Total views : 5506916
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਖੇਮਕਰਨ/ਬੀ.ਐਨ.ਈ ਬਿਊਰੋ
‘ਵਾਰਿਸ ਪੰਜਾਬ ਦੇ ‘ ਜੰਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤ ਪਾਲ ਸਿੰਘ ਨੂੰ ਦਿੱਤੀ ਗਈ ਚਿੱਟੇ ਰੰਗ ਦੀ ਮਰਸੀਡੀਜ਼ ਗੱਡੀ, ਜਿਸ ਦੀ ਰਜਿਸਟ੍ਰੇਸ਼ਨ ਹਰਿਆਣਾ ’ਚ ਦਰਜ ਹੈ। ਇਸ ਗੱਡੀ ਨੂੰ ਲੈ ਕੇ ਵਿਰੋਧੀ ਧਿਰਾਂ ਵਲੋ ਲਗਾਤਾਰ ਅੰਮ੍ਰਿਤ ਪਾਲ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ ਤੇ ਇਹ ਗੱਡੀ ਭਾਜਪਾ ਦੇ ਕਿਸੇ ਆਗੂ ਦੀ ਦੱਸੀ ਜਾ ਰਹੀ ਹੈ। ਇਸੇ ਦੌਰਾਨ ਅੱਜ ਰਣਧੀਰ ਸਿੰਘ ਵਾਸੀ ਅਮਰੀਕਾ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਹਨ, ਤੇ ਉਨ੍ਹਾਂ ਦਾ ਪਰਿਵਾਰ ਕਸਬੇ ਖ਼ੇਮਕਰਨ ਦਾ ਵਸਨੀਕ ਹੈ ।
ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਹ ਗੱਡੀ ਉਸ ਨੇ ਪੇਸੈ ਦੇ ਡੀਲਰ ਰਾਹੀਂ ਖ਼ਰੀਦੀ ਹੈ ਤੇ ਉਨ੍ਹਾਂ ਦਾ ਪਰਿਵਾਰ ਆਪ ਪਿੰਡ ਜੱਲੂਪੁਰ ਖੇੜਾ ਜਾ ਕੇ ਅੰਮ੍ਰਿਤ ਪਾਲ ਸਿੰਘ ਨੂੰ ਦੇ ਕੇ ਆਇਆ ਹੈ। ਇਹ ਗੱਡੀ ਦੀ ਐਨ.ਓ. ਸੀ. ਉਨ੍ਹਾਂ ਦੇ ਵੱਡੇ ਭਰਾ ਰਵੇਲ ਸਿੰਘ ਵਾਸੀ ਖੇਮਕਰਨ ਦੇ ਨਾਮ ਹੈ। ਇਹ ਗੱਡੀ ਸਿਰਫ਼ ਵਰਤਣ ਲਈ ਦਿੱਤੀ ਗਈ ਹੈ। ਇਸ ਸੰਬੰਧੀ ਵਿਵਾਦ ਬੇਲੋੜਾ ਹੈ।
ਗੱਡੀ ਸਬੰਧੀ ਭਾਈ ਅੰਮ੍ਰਿਤਪਾਲ ਸਿੰਘ ਦਾ ਕੀ ਹੈ ਕਹਿਣਾ?
ਜਿਸ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਇਹ ਗੱਡੀ ਉਸ ਨੂੰ ਭੂਰਾ ਕੋਹਨਾ ਵਾਸੀ ਭਾਈ ਰਣਧੀਰ ਸਿੰਘ ਨੇ ਦਿੱਤੀ ਸੀ। ਉਹ ਖ਼ੁਦ ਅਮਰੀਕਾ ਰਹਿੰਦਾ ਹੈ ਤੇ ਆਪਣੀ ਜਾਇਜ਼ ਕਮਾਈ ਨਾਲ ਉਸ ਨੇ ਇਹ ਕਾਰ ਖਰੀਦੀ ਸੀ। ਉਸ ਕੋਲ ਇਸ ਦੀ ਐਨਓਸੀ ਵੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਰਣਧੀਰ ਸਿੰਘ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਹ 2002 ਤੋਂ ਅਮਰੀਕਾ ਰਹਿ ਰਿਹਾ ਹੈ ਪਰ ਉਸ ਦੇ ਪਿਤਾ ਸੁਲੱਖਣ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰ ਜਰਨੈਲ ਸਿੰਘ ਭਿੰਡਰਾਵਾਲੇ ਦੇ ਕਰੀਬੀ ਰਹੇ ਹਨ।
ਮੂਲਰੂਪ ਨਾਲ ਭਾਰਤ-ਪਾਕਿ ਸਰਹੱਦ ਦੇ ਨਾਲ ਕਸਬਾ ਖੇਮਕਰਨ ਦੇ ਪਿੰਡ ਭੂਰਾ ਕੋਹਨਾ ਦੇ ਰਹਿਣ ਵਾਲੇ ਰਣਧੀਰ ਸਿੰਘ ਧੀਰਾ ਦੇ ਵੱਡਾ ਭਰਾ ਰਵੇਲ ਸਿੰਘ ਨੇ ਇਹ ਮਰਸਿਡੀਜ਼ ਕਾਰ ਹਰਿਆਣਾ ਦੇ ਇਕ ਵਪਾਰੀ ਤੋਂ ਖਰੀਦੀ ਸੀ। ਰਵੇਲ ਸਿੰਘ ਨੇ ਰਣਧੀਰ ਸਿੰਘ ਦੇ ਕਹਿਣ ‘ਤੇ ਇਹ ਕਾਰ ਅੰਮ੍ਰਿਤਪਾਲ ਨੂੰ ਭੇਟ ਕੀਤੀ ਸੀ।