ਅੰਮ੍ਰਿਤਸਰ ਰਿਗੋ ਬ੍ਰਿਜ ਦਾ ਦੁਬਾਰਾ ਨਿਰਮਾਣ ਭਾਜਪਾ ਨੇਤਾ ਤਰੁਣ ਚੁੱਗ ਦੀ ਬਦੌਲਤ ਨਹੀਂ ਬਲਕਿ ਅੰਮ੍ਰਿਤਸਰ ਸਾਂਸਦ ਔਜਲਾ ਦੀ ਬਦੌਲਤ-ਕਾਂਗਰਸੀ ਆਗੂ

4676148
Total views : 5508267

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਿੱਚ 129 ਸਾਲ ਪੁਰਾਣਾ ਰੀਗੋ ਬ੍ਰਿਜ ਜਿਸ ਦੀ ਹਾਲਤ ਖਸਤਾ ਹੋਣ ਤੋਂ ਬਾਅਦ ਉਸ ਬ੍ਰਿਜ ਦੇ ਉੱਪਰ ਚਾਰ ਪਹੀਆ ਵਾਹਨ ਜਾਣ ਤੋਂ ਰੋਕ ਲਗਾ ਦਿੱਤੀ ਗਈ ਤੇ ਸਾਰੀ ਟਰੈਫਿਕ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਵੱਲ ਨੂੰ ਰਵਾਨਾ ਕਰ ਦਿਤੇ ਇਸ ਕਰਕੇ ਸ਼ਹਿਰ ਵਿਚ ਟਰੈਫਿਕ ਸਮੱਸਿਆ ਇਕ ਮੁੱਦਾ ਬਣਦਾ ਨਜ਼ਰ ਆ ਰਿਹਾ ਸੀ ਜਿਸ ਨੂੰ ਵੇਖਦੇ ਹੋਏ ਕੁੱਝ ਦਿਨ ਪਹਿਲਾਂ ਚਾਰ ਪਹੀਆ ਵਾਹਨਾਂ ਵਾਸਤੇ ਵੀ ਇਹ ਪੱਲ ਖੋਲ੍ਹ ਦਿਤਾ ਗਿਆ ਹੈ ਭਾਰੀ ਵਾਹਨਾਂ ਨੂੰ ਇਸ ਤੇ ਜਾਣ ਦੀ ਇਜਾਜ਼ਤ ਨਹੀਂ ਹੈ ਬੀਤੇ ਕੱਲ ਭਾਜਪਾ ਦੇ ਰਾਸ਼ਟਰੀ ਮੁੱਖ ਸਕੱਤਰ ਤਰੁਣ ਚੁੱਗ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਰੀਗੋ ਬਰਿਜ ਦਾ 50 ਲੱਖ ਦੀ ਲਾਗਤ ਦੇ ਨਾਲ ਪੁਨਰ-ਨਿਰਮਾਣ ਹੋਵੇਗਾ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਰੀਗੋ ਬ੍ਰਿਜ ਤੇ ਪਹੁੰਚੇ ਤੇ ਜਿਥੇ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਅੰਮ੍ਰਿਤਸਰ ਤੋਂ ਸਾਂਸਦ ਹੋਣ ਦੇ ਤੌਰ ਤੇ ਰਿਗੋ ਬ੍ਰਿਜ ਦੇ ਪੁਨਰ-ਨਿਰਮਾਣ ਲਈ ਨਵੰਬਰ 2012 ਤੋਂ ਹੀ ਉਹ ਆਵਾਜ਼ ਚੁੱਕ ਰਹੇ ਹਨ ਅਤੇ ਲਗਾਤਾਰ ਹੀ ਜਨਵਰੀ ਅਤੇ ਫ਼ਰਵਰੀ ਮਹੀਨੇ ਵਿੱਚ ਵੀ ਉਨ੍ਹਾਂ ਦੀ ਸਬੰਧਤ ਵਿਭਾਗਾਂ ਅਤੇ ਰੇਲਵੇ ਦੇ ਨਾਲ ਗੱਲਬਾਤ ਹੁੰਦੀ ਰਹੀ ਹੈ।

ਜੇਕਰ ਅਵਾਜ਼ ਨਾ ਚੁੱਕਦਾ ਤਾਂ G20 ਸਮੇਲਨ ਅੰਮ੍ਰਿਤਸਰ ਵਿਖੇ ਹੋ ਜਾਣਾ ਸੀ ਰੱਦ- ਗੁਰਜੀਤ ਸਿੰਘ ਔਜਲਾ

ਜਿਸ ਦੇ ਸਬੂਤ ਉਹਨਾਂ ਵੱਲੋਂ ਮੀਡੀਆ ਨੂੰ ਭੇਜੇ ਜਾਂਦੇ ਰਹੇ ਹਨ ਬੀਤੀ 7 ਫ਼ਰਵਰੀ 2023 ਨੂੰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰ ਚੁੱਕੇ ਹਨ ਤੇ ਉਸ ਤੋਂ ਪਹਿਲਾਂ ਵੀ ਇਸ ਰਿਗੋ ਬ੍ਰਿਜ ਦੇ ਪੁਨਰ-ਨਿਰਮਾਣ ਲਈ ਵੱਖ-ਵੱਖ ਅਧਿਕਾਰੀਆਂ ਨਾਲ ਵੀ ਮੀਟਿੰਗ ਕਰ ਚੁੱਕੇ ਹਨ ਸੰਸਦ ਔਜਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਜਾਣੂ ਕਰਵਾਇਆ ਗਿਆ ਸੀ ਕਿ ਇਹ 129 ਸਾਲ ਪੁਰਾਣਾ ਪੁੱਲ ਹੈ ਅਤੇ 50 ਸਾਲ ਬੀਤਣ ਤੋਂ ਬਾਅਦ ਇਸ ਦੀ ਮਿਆਦ ਪੂਰੀ ਹੋ ਚੁੱਕੀ ਹੈ ਅਤੇ 1980 ਦੇ ਵਿੱਚ ਇਸ ਦਾ ਨਵੀਨੀਕਰਨ ਹੋਇਆ ਅਤੇ ਹੁਣ ਜਦੋਂ ਇਸ ਪੁੱਲ ਦਾ ਪਤਾ ਲੱਗਾ ਕਿ ਚਾਰ ਪਹੀਆ ਵਾਹਨ ਦਾ ਭਾਰ ਸਹਿਣ ਜੋਗਾ ਨਹੀਂ ਹੈ ਤਾਂ ਉਹਨਾਂ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਇਸ ਪੁੱਲ ਦਾ ਮੁੜ ਨਿਰਮਾਣ ਕਰਵਾਉਣ ਲਈ ਯਤਨ ਕੀਤੇ ਇਸਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਅਗਰ ਭਾਜਪਾ ਰਾਸ਼ਟਰੀ ਮੁੱਖ ਸਕੱਤਰ ਤਰੁਣ ਚੁੱਘ ਨੇ ਵੀ ਕੁਝ ਯੋਗਦਾਨ ਪਾਇਆ ਹੈ ਤੇ ਮੈ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ
ਅੰਮ੍ਰਿਤਸਰ ਤੋਂ ਜੀਂਦ ਵੱਡੀ ਸੰਮੇਲਨ ਰੱਦ ਕਰਨ ਨੂੰ ਲੈ ਕੇ ਔਜਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਹਰ ਮੁੱਦੇ ਲਈ ਦਿਨ ਰਾਤ ਜਾਗਦੇ ਹਨ ਅਤੇ ਮੈਂ ਬੀਤੇ ਦਿਨ ਸੌਂ ਰਿਹਾ ਹੁੰਦਾ ਤਾਂ ਅੰਮ੍ਰਿਤਸਰ ਦੇ ਵਿਚੋ ਜੀ 20 ਸੰਮੇਲਨ ਰੱਦ ਹੋ ਜਾਣਾ ਸੀ ਔਜਲਾ ਨੇ ਕਿਹਾ ਕਿ ਜੇਕਰ ਉਹਨਾਂ ਵੱਲੋਂ ਸਾਰਾ ਦਿਨ ਜੀ20 ਸਮੇਲਨ ਨੂੰ ਲੈ ਕੇ ਰੌਲਾ ਨਾ ਪਾਇਆ ਗਿਆ ਹੁੰਦਾ ਤਾਂ ਹੁਣ ਤੱਕ ਜੀ20 ਅੰਮ੍ਰਿਤਸਰ ਵਿੱਚੋ ਰੱਦ ਹੋ ਜਾਣਾ ਸੀ। ਇਸ ਮੌਕੇ ਸਰਬਜੀਤ ਸਿੰਘ ਲਾਟੀ, ਵਿਕਾਸ ਸੋਨੀ, ਦਾਰਾ ਸਿੰਘ, ਲੱਕੀ ਕਾਨਪੁਰੀਆ ਤੇ ਹੋਰ ਹਾਜਰ ਸਨ।

Share this News