ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੁਆਰਾ ‘ਦ ਸ਼ਿਫਟ : ਫਰੌਮ ਜੌਬ ਸੀਕਰਜ਼ ਟੂ ਸੈਲਫ-ਐਂਪਲਾਇਮੈਂਟ, ਐਂਟਰਪ੍ਰੀਨਿਓਰਸ਼ਿੱਪ ਐਂਡ ਜੌਬ ਕਰੀਏਟਰਜ਼’ ਵਿਸ਼ੇ ‘ਤੇ ਵਾਈ-20 ਸੈਮੀਨਾਰ ਦਾ ਆਯੋਜਨ

4676147
Total views : 5508266

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੁਆਰਾ ਵਾਈ-20 ਕੰਸਲਟੇਸ਼ਨ ਦੇ ਅੰਤਰਗਤ ‘ਦ ਸ਼ਿਫਟ : ਫਰੌਮ ਜੌਬ ਸੀਕਰਜ਼ ਟੂ ਸੈਲਫ-ਐਂਪਲਾਇਮੈਂਟ, ਐਂਟਰਪ੍ਰੀਨਿਓਰਸ਼ਿੱਪ ਐਂਡ ਜੌਬ ਕਰੀਏਟਰਜ਼’ ਵਿਸ਼ੇ ‘ਤੇ ਵਾਈ-20 ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਐਮ.ਜੀ.ਐਨ.ਸੀ.ਆਰ.ਈ., ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਅੰਤਰਗਤ ਸੋਸ਼ਲ ਐਂਟਰਪ੍ਰੀਨਿਓਰਸ਼ਿੱਪ, ਸਵੱਛਤਾ ਅਤੇ ਰੂਰਲ ਐਂਗੇਜ਼ਮੈਂਟ ਸੈੱਲ ਦੁਆਰਾ ਕਰਵਾਇਆ ਗਿਆ।
ਡਾ. ਹੇਮੰਤ ਕੁਮਾਰ ਵਿਨਾਇਕ, ਐਸੋਸੀਏਟ ਪ੍ਰੋਫੈਸਰ, ਰੂਰਲ ਡਿਵਲਪਮੈਂਟ ਵਿਭਾਗ, ਨੈਸ਼ਨਲ ਇੰਸਟੀਚੀਊਟ ਆਫ ਟੈਕਨੀਕਲ ਟੀਚਰਜ਼ ਟੇ੍ਰਨਿੰਗ ਐਂਡ ਰਿਸਰਚ, ਚੰਡੀਗੜ੍ਹ ਨੇ ਸ੍ਰੋਤ ਵਕਤਾ ਵਜੋਂ ਸ਼ਿਰਕਤ ਕੀਤੀ।

ਡਾ. ਹੇਮੰਤ ਵਿਨਾਇਕ ਨੇ ਵਿਿਦਆਰਥਣਾਂ ਨੂੰ ਭਾਰਤ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵਿਿਭੰਨ ਯੋਜਨਾਵਾਂ ਜਿਵੇਂ-ਅਗਨੀਪੱਥ ਯੋਜਨਾ, ਪੀ.ਐਮ ਮਤਸਯ ਯੋਜਨਾ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਾਦਨ ਪ੍ਰੋਗਰਾਮ (ਪੀ ਐਮ ਈ ਜੀ ਪੀ) ਤੋਂ ਜਾਣੂੰ ਕਰਵਾਇਆ। ਉਹਨਾਂ ਨੇ ਰੂਪਸੀ ਗਰਗ, ਐਸੋਸੀਏਟ ਡਾਇਰੈਕਟਰ, ਖੇਤੀ ਵਿਰਾਸਤ ਮਿਸ਼ਨ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਇਹ ਪਿੰਡ ਦੇ ਕਾਰੀਗਰਾਂ ਦੇ ਉੱਥਾਨ ਅਤੇ ਤਰੱਕੀ ‘ਚ ਕਿਸ ਤਰ੍ਹਾਂ ਸਹਾਇਕ ਬਣੀ। ਅੰਤ ‘ਤੇ ਉਹਨਾਂ ਨੇ ਵਿਿਦਆਰਥਣਾਂ ਨੂੰ ਪਿਛੜੇ ਭਾਰਤੀ ਵਰਗਾਂ ਦੇ ਉੱਥਾਨ ਲਈ ਕੰਮ ਕਰਨ ਲਈ ਤਾਕੀਦ ਕੀਤੀ।

ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਿਦਆਰਥਣਾਂ ਨੂੰ ਨਵੀਨਤਾ, ਰਚਨਾਤਮਕਤਾ ਅਤੇ ਐਂਟਰਪ੍ਰੀਨਿਓਰਸ਼ਿੱਪ ‘ਤੇ ਧਿਆਨ ਦੇ ਕੇ ਸਵੈ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਾਲਜ ਦੇ ਉੱਨਤ ਭਾਰਤ ਸੈੱਲ ਨੂੰ ਇਸ ਸਫਲ ਆਯੋਜਨ ‘ਤੇ ਵਧਾਈ ਦਿੱਤੀ। ਇਸ ਮੌਕੇ ਡਾ. ਅਨੀਤਾ ਨਰੇਂਦਰ, ਡੀਨ, ਕਮੀਊਨੀਟੀ ਈਨੀਸ਼ੀਏਟਿਵਜ਼, ਪ੍ਰੋ. ਸੁਰਭੀ ਸੇਠੀ, ਡਾ. ਨਿਧੀ ਅਗਰਵਾਲ,ਡਾ. ਸੁਸ਼ੀਲ ਕੁਮਾਰ, ਪ੍ਰੋ. ਹਰਦੀਪ ਸਿੰਘ, ਡਾ. ਪਲਵਿੰਦਰ ਸਿੰਘ ਅਤੇ ਪ੍ਰੋ. ਰਵਿੰਦਰਪਾਲ ਕੌਰ ਵੀ ਮੌਜੂਦ ਸਨ। ਖਬਰ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰੋ

Share this News