ਵਿਜੀਲੈਂਸ ਵਲੋ ਰਿਸ਼ਵਤਖੋਰੀ ਦੇ ਮਾਮਲੇ ‘ਚ ਫੜੇ ਸੇਵਾਮੁਕਤ ਨਾਇਬ ਤਹਿਸੀਲਦਾਰ ਨੂੰ ਹੋਈ 5 ਸਾਲ ਦੀ ਕੈਦ ਤੇ ਇੱਕ ਲੱਖ ਰੁਪਏ ਦਾ ਜੁਰਮਾਨਾ

4674133
Total views : 5505106

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਬਠਿੰਡਾ /ਬੀ.ਐਨ.ਈ ਬਿਊਰੋ 

ਬਠਿੰਡਾ ਦੀ ਇੱਕ ਅਦਾਲਤ ਨੇ ਵੱਢੀਖੋਰੀ ਦੇ ਅੱਠ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਤੱਤਕਾਲੀ ਨਾਇਬ ਤਹਿਸੀਲਦਾਰ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ  ਜੋ ਹੁਣ ਸੇਵਾ ਮੁਕਤ ਹੋ ਚੁੱਕਿਆ ਹੈ। ਅਡੀਸ਼ਨਲ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਵੱਢੀਖੋਰ ਸਾਬਕਾ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਨੂੰ 1ਲੱਖ ਰੁਪਿਆ ਜੁਰਮਾਨਾ ਵੀ ਲਾਇਆ ਹੈ। ਦੋਸ਼ੀ ਸੁਭਾਸ਼ ਮਿੱਤਲ ਨੇ ਇੱਕ ਕਿਸਾਨ  ਜ਼ਮੀਨ ਨਾਲ ਸਬੰਧਤ ਇੰਤਕਾਲ ਦਾ ਮਾਮਲਾ ਨਿਪਟਾਉਣ ਲਈ 40 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਰਿਸ਼ਵਤ ਦੀ ਇਸ ਰਾਸ਼ੀ ਵਿੱਚੋਂ 10 ਹਜਾਰ ਰੁਪਏ ਸੁਭਾਸ਼ ਮਿੱਤਲ ਹਾਸਲ ਵੀ ਕਰ ਚੁੱਕਿਆ ਸੀ ਅਤੇ ਜਦੋਂ ਉਹ 30 ਹਜ਼ਾਰ ਰੁਪਏ ਹੋਰ ਲੈ ਰਿਹਾ ਸੀ ਤਾਂ ਵਿਜੀਲੈਂਸ ਅਧਿਕਾਰੀਆਂ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਸਲਾਖ਼ਾਂ ਪਿੱਛੇ ਡੱਕਿਆ ਵੱਢੀ ਦੇ ਮਾਮਲੇ ‘ਚ ਸਾਬਕਾ ਨਾਇਬ ਤਹਿਸੀਲਦਾਰ

ਦੱਸਣਯੋਗ ਹੈ ਕਿ ਇਕਬਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਥਾਣਾ ਸੰਗਤ, ਜ਼ਿਲ੍ਹਾ ਬਠਿੰਡਾ ਦੀ ਆਪਣੀ ਵਾਹੀਯੋਗ ਜਮੀਨ ਦੀ ਤਕਸੀਮ ਦੇ ਕੇਸ ਦੀ ਸੁਣਵਾਈ ਸ਼ੁਭਾਸ ਸਿੰਘ ਮਿੱਤਲ, ਨਾਇਬ ਤਹਿਸੀਲਦਾਰ, ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਵੱਲੋਂ ਕੀਤੀ ਜਾ ਰਹੀ ਸੀ। ਵਿਜੀਲੈਂਸ ਬਠਿੰਡਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੇਸ ਨੂੰ ਮੁਦੱਈ ਇਕਬਾਲ ਸਿੰਘ ਦੇ ਹੱਕ ਵਿੱਚ ਕਰਨ ਦੇ ਬਦਲੇ ਦੋਸ਼ੀ ਸ਼ੁਭਾਸ ਸਿੰਘ ਮਿੱਤਲ ਨੇ ਮਿਤੀ 17 ਅਗਸਤ .2015 ਨੂੰ ਮੁੱਦਈ ਪਾਸੋਂ 40 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਕੇ 10 ਹਜ਼ਾਰ ਰੁਪਏ ਮੌਕੇ ਤੇ ਹੀ ਬਤੋਰ ਰਿਸ਼ਵਤ ਹਾਸਲ ਕਰ ਲਏ ਸਨ।

ਕਿਸਾਨ ਇਕਬਾਲ ਸਿੰਘ ਨੇ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਨਾਲ ਸਪੰਰਕ ਕੀਤਾ ਅਤੇ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 15 ਮਿਤੀ 20 ਅਗਸਤ .2015 ਅ/ਧ 7, 13(2) ਪੀ.ਸੀ.ਐਕਟ 1988 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦਰਜ ਕਰਕੇ ਦੋਸ਼ੀ ਸ਼ੁਭਾਸ ਸਿੰਘ ਮਿੱਤਲ ਨਾਇਬ ਤਹਿਸੀਲਦਾਰ ਸੰਗਤ ਮੰਡੀ, ਜ਼ਿਲ੍ਹਾਂ ਬਠਿੰਡਾ ਨੂੰ ਬਾਕੀ ਰਹਿੰਦੀ ਰਿਸ਼ਵਤੀ ਰਕਮ 30 ਹਜ਼ਾਰ ਰੁਪਏ ਹਾਸਲ ਕਰਦੇ ਹੋਏ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਦਿਨੇਸ਼ ਕੁਮਾਰ ਵਧਵਾ, ਸਪੈਸ਼ਲ ਜੱਜ, ਬਠਿੰਡਾ ਦੀ ਅਦਾਲਤ ਨੇ ਸ਼ੁਭਾਸ ਸਿੰਘ ਮਿੱਤਲ, ਤੱਤਕਾਲੀ ਨਾਇਬ ਤਹਿਸੀਲਦਾਰ, ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਪੁੱਤਰ ਧਰਮਪਾਲ ਸਿੰਘ ਵਾਸੀ ਪਾਵਰ ਹਾਊਸ ਰੋਡ, ਬਠਿੰਡਾ ਨੂੰ ਰਿਸ਼ਵਤਖੋਰੀ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸ਼ਜਾ ਦਾ ਹੁਕਮ ਸੁਣਾਇਆ ਹੈ।

Share this News