ਖਾਲਸਾ ਕਾਲਜ ਨਰਸਿੰਗ ਵਿਖੇ 2 ਰੋਜ਼ਾ 9ਵੀਂ ਰਾਸ਼ਟਰੀ ਕਾਨਫਰੰਸ 3 ਤੋਂ-ਡਾ. ਅਮਨਪ੍ਰੀਤ ਕੌਰ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਖਾਲਸਾ ਕਾਲਜ ਆਫ ਨਰਸਿੰਗ ਵਿਖੇ ਸੁਸਾਇਟੀ ਆਫ ਕਮਿਊਨਿਟੀ ਹੈਲਥ ਨਰਸਿੰਗ ਇੰਡੀਆ (ਸੋਚਨੀ) ਦੇ ਸੰਗਠਿਤ ਸਹਿਯੋਗ ਦੇ ਨਾਲ 9ਵੀਂ ਰਾਸ਼ਟਰੀ ਕਾਨਫਰੰਸ 3-4 ਮਾਰਚ ਨੂੰ ਆਯੋਜਿਤ ਕੀਤੀ ਜਾ ਰਹੀ ਹੈ.ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ।

ਇਸ ਕਾਨਫਰੰਸ ਵਿੱਚ ਮਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ (ਨਵੀਂ ਦਿੱਲੀ) ਅਸਿਸਟੈਂਟ ਡਾਇਰੈਕਟਰ ਜਨਰਲ ਮਿਸ ਅਚਲਾ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਰਜਿਸਟਰਾਰ ਡਾ. ਨਿਰਮਲ ਓਸੇਪਚਨ (ਆਈ. ਏ. ਐਸ.) ਮੁੱਖ ਮਹਿਮਾਨ ਹੋਣਗੇ.ਉਨ੍ਹਾਂ ਕਿਹਾ ਕਿ 2 ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਲਗਭਗ 450 ਡੈਲੀਗੇਟਸ, ਭਾਰਤ ਦੇ ਵੱਖ^ਵੱਖ ਸੂਬਿਆਂ *ਚੋਂ ਨਾਮਵਰ ਬੁਲਾਰੇ, ਸੋਚਨੀ ਦੇ ਕਾਰਜਕਾਰੀ ਮੈਂਬਰ, ਨਰਸਿੰਗ ਸਟਾਫ਼, ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀ ਪਹੁੰਚ ਰਹੇ ਹਨ.।

Share this News