ਡਾ. ਸਤਵਿੰਦਰਬੀਰ ਸਿੰਘ ਬਣੇ ‘ ਪਲਾਂਟ ਡਾਕਟਰ ਸਰਵਿਸ ਐਸੋਸੀਏਸ਼ਨ ਦੇ ਪ੍ਰਧਾਨ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਖੇਤੀਬਾੜੀ ਟੈਕਨੋਕਰੇਟਸ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪਲਾਂਟ ਡਾਕਟਰ ਸਰਵਿਸ ਐਸੋਸੀਏਸ਼ਨ ਜਿਲਾ ਅੰਮ੍ਰਿਤਸਰ ਦੇ ਖੇਤੀਬਾੜੀ ਵਿਕਾਸ ਅਫਸਰ ਅਤੇ ਬਾਗਬਾਨੀ ਵਿਕਾਸ ਅਫਸਰਾਂ ਦੀ ਜਥੇਬੰਦੀ ਪੀ.ਡੀ.ਐਸ.ਏ. ਦੀ ਜਿਲਾ ਬਾਡੀ ਦੀ ਚੋਣ ਲਈ ਇਕੱਤਰਤਾ ਹੋਈ।

ਇਸ ਚੋਣ ਵਿੱਚ ਡਾ.ਜਸਪਾਲ ਸਿੰਘ ਧੰਜੂ ਬਤੌਰ ਅਬਜਰਵਰ ਸ਼ਾਮਿਲ ਹੋਏ ਅਤੇ ਸਰਬਸੰਮਤੀ ਨਾਲ ਡਾ. ਸਤਵਿੰਦਰਬੀਰ ਸਿੰਘ ਨੂੰ ਪਲਾਂਟ ਡਾਕਟਰ ਸਰਵਿਸ ਐਸੋਸੀਏਸ਼ਨ ਜਿਲਾ ਅੰਮ੍ਰਿਤਸਰ ਦਾ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਡਾ.ਮਨਦੀਪ ਸਿੰਘ ਬੁੱਟਰ ਨੂੰ ਜਨਰਲ ਸਕੱਤਰ , ਡਾ.ਸੁਖਪਾਲ ਸਿੰਘ ਸੰਧੂ ਨੂੰ ਮੀਤ ਪ੍ਰਧਾਨ , ਡਾ.ਲਵਪ੍ਰੀਤ ਸਿੰਘ ਜੁਆਇੰਟ ਸਕੱਤਰ ,ਡਾ.ਗੁਰਜੀਤ ਸਿੰਘ ਖਜਾਨਚੀ, ਡਾ.ਪਰਜੀਤ ਸਿੰਘ ਪ੍ਰੈਸ ਸਕੱਤਰ ਚੁਣਿਆ ਗਿਆ ਅਤੇ ਡਾ. ਸਿਵਾਨੀ , ਡਾ.ਕਵਲਜੀਤ ਸਿੰਘ , ਡਾ.ਅਮਰਦੀਪ ਸਿੰਘ , ਡਾ.ਗੁਰਵਿੰਦਰ ਸਿੰਘ , ਡਾ.ਅਮਨਪ੍ਰੀਤ ਸਿੰਘ , ਡਾ.ਸੁਖਰਾਜ ਸਿੰਘ,ਡਾ.ਗਗਨਦੀਪ ਕੌਰ, ਡਾ.ਅਜਮੇਰ ਸਿੰਘ, ਡਾ.ਸੰਦੀਪ ਸਿੰਘ ਸੰਧੂ ਨੂੰ ਐਗਜੈਕਟਿਵ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਤੇ ਪ੍ਰਧਾਨ ਡਾ.ਸਤਵਿੰਦਰਬੀਰ ਸਿੰਘ ਨੇ ਕਿਹਾ ਕਿ ਉਹਨਾ ਵੱਲੋ ਖੇਤੀ ਟੈਕਨੋਕਰੇਟਸ ਦੀ ਪੇਅ ਪੈਰਿਟੀ ਬਹਾਲ ਕਰਵਾਉਣਾ ਅਤੇ ਕੁਝ ਖੇਤੀ ਵਿਰੋਧੀ ਸ਼ਕਤੀਆਂ ਵੱਲੋ ਸਰਵਿਸ ਰੂਲਾਂ ਨੂੰ ਅੱਖੋਂ ਪਰੋਖੇ ਕਰਕੇ ਖੇਤੀਬਾੜੀ ਟੈਕਨੋਕਰੇਟਸ ਦੀਆਂ ਸੇਵਾਂਵਾਂ ਨੁੰ ਦੂਸਰੇ ਕੈਡਰਾਂ ਨਾਲ ਰਲਗੱਡ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਜਿਸਦਾ ਆਉਣ ਵਾਲੇ ਸਮੇ ਵਿੱਚ ਤਿੱਖਾ ਵਿਰੋਧ ਕੀਤਾ ਜਾਵੇਗਾ।ਇਸ ਤੋ ਇਲਾਵਾ ਪ੍ਰਧਾਨ ਡਾ.ਸਤਵਿੰਦਰਬੀਰ ਸਿੰਘ ਨੇ ਕਿਹਾ ਕਿ ਜਥੇਬੰਦੀ ਦਾ ਮੁੱਖ ਟੀਚਾ ਕਿਸਾਨ ਨੂੰ ਖੇਤੀਬਾੜੀ ਟੈਕਨੋਕਰੇਟਸ ਦੀਆਂ ਵਧੀਆ ਸੇਵਾਂਵਾਂ ਪ੍ਰਦਾਨ ਕਰਨਾ ਹੋਵੇਗਾ ਤਾਂ ਜੋ ਕਿਸਾਨ ਭਰਾਂਵਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

Share this News