Total views : 5507070
Total views : 5507070
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਨੂੰ ਵਧੀਆਂ ਕਾਰਗੁਜਾਰੀ ਲਈ ਤੱਤਕਲੀਨ ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ ਵਲੋ ਪਿਛਲੇ ਦਿਨੀ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋ 50,000 ਨਗਦ ਇਨਾਮ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ।
ਇਹ ਇਨਾਮ ਉਨਾਂ ਨੂੰ ਇਕ ਪੁਲਿਸ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠ ਬੰਬ ਰੱਖਣ ਵਾਲੇ ਖਾੜਕੂਆਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਬਦਲੇ ਦਿੱਤਾ ਗਿਆ।ਇਸ ਸਮੇ ਡੀ.ਸੀ.ਪੀ ਸ: ਪ੍ਰਮਿੰਦਰ ਸਿੰਘ ਭੰਡਾਲ,ਡੀ.ਸੀ.ਪੀ (ਡੀ)ਸ: ਮੁਖਵਿੰਦਰ ਸਿੰਘ ਭੁੱਲ਼ਰ ਤੇ ਏ.ਡੀ.ਸੀ.ਪੀ ਸ੍ਰੀ ਅੰਭਿਮੰਨਿਊ ਰਾਣਾ ਵੀ ਹਾਜਰ ਸਨ।ਜਿੰਨਾ ਨੇ ਵੀ ਸ: ਖੋਸਾ ਨੂੰ ਭਵਿੱਖ ਵਿੱਚ ਵੀ ਵਧੀਆਂ ਕੰਮ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।