Total views : 5506911
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਮਹਾਤਮਾ ਗਾਂਧੀ ਨੈਸ਼ਨਲ ਕਾਊਂਸਲ ਆਫ਼ ਰੂਰਲ ਐਜੂਕੇਸ਼ਨ, ਉੱਚ ਸਿੱਖਿਆ ਵਿਭਾਗ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਵੀਡੀਓ ਐਡੀਟਿੰਗ’ ‘ਤੇ ਤਿੰਨ-ਦਿਨਾ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਕਾਲਜ ਦੇ ਸੋਸ਼ਲ ਐਂਟਰਪਰੀਨੀਓਰਸ਼ਿੱਪ, ਸਵੱਛਤਾ ਐਂਡ ਰੂਰਲ ਐਂਗੇਜ਼ਮੈਂਟ ਸੈੱਲ (ਐਸ.ਈ.ਐਸ.ਆਰ.ਈ.ਸੀ ) ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ।
ਮਿਸਟਰ ਸਮਰੱਥ ਸ਼ਰਮਾ, ਕੰਸਲਟੈਂਟ, ਐਮ.ਜੀ.ਐਨ.ਸੀ.ਆਰ.ਈ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ, ਇਸ ਵਰਕਸ਼ਾਪ *ਚ ਸ੍ਰੋਤ ਵਕਤਾ ਵਜੋਂ ਪਹੁੰਚੇ। ਉਹਨਾਂ ਨੇ ਵੀਡੀਓ ਐਡੀਟਿੰਗ ਦੇ ਡੂਜ਼ ਐਂਡ ਡੌਂਟਸ ‘ਤੇ ਚਾਨਣਾ ਪਾਇਆ। ਉਹਨਾਂ ਨੇ ਐਡੀਟਿੰਗ ਐਪਲੀਕੇਸ਼ਨਾਂ ਦੀ ਮਦਦ ਨਾਲ ਵੀਡੀਓ ਦੀ ਐਡੀਟਿੰਗ ਕਰਕੇ ਵਿਿਦਆਰਥੀਆਂ ਲਈ ਇੱਕ ਵਿਹਾਰਕ ਸੈਸ਼ਨ ਦਾ ਸੰਚਾਲਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਰਕਸ਼ਾਪ ਦੇ ਸਫਲ ਸੰਚਾਲਨ ਲਈ ਕਨਵੀਨਰਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਹੁਨਰ ਅਧਾਰਿਤ ਸਿੱਖਿਆ ਵਿਿਦਆਰਥੀਆਂ ਨੂੰ ਸਸ਼ਕਤ ਕਰਦੀ ਹੈ, ਰਚਨਾਤਮਕ ਤੌਰ ‘ਤੇ ਸੋਚਣ ਲਈ ਪ੍ਰੇਰਿਤ ਕਰਦੀ ਹੈ ਅਤੇ ਆਪਣੇ ਲਈ ਸਹੀ ਰੁਜ਼ਗਾਰ ਲੱਭਣ ਲਈ ਅਗਵਾਈ ਕਰਦੀ ਹੈ।
ਮਿਸ ਸੁਰਭੀ ਸੇਠੀ, ਡਾ. ਨਿਧੀ ਅਗਰਵਾਲ, ਮਿਸਟਰ ਸੰਜੀਵ ਸ਼ਰਮਾ ਅਤੇ ਡਾ. ਪਲਵਿੰਦਰ ਸਿੰਘ (ਐਸ.ਈ.ਐਸ.ਆਰ.ਈ.ਸੀ ਦੇ ਮੈਂਬਰ) ਵੀ ਮੌਜੂਦ ਸਨ। ਮਿਸ ਸੁਰਭੀ ਸੇਠੀ ਨੇ ਵਿਿਦਆਰਥਣਾਂ ਨੂੰ ਇਸ ਹੁਨਰ ਅਧਾਰਿਤ ਵਰਕਸ਼ਾਪ *ਚ ਜੋਸ਼ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਡਾ. ਨਿਧੀ ਅਗਰਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।