ਆਪ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ‘ਚ ਲਾਇਆ 27 ਫੀਸਦੀ ਕੱਟ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗਰੀਬਾਂ ‘ਚ ਮੱਚੀ ਹਾਹਾਕਾਰ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਰਾਸ਼ਨ ਕਾਰਡ ਤੇ ਚਲਾਏ ਗਏ ਕੁਹਾੜੇ ਨੂੰ ਲੈ ਕਿ ਵਾਰਡ ਨੰਬਰ 70 ਵਿਖੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਦੇ ਦਫਤਰ ਵਿਖੇ ਦੁਖੜਾ ਲੈ ਕਿ ਪੁੱਜੇ ਰਾਸਨ ਕਾਰਡ ਹੋਲਡਰਾਂ ਨੇ ਘੋਸ਼ਣਾ ਪੱਤਰ ਜਮਾਂ ਕਰਵਾਏ ਤੇ ਪੰਜਾਬ ਸਰਕਾਰ ਡਿਪੂ ਹੋਲਡਰਾਂ ਦਾ ਪਿੱਟ ਸਿਆਪਾ ਕੀਤਾ ।

ਆਪ ਵਲੰਟੀਅਰਾਂ ਵਲੋ ਡਿਪੂ ਹੋਲਡਰਾਂ ਨਾਲ ਮਿਲਕੇ ਚੇਹਤਿਆਂ ਦੇ ਭਰੇ ਜਾ ਰਹੇ ਭੜੋਲੇ

ਸ੍ਰ ਸਰਬਜੀਤ ਸਿੰਘ ਲਾਟੀ ਨੇ ਪੰਜਾਬ ਸਰਕਾਰ ਦੇ ਖਿਲਾਫ ਬੋਲਦਿਆਂ ਕਿਹਾ ਕਿ ਇਕ ਤੇ ਡਿਪੂ ਹੋਲਡਰਾਂ ਦਾ 27 ਪ੍ਰਤੀਸ਼ਤ ਕਣਕ ਦਾ ਕੋਟਾ ਕੱਟ ਦਿੱਤਾ ਹੈ ਅਤੇ ਜਿਹੜੀ 73 ਪ੍ਰਤੀਸ਼ਤ ਕਣਕ ਆਈ ਹੈ ਅੱਗਿਉਂ ਡਿਪੂ ਹੋਲਡਰ ਰਾਸਨ ਕਾਰਡ ਹੋਲਡਰਾਂ ਨੂੰ ਕਣਕ ਨਹੀਂ ਦੇ ਰਹੇ ਇਸ ਵਿੱਚ ਆਮ ਆਦਮੀਂ ਪਾਰਟੀ ਦੇ ਵਲੰਟੀਅਰ ਵੀ ਮਿਲੇ, ਉਨ੍ਹਾਂ ਨੇ ਕਿਹਾ ਹਲਕੇ ਦੇ ਵਿਧਾਇਕਾ ਵਲੋਂ ਜਿਹੜੀ ਆਖੋਤੀ ਰਾਸਨ ਵੰਡ ਕਮੇਟੀ ਬਣਾਈ ਗਈ ਹੈ ਡਿਪੂ ਹੋਲਡਰਾਂ ਨਾਲ ਮਿਲ ਕੇ ਆਪਣੇ ਚਹੇਤਿਆਂ ਨੂੰ ਕਣਕ ਦਿਵਾ ਰਹੀ ਹੈ ਜੋ ਸਰਾਸਰ ਗਲਤ ਹੈ ਗਰੀਬਾਂ ਦੇ ਢਿੱਡ ਤੇ ਲੱਤ ਮਾਰੀ ਜਾ ਰਹੀ ਹੈ ਜਦੋਂ ਇਹ ਲੋਕ ਕਣਕ ਲੈਣ ਜਾਂਦੇ ਹਨ ਅੱਗੋਂ ਡਿਪੂ ਹੋਲਡਰ ਸਾਫ ਇਨਕਾਰ ਕਰ ਦੇਂਦੇ ਹਨ ਤੁਹਾਡਾ ਕਾਰਡ ਕੱਟਿਆ ਗਿਆ ਹੈ ਤੁਹਾਨੂੰ ਕਣਕ ਨਹੀਂ ਮਿਲਣੀ ਪਹਿਲਾਂ ਤੁਸੀਂ ਆਪਣਾ ਫਾਰਮ ਭਰੋ ਤੇ ਜੇ ਮਹਿਕਮੇ ਨੇ ਮਨਜੂਰੀ ਦੇ ਦਿੱਤੀ ਫਿਰ ਤੁਹਾਨੂੰ ਕਣਕ ਮਿਲੇਗੀ ਅਤੇ ਇਹ ਲੋਕ ਬੇਬਸ ਹੋ ਕਿ ਆਪਣੇ ਘਰਾਂ ਨੂੰ ਪਰਤ ਆਉਂਦੇ ਹਨ। ਸ੍ਰ ਲਾਟੀ ਨੇ ਆਪਣੀ ਕਾਂਗਰਸ ਸਰਕਾਰ ਦੀ ਸਿਫਤ ਕਰਦਿਆਂ ਕਿਹਾ ਪੰਜ ਸਾਲ ਤੱਕ ਗਰੀਬਾਂ ਨੂੰ ਕਣਕ ਦੀ ਦਿੱਕਤ ਨਹੀਂ ਆਉਣ ਦਿੱਤੀ ਗਈ ਸੀ।

Share this News