Total views : 5506334
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪਿਛਲੇ ਦਿਨੀ ਰਾਣੀ ਕਾ ਬਾਗ ਅੰਮ੍ਰਿਤਸਰ ਵਿਖੇ ਪੰਜਾਬ ਨੈਸ਼ਨਲ ਬੈਕ ਵਿੱਚ 22 ਲੱਖ ਦੀ ਰਾਸ਼ੀ ਲੁੱਟਣ ਵਾਲੇ ਪੁਲਿਸ ਵਲੋ ਫੜੇ ਦੋ ਦੋਸ਼ੀਆਂ ਲਾਲਜੀਤ ਸਿੰਘ ਉਰਫ ਲਾਲੀ ਪੁੱਤਰ ਜਸਵੰਤ ਸਿੰਘ ਵਾਸੀ ਮੈਹਣੀਆਂ ਅਤੇ ਗਗਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਨੇ ਰਿਮਾਂਡ ਦੌਰਾਨ ਪੁਲਿਸ ਵਲੋ ਕੀਤੀ ਪੁਛਗਿੱਛ ਦੌਰਾਨ ਅੰਮ੍ਰਿਤਸਰ ਦਿਹਾਤੀ ਦੇ ਇਲਾਕੇ ਵਿੱਚ ਪੈਦੇ ਕਸਬਾ ਕੱਥੂਨੰਗਲ ਵਿਖੇ ਵੀ ਪੰਜਾਬ ਨੈਸ਼ਨਲ ਬੈਕ ਵਿੱਚੋ ਨਗਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਾਬੂਲੀ ਹੈ।
ਜਿਸ ਦਾ ਖੁਲਾਸਾ ਕਰਦਿਆਂ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਥਾਣਾਂ ਕੰਨਟੋਨਮੈਟ ਦੀ ਪੁਲਿਸ ਚੌਕੀ ਦੇ ਇੰਚਾਰਜ ਜੰਗ ਬਹਾਦਰ ਨੇ ਦੋਸ਼ੀਆਂ ਦਾ ਮਾਣਯੋਗ ਅਦਾਲਤ ਵਿੱਚੋ ਰਿਮਾਂਡ ਹਾਸਿਲ ਕਰਨ ਜਦ ਉਨਾਂ ਤੋ ਪੁਛਗਿੱਛ ਕੀਤੀ ਤਾਂ ਉਨਾਂ ਨੇ ਅੰਮ੍ਰਿਤਸਰ ਦਿਹਾਤੀ ‘ਚ ਪੈਦੇ ਕਸਬਾ ਕੱਥੂਨੰਗਲ ਵਿਖੇ ਵੀ 19 ਦਸੰਬਰ ਨੂੰ ਪੀ.ਐਨ.ਬੀ ਵਿੱਚੋ ਰਾਸ਼ੀ ਲੁੱਟਣ ਦੀ ਗੱਲ ਕਾਬੂਲ ਕਰਦਿਆ ਕਿਹਾ ਕਿ ਉਨਾਂ ਵਲੋ ਹੀ ਬੈਕ ਵਿੱਚ ਡਾਕਾ ਮਾਰਿਆ ਗਿਆ ਸੀ,ਜਿਸ ਤੇ ਪੁਲਿਸ ਵਲੋ ਦੋਸ਼ੀਆਂ ਪਾਸੋ ਵਾਰਦਾਤ ਸਮੇ ਵਰਤੀ ਚੋਰੀਸ਼ੁਦਾ ਸਕੂਟਰੀ, ਵਾਰਦਾਤ ਸਮੇ ਪਹਿਨੇ ਕਪੜੇ , 2 ਲੱਖ 90 ਹਜਾਰ ਰੁਪਏ ਅਤੇ ਲੁੱਟੀ ਰਾਸ਼ੀ ਨਾਲ ਖਰੀਦੀ ਜਿਪਸੀ ਤੇ ਮੋਬਾਇਲ ਆਦਿ ਬ੍ਰਾਮਦ ਕੀਤੇ ਹਨ।ਇਸ ਸਮੇ ਉਨਾਂ ਏ.ਸੀ.ਪੀ ਪੱਛਮੀ ਸ: ਕਮਲਪ੍ਰੀਤ ਸਿੰਘ ਅਤੇ ਥਾਣਾਂ ਕੰਨਟੋਨਮੈਟ ਦੀ ਐਸ.ਐਚ.ਓ ਸਬ ਇੰਸ਼; ਖੁਸ਼ਬੂ ਸ਼ਰਮਾਂ ਵੀ ਹਾਜਰ ਸਨ।