Total views : 5508484
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਨਾਮ ਸਿੰਘ ਲਾਲੀ
ਸੂਬੇ ਵਿੱਚੋ ਭ੍ਰਿਸ਼ਟਚਾਰ ਖਤਮ ਕਰਨ ਦਾ ਵਾਅਦਾ ਕਰਕੇ ਸਤਾ ‘ਤੇ ਕਾਬਜ ਹੋਈ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋ ਭਾਂਵੇ ਵਿਜੀਲੈਸ ਰਾਹੀ ਪੜਤਾਲ ਕਰਵਾਕੇ ਕਈ ਸਾਬਕਾ ਮੰਤਰੀ, ਵਧਾਇਕ ਤੇ ਅਧਿਕਾਰੀ ਸਕਿੰਜੇ ਵਿੱਚ ਲਿਆਂਦੇ ਜਾ ਰਹੇ ਹਨ ਅਤੇ ਰੋਜਾਨਾਂ ਕਈ ਰਿਸ਼ਵਤਖੋਰ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਸਲਾਖਾਂ ਪਿਛੇ ਸੁੱਟਿਆ ਜਾ ਰਿਹਾ ਹੈ, ਪਰ ਕਮਿਸ਼ਨਾਂ ਰਾਹੀ ਹੋ ਰਹੇ ਭ੍ਰਿਸ਼ਟਚਾਰ ‘ਤੇ ਅਜੇ ਤੱਕ ਵਿਜੀਲੈਸ ਤੇ ਸਰਕਾਰ ਦੀ ਸਵੱਲੀ ਨਜਰ ਨਹੀ ਪਈ।ਇਸ ਪ੍ਰਤੀਨਿਧ ਵਲੋ ਇਕੱਤਰ ਕੀਤੀ ਜਾਣਕਾਰੀ ‘ਚ ਇਹ ਖੁਲਾਸਾ ਹੋਇਆ ਹੈ ਕਿ ਨਗਰ ਨਿਗਮ, ਨਗਰ ਸੁਧਾਰ ਟਰੱਸਟ, ਪੰਚਾਇਤ ਤੇ ਸੰਚਾਈ ਵਿਭਾਗ ਸਮੇਤ ਲੋਕ ਨਿਰਮਾਣ ਵਿਭਾਗ ਜਿੰਨਾ ਰਾਹੀ ਉਸਾਰੀਆਂ ਦੇ ਨਿਰਮਾਣ ਲਈ ਟੈਡਰ ਅਲਾਟ ਕੀਤੇ ਜਾਂਦੇ ਹਨ, ਉਥੇ ਟੈਡਰ ਅਲਾਟ ਹੋਣ ਤੋ ਲੈ ਕੇ ਕੀਤੇ ਕੰਮ ਦੀ ਪੇਮੈਟ ਕਰਨ ਲਈ ਬਿੱਲ ਪਾਸ ਕਰਾਉਣ ਤੱਕ ਤੈਅ ਕੀਤੇ ਕਮਿਸ਼ਨਾਂ ਰਾਹੀ ਲੁਕਵਾਂ ਭ੍ਰਿਸ਼ਟਾਚਾਰ ਸ਼ਰੇਆਮ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਮਹਿਕਮੇ ਵਿੱਚ ਤਾਇਨਾਤ ਸਬੰਧਿਤ ਮੁਲਾਜਮ ਤੇ ਸਿਖਰਲੇ ਅਧਿਕਾਰੀ ਤੱਕ ਕਮਿਸ਼ਨ ਤੈਅ ਕੀਤਾ ਹੋਇਆ ਹੈ, ਜਿਸ ਦਾ ਪ੍ਰਭਾਵ ਟੈਡਰ ਲੈਣ ਵਾਲੇ ਠੇਕੇਦਾਰ ਵਲੋ ਕੀਤੇ ਕੰਮ ਉਪਰ ਪੈਦਾਂ ਹੈ, ਜਿਸ ਵਿੱਚ ਘਟੀਆ ਮਟੀਰੀਅਲ ਤੇ ਲੋੜੀਦੀ ਮਿੱਕਦਾਰ ਵਿੱਚ ਸਮਾਨ ਨਹੀ ਵਰਤਿਆ ਜਾਂਦਾ । ਅਜਿਹਾ ਹੀ ਲੁਕਵਾਂ ਭ੍ਰਿਸ਼ਟਾਚਾਰ ਹੋਰ ਵੀ ਕਈ ਵਿਭਾਗਾਂ ਵਿੱਚ ਹੋ ਰਿਹਾ ਹੈ। ਜਿਸ ਲਈ ਆਪਣਾ ਨਾ ਛਾਪਣ ਦੀ ਸ਼ਰਤ ਤੇ ਇਕ ਠੇਕੇਦਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਕੀਤੇ ਜਾਂਦੇ ਕੰਮਾਂ ਵਿੱਚੋ ਕਈ ਕੌਸਲਰ ਤੇ ਸਿਆਸੀ ਨੇਤਾ ਵੀ ਕਮਿਸ਼ਨ ਮੰਗ ਲੈਦੇ ਹਨ ਜਿਸ ਕਰਕੇ ਅਲਾਟ ਹੋਏ ਕੰਮ ਵਿੱਚੋ ਕਰੀਬ 25 ਫੀਸਦੀ ਰਕਮ ਕਮਿਸ਼ਨਾਂ ਰਾਹੀ ਲੱਗ ਜਾਂਦੀ ਹੈ। ਜਿਸ ਕਰਕੇ ਕਮਿਸ਼ਨਾਂ ਰਾਹੀ ਹੋ ਰਹੇ ਭ੍ਰਿਸ਼ਟਾਚਾਰ ਵੱਲ ਵੀ ਜਿਸ ਲਈ ਸਰਕਾਰ ਤੇ ਵਿਜੀਲੈਸ ਵਿਭਾਗ ਨੂੰ ਵੀ ਹਰਕੱਤ ਵਿੱਚ ਆਉਣਾ ਚਾਹੀਦਾ ਹੈੈ।