Total views : 5508267
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਹਰਪਾਲ ਸਿੰਘ
ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਗੈਰ ਸੰਚਾਰੀ ਬੀਮਾਰੀਆਂ ਦੀ ਰੋਕਥਾਮ ਸੰਬਧੀ ਜਾਗਰੂਕਤਾ ਫੈਲਾਉਣ ਲਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਵਿਖੇ ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਕੇਂਦਰ ਤੋਂ ਆਏ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਮੰਦਿਰਾ ਸਾਹੀ, ਡਿਪਟੀ ਡੀ.ਈ,ਓ. ਸ੍ਰੀਮਤੀ ਰੇਖਾ ਮਹਾਜਨ ਅਤੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾਂ ਕੀਤਾ ਗਿਆ। ਇਸ ਮੋਕੇ ਤੇ ਨੂੰ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਨੇ ਦੱੱਸਆ ਕਿ ਜੇਕਰ ਮਹਿਲਾਵਾਂ ਸਿਹਤਮੰਦ ਹੋਣਗੀਆਂ ਤਾਂ ਹੀ ਸਮਾਜ ਸਿਹਤਮੰਦ ਹੋ ਸਕਦਾ ਹੈ, ਕਿਉਕਿ ਮਹਿਲਾਵਾਂ ਹਰੇਕ ਘਰ ਤੇ ਸਮਾਜ ਦਾ ਮੂਲ ਆਧਾਰ ਹੁੰਦੀਆਂ ਹਨ ਅਤੇ ਉਹਨਾਂ ਦੀ ਸਿਹਤ ਤੇ ਹੀ ਪਰਿਵਾਰ ਦੀ ਸਿਹਤ ਨਿਰਭਰ ਕਰਦੀ ਹੈ।
“ਸਿਹਤਮੰਦ ਮਹਿਲਾਵਾਂ ਸਿਹਤਮੰਦ ਸਮਾਜ” ਡਾ ਜਸਪ੍ਰੀਤ ਸ਼ਰਮਾਂ
ਇਸ ਲਈ ਸਾਰੀਆਂ ਮਹਿਲਾਵਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾਂ ਚਾਹੀਦਾ ਹੈ ਅਤੇ ਰੋਜਾਨਾਂ ਕਸਰਤ, ਯੋਗਾ, ਸਾਈਕਲਿੰਗ ਅਤੇ ਸੈਰ ਦੇ ਨਾਲ-ਨਾਲ ਪੌਸ਼ਟਿਕ ਭੋਜਨ ਵੀ ਲੈਣਾਂ ਚਾਹੀਦਾ ਹੈ। ਉਹਨਾਂ ਕਿਹਾ ਕਿ ਰੋਜਾਨਾ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਅਸੀ ਗੈਰ ਸੰਚਾਰਨ ਰੋਗਾਂ ਤੋ ਬੱਚ ਸਕਦੇ ਹਾਂ।ਸਾਨੂੰ ਹਾਈ ਬਲੱਡ-ਪ੍ਰੈਸ਼ਰ ਹੋਣ ਦੀ ਸੂਰਤ ਵਿੱਚ ਆਪਣੇ ਸਰੀਰ ਦੇ ਭਾਰ ਨੂੰ ਸਹੀ ਰੱਖਣਾ ਚਾਹਿਦਾ ਹੈ, ਘੱਟ ਨਮਕ ਅਤੇ ਘੱਟ ਫੈਟ ਵਾਲਾ ਭੋਜਨ ਖਾਣਾ ਚਾਹਿਦਾ ਹੈ, ਸ਼ਰਾਬ ਤੇ ਤੰਬਾਕੂ ਦਾ ਸੇਵਨ ਨਹੀ ਕਰਨਾ ਚਾਹਿਦਾ ਅਤੇ ਸਮੇ-ਸਮੇ ਤੇ ਅਪਣਾ ਚੈਕ-ਅਪ ਕਰਵਾਉਦੇ ਰਹਿਣਾ ਚਾਹਿਦਾ ਹੈ। ਵੱਧਦਾ ਬੱਲਡ ਪ੍ਰੈਸ਼ਰ ਖੱਤਰਨਾਕ ਬੀਮਾਰੀ ਹੈ, ਜੇਕਰ ਇਸ ਦਾ ਸਹੀ ਸਮੇ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ ਨੂੰ ਮੋਤ ਦੇ ਮੂੰਹ ਵਿੱਚ ਧਕੇਲ ਸਕਦੀ ਹੈ। ਨਸ਼ਿਆਂ ਦਾ ਸੇਵਨ ਕਰਨ ਵਾਲਿਆ ਨੂੰ ਕੈਸਰ ਹੋਣ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਛਾਤੀ ਵਿਚ ਗਿਲਟੀ ਜੋ ਕਿ ਲਗਾਤਾਰ ਦਰਦ ਕਰਦੀ ਹੈ, ਨਾਲ ਵੀ ਕੈਸਰ ਹੋ ਸਕਦਾ ਹੈ।ਇਸ ਸਮਾਗਮ ਵਿੱਚ ਜਿਲਾ੍ ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਕਮਲ ਭੱਲਾ, ਮੈਡਮ ਬਲਵਿੰਦਰ ਕੌਰ ਅਤੇ ਸਮੂਹ ਸਟਾਫ ਅਤੇ ਬੱਚਿਆਂ ਨੇ ਵੀ ਹਿੱਸਾ ਲਿਆ।