





Total views : 5842160







Total views : 5842160ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਭਾਰਤ ਦੇ ਰਾਸ਼ਟਰਪਤੀ ਦੀ ਭਲਕੇ ਅੰਮ੍ਰਿਤਸਰ ਸ਼ਹਿਰ ਵਿੱਚ ਆਮਦ ‘ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋ ਵਿਸ਼ੇਸ ਰੂਟ ਪਲਾਨ ਤਿਆਰ ਕਰਕੇ ਸ਼ਹਿਰ ਨੂੰ 5 ਸੈਕਟਰਾਂ ਵਿੱਚ ਵੰਡ ਕੇ ਸਰੁੱਖਿਆ ਦਾ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਸਬੰਧੀ ਬਣਾਏ ਗਏ ਰੂਟ ਪਲਾਨ ਸਬੰਧੀ ਦੇਦਿਆਂ ਡੀ.ਸੀ.ਪੀ ਲਾਅ ਐਡ ਆਰਡਰ ਸ: ਪ੍ਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਗਿਆ ਹੈ ਕਿਕੱਲ ਰਾਸ਼ਟਰਪਤੀ ਜੀ ਸ਼੍ਰੀ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਏਅਰਪੋਰਟ ਤੋਂ ਸ਼੍ਰੀ ਦਰਬਾਰ ਸਾਹਿਬ, ਜਲਿਆਵਾਲਾ ਬਾਗ, ਸ਼੍ਰੀ ਦੁਰਗਿਆਨਾ ਮੰਦਿਰ ਅਤੇ ਸ਼੍ਰੀ ਵਾਲਮੀਕਿ ਤੀਰਥ ਵਿਖੇ ਜਾਣਗੇ।
ਇਸ ਵੀ.ਵੀ.ਆਈ.ਪੀ ਦੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੀ ਆਮਦ ਦੇ ਸਬੰਧ ਵਿੱਚ ਕੁੱਲ ਮਿਤੀ 09-03-2023 ਨੂੰ ਹੇਠ ਲਿਖੇ ਪੁਆਇੰਟਾਂ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਟ੍ਰੈਫਿਕ ਡਾਈਵਰਸ਼ਨ ਕਰਵਾਇਆ ਜਾਵੇਗਾ, ਜੋ ਹੇਠ ਲਿਖੇ ਅਨੁਸਾਰ ਹੈ:ਅੱਡਾ ਰਾਜਾਸਾਂਸੀ, ਮੀਰਾਂਕੋਟ ਚੋਂਕ, ਗੁੰਮਟਾਲਾ ਬਾਈਪਾਸ, ਮੋੜ ਰਣਜੀਤ ਐਵੀਨਿਊ, ਰਿਆਲਟੋ ਚੌਂਕ, ਦੋਆਬਾ ਚੋਂਕ, ਅਸ਼ੋਕਾ ਚੋਂਕ, ਭੰਡਾਰੀ ਪੁਲ, ਹਾਲ ਗੇਟ, ਖਾਜਾਨਾ/ਲੋਹਗੜ੍ਹ ਗੇਟ, ਸੁਲਤਾਨਵਿੰਡ ਚੋਂਕ, ਰੇਲਵੇ ਸਟੇਸ਼ਨ, ਮਾਹਲ ਬਾਈਪਾਸ, ਪੁੱਲ ਕੋਟ ਮਿਤ ਸਿੰਘ, ਗੋਲਡਨ ਗੇਟ।

ਜਿਸ ਨੂੰ ਮੱਧੇਨਜਰ ਰੱਖਦੇ ਹੋਏ ਪਬਲਿਕ ਨੂੰ ਕਿਸੇ ਤਰਾਂ ਦੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪਬਲਿਕ ਦੀ ਸਹੂਲਤ ਲਈ ਅੰਮ੍ਰਿਤਸਰ ਸ਼ਹਿਰ ਦਾ ਟ੍ਰੈਫਿਕ ਪਲਾਨ ਤਿਆਰ ਕੀਤਾ ਗਿਆ ਹੈ, ਜੋ ਕੱਲ ਮਿਤੀ 09-03-2023 ਨੂੰ ਦੁਪਹਿਰ 12:00 ਪੀ.ਐਮ ਤੋਂ 01:00 ਪੀ.ਐਮ ਤੱਕ ਏਅਰਪੋਰਟ ਤੋਂ ਹਾਲ ਗੇਟ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਦਾ ਰੂਟ ਬੰਦ ਰਹੇਗਾ ਤੇ ਇਸੇ ਤਰਾਂ ਬਾਅਦ ਦੁਪਹਿਰ 03:00 ਪੀ.ਐਮ ਤੋਂ 04:00 ਪੀ.ਐਮ ਤੱਕ ਵਾਪਸੀ ਸਮੇਂ ਫਿਰ ਤੋਂ ਇਹ ਰੂਟ ਬੰਦ ਰਹੇਗਾ।
ਇਸ ਲਈ ਅਜਨਾਲਾ ਸਾਈਡ ਤੋਂ ਅੰਮ੍ਰਿਤਸਰ ਆਉਣ ਵਾਲੀ ਟ੍ਰੈਫਿਕ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ, ਅੱਡਾ ਰਾਜਾਸਾਂਸੀ ਤੋਂ, ਜੀ.ਟੀ ਰੋਡ ਜਲੰਧਰ ਵਾਲੀ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਗੋਲਡਨ ਗੇਟ ਤੋਂ ਵੱਲ੍ਹਾ/ਵੇਰਕਾ ਬਾਈਪਾਸ ਸਾਈਡ ਨੂੰ, ਜਿਲ੍ਹਾ ਤਰਨ ਤਾਰਨ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਾਰਾ ਵਾਲੇ ਪੁਲ ਨੂੰ, ਗੇਟ ਹਕੀਮਾ/ਝਬਾਲ ਰੋਡ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਚੋਂਕ ਖਜਾਨਾ/ਲੋਹਗੜ੍ਹ ਤੋਂ, ਘਿਊ ਮੰਡੀ ਚੋਂਕ ਨੂੰ ਆਉਣ ਵਾਲੀ ਟ੍ਰੈਫਿਕ ਸੁਲਤਾਨਵਿੰਡ ਚੋਂਕ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਉਕਤ ਸਮੇਂ ਦੌਰਾਨ ਡਾਈਵਰਟ ਕੀਤਾ ਜਾਵੇਗਾ। ਹੈਵੀ ਵਹੀਕਲਜ ਦੀ ਵੀ ਇਸ ਸਮੇਂ ਦੌਰਾਨ ਸ਼ਹਿਰ ਵਿੱਚ ਆਉਣ ਤੇ ਮੁਕੰਮਲ ਪਾਬੰਦੀ ਹੈ।
ਇਸ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੀ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੀ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਮੇਂ ਦੌਰਾਨ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਅਤੇ ਐਮਰਜੈਂਸੀ ਸਮੇਂ ਦੌਰਾਨ ਐਮਰਜੈਂਸੀ ਵਹੀਕਲਜ ਜਿਵੇਂ ਕਿ ਐਂਮਬੂਲੇਂਸ, ਫਾਇਰ ਬ੍ਰਿਗੇਡ ਆਦਿ ਨੂੰ ਹਰ ਸੰਭਵ ਤਰੀਕੇ ਨਾਲ ਰਸਤਾ ਦਿੱਤਾ ਜਾਵੇਗਾ।