Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਬੀ. ਕਾਮ., ਐਲ. ਐਲ. ਬੀ. ਸਮੈਸਟਰ 5ਵੇਂ ਦੀ ਪ੍ਰੀਖਿਆ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜ਼ਿਆਂ ’ਚ ਪਹਿਲੇ 10 ਸਥਾਨਾਂ ’ਚੋਂ 8 ’ਤੇ ਮਾਅਰਕਾ ਲਗਾਉਂਦੇ ਹੋਏ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਉਕਤ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿਦਿਆਰਥਣ ਪ੍ਰਨੀਤ ਕੌਰ ਨੇ 443 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਪਹਿਲਾਂ, ਸੁਭਾਂਕਸ਼ੀ ਨੇ 436 ਅੰਕ ਪ੍ਰਾਪਤ ਕਰਕੇ ਦੂਜਾ, ਸੰਜਨਾ ਨੇ 433 ਨਾਲ ਤੀਜ਼ਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰਨਾਂ ਵਿਦਿਆਰਥੀਆਂ ’ਚ ਈਸ਼ਿਤਾ ਗੁਪਤਾ ਨੇ 431 ਨੰਬਰ ਨਾਲ 5ਵਾਂ, ਸ਼ਿਵ ਉਪਲ ਨੇ 427 ਅੰਕ ਪ੍ਰਾਪਤ ਕਰਕੇ 7ਵਾਂ, ਵੰਸ਼ਿਕਾ ਅਗਰਵਾਲ ਨੇ 425 ਅੰਕ ਪ੍ਰਾਪਤ ਕਰਕੇ 8ਵਾਂ, ਸਚਿਆਰ ਸਿੰਘ ਨੇ 421 ਅੰਕ ਪ੍ਰਾਪਤ ਕਰਕੇ 9ਵਾਂ ਅਤੇ ਮਹਿਕ ਨੇ 420 ਨੰਬਰ ਹਾਸਲ ਕਰਕੇ ’ਵਰਸਿਟੀ ’ਚੋਂ 10ਵਾਂ ਸਥਾਨ ਪ੍ਰਾਪਤ ਕੀਤਾ ਹੈ।