ਐਨ.ਆਰ.ਆਈ ਹਰਪਾਲ ਸਿੰਘ ਯੂ.ਕੇ ਮੁੱਖ ਮੰਤਰੀ ਪੰਜਾਬ ਤੋ ਪਹਿਲਾਂ ਤੋ ਕੰਮ ਕਰ ਰਹੇ ਐਨ.ਆਰ.ਆਈਜ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਕੀਤੀ ਮੰਗ

4675244
Total views : 5506765

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਇਥੋ ਦੇ ਰਹਿਣ ਵਾਲੇ ਇਕ ਹਰਪਾਲ ਸਿੰਘ ਨਾਮੀ ਐਨ.ਆਰ.ਆਈ ਨੇ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਤੋ ਮੰਗ ਕੀਤੀ ਹੈ ਕਿ ਉਹ ਵਿਦੇਸ਼ਾ ਵਿੱਚੋ ਨਿਵੇਸ਼ਕਾ ਨੂੰ ਪੰਜਾਬ ਵਿੱਚ ਲਿਆਉਣ ਤੋ ਪਹਿਲਾਂ ਇਥੇ ਪਹਿਲਾਂ ਤੋ ਕੰਮ ਕਰ ਰਹੇ ਐਨ.ਆਰ.ਆਈਜ ਨੂੰ ਸਰੁੱਖਿਆ ਪ੍ਰਦਾਨ ਕਰਨ ਕਿਉਕਿ ਖੁਦ ਪੀੜਤ ਹਨ । ਜਿਸ ਸਬੰਧੀ ਜਾਰੀ ਬਿਆਨ ਵਿੱਚ ਹਰਪਾਲ ਸਿੰਘ ਯੂ.ਕੇ ਨੇ ਦੱਸਿਆ ਕਿ ਪਿਛਲੀ ਦਿਨੀ ਐਸ.ਜੀ.ਪੀ.ਸੀ. ਟਾਸਕਫੋਰਸ ਵਲੋਂ ਇਕ ਐਨ.ਆਰ.ਆਈ. ਸਕੂਲ ਦੇ ਗਰਾਊਂਡ ਤੇ 400-500 ਬੰਦਾ ਲੈ ਕੇ ਜੇ.ਸੀ.ਬੀ. ਮਸ਼ੀਨ ਨਾਲ ਕੰਧਾਂ ਢਾਹ ਦਿੱਤੀਆ ਅਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂਕਿ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਇਕ ਐਨ.ਆਰ.ਆਈ. ਪਰਿਵਾਰ ਦਾ ਸਕੂਲ ਹੈ ਜੋ ਕਿ ਵਿਦੇਸ਼ਾਂ ਵਿਚ ਰਹਿੰਦਾ ਹੈ।

ਮਿਤੀ 09-07-2022 ਨੂੰ ਸਵੇਰੇ 10.00-11.00 ਵਜੇ ਦੇ ਕਰੀਬ ਐਸ.ਜੀ.ਪੀ.ਸੀ. ਦੀ ਟਾਸਕਫੋਰਸ ਵਲੋਂ ਹਥਿਆਰਬੰਦ ਹੋ ਕੇ ਕਿਰਪਾਨਾਂ, ਡਾਂਗਾ ਲੈ ਕੇ ਨਿਊ ਅੰਤਰਯਾਮੀ ਕਲੌਨੀ, ਅੰਮ੍ਰਿਤਸਰ ਵਿਖੇ ਧਾਵਾ ਬੋਲ ਦਿਤਾ। ਜਦੋਂਕਿ ਮਾਨਯੋਗ ਅਦਾਲਤ ਨੇ ਪਹਿਲਾਂ ਹੀ ਸਕੂਲ ਦੀ ਗਰਾਊਂਡ ਤੇ  ਸਟੇਅ ਆਰਡਰ ਹੋਏ ਸਨ। ਪਰ ਉਹਨਾਂ ਨੇ ਅਦਾਲਤ ਦੇ ਹੁਕਮਾਂ ਦੀ ਪਰਵਾਹ ਨਾ ਕੀਤੀ ਅਤੇ ਪੁਲਿਸ ਨੇ ਵੀ ਮੌਕੇ ਤੇ ਉਹਨਾਂ ਤੇ ਪਰਚਾ ਨਾ ਕੀਤਾ ਅਤੇ ਨਾ ਹੀ ਜੇ.ਸੀ.ਬੀ. ਮਸ਼ੀਨ ਨੂੰ ਆਪਣੇ ਕਬਜੇ ਵਿਚ ਲਿਆ।ਜਦੋਂ ਮੈਂ ਮਾਨਯੋਗ ਹਾਈਕੋਰਟ ਵਿਚ ਇਕ ਰਿਟ ਦਾਖਲ ਕੀਤੀ ਜਿਸਦਾ ਰਿਟ ਨੰ. 7388 ਹੈ ਅਤੇ ਫਿਰ ਐਸ.ਜੀ.ਪੀ.ਸੀ. ਦੇ ਦੋ ਪਰਚੇ ਦਰਜ ਹੋਏ ਜਿਸਦਾ ਐਫ.ਆਈ.ਆਰ ਨੰ.297,298 ਹੈ।

 ਉਸ ਤੋਂ ਬਾਅਦ ਮੈਂ ਮਾਨਯੋਗ ਸਿਵਲ ਕੋਰਟ ਅੰਮ੍ਰਿਤਸਰ ਵਿਚ ਅਪਰੋਚ ਕੀਤਾ ਤਾਂ ਮਾਨਯੋਗ ਅਦਾਲਤ ਨੇ ਆਦੇਸ਼ ਜਾਰੀ ਕਰ ਦਿਤੇ ਕਿ ਬੱਚਿਆ ਦੀ ਸਕੂਲ ਦੀ ਗਰਾਊਂਡ ਤੇ ਕੰਧ ਤੇ ਗੇਟ ਲਾਇਆ ਜਾਵੇ। ਜੋ ਮਾਨਯੋਗ ਅਦਾਲਤ ਦਾ ਰਿਟ ਨੰ. 3176 ਹੈ ਤਾਂ ਫਿਰ ਅਸੀ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਕਿ ਸਾਨੂੰ ਪੁਲਿਸ ਸੁਰੱਖਿਆ ਦਿਤੀ ਜਾਵੇ ਤਾਂ ਕਿ ਅਸੀ ਆਪਣਾ ਬਿਲਡਿੰਗ ਵਰਕ ਕਰ ਸਕੀਏ। ਤਾਂ ਉਹਨਾਂ ਨੇ ਮਾਲ ਮਹਿਕਮੇ ਨੂੰ ਪੱਤਰ ਜਾਰੀ ਕਰ ਦਿੱਤਾ ਕਿ ਡਿਊਟੀ ਮਜਿਸਟ੍ਰੇਟ ਤੈਨਾਤ ਕੀਤਾ ਜਾਵੇ। ਤਾਂ ਮਾਨਯੋਗ ਡਿਪਟੀ ਕਮਿਸ਼ਨਰ ਨੇ 02-02-2023 ਦੇ ਹੁਕਮ ਜਾਰੀ ਕੀਤੇ ਕਿ ਨਿਸ਼ਾਨਦੇਹੀ ਕਰਕੇ ਡਿਊਟੀ ਮਜਿਸਟ੍ਰੇਟ ਕਰਵਾ ਕੇ ਕੰਧ ਕਰਵਾਈ ਜਾਵੇ ਪਰ ਅਜੇ ਤੱਕ ਵੀ ਮਸਲਾ ਉਥੇ ਜਿਉਂ ਦਾ ਤਿਉਂ ਹੈ। ਐਸ.ਜੀ.ਪੀ.ਸੀ. ਵਾਲੇ ਅਗੋ ਧਮਕੀਆਂ ਦਿੰਦੇ ਹਨ ਕਿ ਤੁਸੀ ਵਾਪਸ ਵਿਦੇਸ਼ ਚਲੇ ਜਾਉ ਅਸੀ ਤੁਹਾਡੇ ਸਕੂਲ ਦੀ ਗਰਾਊਂਡ ਤੇ ਕਬਜਾ ਕਰਨਾ ਹੈ।

ਮੈਂ ਫਿਰ ਮਾਨਯੋਗ ਐਫ.ਸੀ.ਆਰ. ਚੰਡੀਗੜ ਤੇ ਪੇਸ਼ ਹੋਇਆ। ਤਾਂ ਮਾਨਯੋਗ ਐਫ.ਸੀ.ਆਰ. ਸਾਹਿਬ ਨੇ 14-02-2023 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਹਦਾਇਤਾ ਜਾਰੀ ਹੋਈ ਹੈ ਕਿ ਜੋ ਅਦਾਲਤ ਵਲੋਂ ਮਿਤੀ 13-10-2022 ਨੂੰ ਹੁਕਮ ਹੋਏ ਹਨ ਉਹਨਾਂ ਦੀ ਪਾਲਣਾ ਕੀਤੀ ਜਾਵੇ. ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀ ਹੋਈ। ਉਸ ਤੋਂ ਬਾਅਦ ਮੈਂ ਮਾਨਯੋਗ ਏ.ਡੀ.ਜੀ.ਪੀ. ਸਾਹਿਬ (ਲਾਅ ਐਂਡ ਆਰਡਰ) ਤੇ ਪੇਸ਼ ਹੋਇਆ ਫਿਰ ਉਹਨਾਂ ਦਾ ਇਕ ਪੱਤਰ ਨੰ. 234 ਮਿਤੀ 22-02-23 ਨੂੰ ਜਾਰੀ ਹੋਇਆ ਕਿ ਇਹਨਾਂ ਨੂੰ ਕੰਮ ਕਰਨ ਲਈ ਪੁਲਿਸ ਪ੍ਰੌਟੈਕਸ਼ਨ ਦਿਤੀ ਜਾਵੇ।ਪਰ ਇਸ ਤੇ ਵੀ ਕੋਈ ਕਾਰਵਾਈ ਨਹੀ ਹੋਈ।

ਸੋ ਮੈਂ  ਮਾਨੋਯਗ ਮੁੱਖ ਮੰਤਰੀ ਸਾਹਿਬ ਨੂੰ ਆਦਰ ਸਾਹਿਤ ਪੁੱਛਣਾ ਚਾਹੁੰਦਾ ਹਾਂ ਕਿ ਤੁਸੀ ਤਾਂ ਐਨ.ਆਰ.ਆਈ. ਪਰਿਵਾਰਾਂ ਨੂੰ ਇਥੇ ਕਾਰੋਬਾਰ ਕਰਨ ਵਾਸਤੇ ਸੱਦਾ ਦੇ ਰਹੇ ਹੋ। ਪਰ ਜਿਹੜੇ ਪਹਿਲਾ ਹੀ ਐਨ.ਆਰ.ਆਈ. ਪਰਿਵਾਰਾਂ ਨੇ ਇਥੇ ਕਾਰੋਬਾਰ ਖੋਲੇ ਹਨ ਤੇ ਸੈਂਕੜੇ ਪਰਿਵਾਰਾਂ ਦੀ ਰੋਜੀ ਰੋਟੀ ਚਲਾ ਰਹੇ ਹਨ। ਉਨਾਂ ਦੀ ਸੁਰਖਿਆ ਕੋਣ ਕਰੇਗਾ। ਜੇ ਪ੍ਰਸ਼ਾਸ਼ਨ ਦਾ ਇਹੋ ਹਾਲ ਰਿਹਾ ਤਾਂ ਜਿਹੜੇ ਪੰਜਾਬ ਵਿਚ ਐਨ.ਆਰ.ਆਈ. ਪਰਿਵਾਰ ਹਨ ਉਹ ਕੰਮ ਛੱਡ ਕੇ ਵਿਦੇਸ਼ਾ ਵਿਚ ਚਲੇ ਜਾਣਗੇ।

Share this News