ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਸੱਤ ਦਿਨਾ ਐਨ ਐਸ ਐਸ ਕੈਂਪ ਦੇ ਵਿਦਾਇਗੀ ਸਮਾਰੋਹ ਦਾ ਆਯੋਜਨ

4674718
Total views : 5506005

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਸੱਤ ਦਿਨਾ ਐਨ ਐਸ ਐਸ ਕੈਂਪ ਦੇ ਵਿਦਾਇਗੀ ਸਮਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ‘ਚ ਪ੍ਰੋ. ਰਾਜੇਸ਼ ਕੁਮਾਰ, ਐਨ ਐਸ ਐਸ ਕੋਆਰਡੀਨੇਟਰ ਐਂਡ ਡੀਨ, ਫੈਕਲਟੀ ਆਫ ਸੋਸ਼ਲ ਸਾਈਂਸਿਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਹਮੇਸ਼ਾ ਹੀ ਸਮਾਜ ਸੇਵਾ ‘ਚ ਅੱਗੇ ਰਿਹਾ ਹੈ। ਐਨ ਐਸ ਐਸ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ‘ਤੇ ਅਤੇ ਇਕ ਸਮੂਹ ਦੇ ਰੂਪ ‘ਚ ਵੱਧਣ ਵਿਚ ਮੱਦਦ ਕਰਦਾ ਹੈ।

ਐਨ ਐਸ ਐਸ ਗਤੀਵਿਧੀਆਂ ਦੇ ਅੰਤਰਗਤ ਵੱਖ-ਵੱਖ ਕੰਮਾਂ ਲਈ ਸਵੈ-ਸੇਵੀ ਹੋਣਾ ਵਿਦਿਆਰਥੀਆਂ ਨੂੰ ਦਲੇਰੀ, ਲੀਡਰਸ਼ਿਪ ਹੁਨਰ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਵੱਖ-ਵੱਖ ਲੋਕਾਂ ਬਾਰੇ ਜਾਣਨਾ ਸਿਖਾਉਂਦਾ ਹੈ। ਉਹਨਾਂ ਨੇ ਮਿਸ ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਐਨ ਐਸ ਐਸ ਪ੍ਰੋਗਰਾਮ ਅਫਸਰਾਂ ਨੂੰ ਕੈਂਪ ਨੂੰ ਸਫਲ ਬਣਾਉਣ ਲਈ ਕੀਤੀ ਸਖ਼ਤ ਮਿਹਨਤ ਲਈ ਵਧਾਈ ਦਿੱਤੀ।

ਪ੍ਰੋ. ਰਾਜੇਸ਼ ਕੁਮਾਰ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਵਿਅਕਤੀ ਦੀ ਭਲਾਈ ਸਮਾਜ ਦੀ ਭਲਾਈ ‘ਤੇ ਨਿਰਭਰ ਕਰਦੀ ਹੈ। ਇਸ ਲਈ ਐਨ ਐਸ ਐਸ ਸਮੁੱਚੇ ਸਮਾਜ ਦੇ ਭਲੇ ਲਈ ਕੰਮ ਕਰਦਾ ਹੈ।ਪ੍ਰੋਗਰਾਮ ਦੇ ਅੰਤ ‘ਤੇ ਮਿਸ ਦੀਯਾ ਚੋਪੜਾ, ਪ੍ਰਧਾਨ, ਐਨ ਐਸ ਐਸ ਕਾਲਜ ਯੂਨਿਟ ਨੇ ਕੈਂਪ ਦੀ ਰਿਪੋਰਟ ਪੜ੍ਹੀ ਜਿਸ ਵਿਚ ਕੈਂਪ ਦੌਰਾਨ ਵਲੰਟੀਅਰਾਂ ਦੁਆਰਾ ਕੀਤੀਆਂ ਕਈ ਗਤੀਵਿਧੀਆਂ ‘ਤੇ ਚਾਨਣਾ ਪਾਇਆ ਗਿਆ। ਮਿਸ ਦੀਯਾ ਚੋਪੜਾ ਨੂੰ ਬੈਸਟ ਕੈਂਪਰ ਦਾ ਇਨਾਮ ਦਿੱਤਾ ਗਿਆ। ਐਨ ਐਸ ਐਸ ਕੈਂਪ ਲਗਾਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਬੈਜ ਅਤੇ ਮੈਡਲ ਦਿੱਤੇ ਗਏ। ਡਾ. ਅਨੀਤਾ ਨਰੇਂਦਰ, ਡੀਨ, ਕਮਿਊਨੀਟੀ ਸਰਵਿਸਿਜ਼ ਨੇ ਕੁਸ਼ਲ ਮੰਚ ਸੰਚਾਲਨ ਕੀਤਾਖਬਰ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰੋ

Share this News