਸਵਿਤਰੀ ਬਾਈ ਫੂਲੇ ਜੀ ਨੇ ਔਰਤਾਂ ਦੀ ਪੜ੍ਹਾਈ ਲਈ ਵਿੱਦਿਅਕ ਅਦਾਰਿਆਂ ਦੇ ਬੰਦ ਦਰਵਾਜ਼ੇ ਖੁਲ੍ਹਵਾਏ ਸਨ । ਔਰਤਾਂ ਦੇ ਹੱਕਾਂ ਵਾਸਤੇ ਸਵਿਤਰੀ ਬਾਈ ਫੂਲੇ ਜੀ ਨੇ ਲੰਮੀ ਲੜਾਈ ਲੜੀ । ਭਾਰਤੀ ਨਾਰੀ ਦੇ ਸਮਾਜਿਕ ਵਿਕਾਸ ਲਈ ਬੰਦਸ਼ਾਂ ਦੇ ਸੰਗਲ ਤੋੜੇ। ਉਹਨਾਂ ਨੇ ਸੈਂਕੜੇ ਅਪਮਾਨਿਤ, ਘਿਰਣਤ, ਨਫ਼ਰਤੀ , ਅਸ਼ਲੀਲ ਤੇ ਨਾ ਸਹਾਰਨ ਵਾਲੇ ਵਰਤਾਰੇ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਇਰਾਦੇ ਦੇ ਸੰਘਰਸ਼ ਨੂੰ ਜਿੱਤਣ ਵਿੱਚ ਸਫ਼ਲ ਹੋਏ । ਉਹਨਾਂ ਨੇ ਔਰਤਾਂ ਦੀ ਗੁਲਾਮੀ ਦਾ ਅੰਤ ਕਰਵਾਇਆ ‌। ਬਿਆਨ ਦੇ ਅਖੀਰ ਵਿੱਚ ਸ ਭੋਮਾ ਨੇ ਰਾਸ਼ਟਰਪਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ ਤੁਰੰਤ ਕੀਤੀਆਂ ਜਾਣ ।

Share this News