Total views : 5505354
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਬੀਰ ਸਿੰਘ ਲੱਡੂ, ਲਾਲੀ ਕੈਰੋ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਨਾਲ ਸੰਬੰਧਿਤ ਗੈਂਗਸਟਰ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿੱਚ ਆਪਸ ਵਿੱਚ ਭਿੜ ਗਏ। ਇਸ ਦੌਰਾਨ 2 ਗੈਂਗਸਟਰਾਂ ਦੀ ਮੌਤ ਹੋ ਗਈ। ਜਦੋਂਕਿ ਤੀਸਰਾ ਗੰਭੀਰ ਜ਼ਖਮੀ ਹੋ ਗਿਆ। ਕੇਂਦਰੀ ਜੇਲ ਦੇ ਸੁਪਰਡੈਂਟ ਇਕਬਾਲ ਸਿੰਘ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਮਨਦੀਪ ਤੂਫਾਨ ਨਿਵਾਸੀ ਬਟਾਲਾ, ਮਨਮੋਹਨ ਮੋਹਣਾ ਨਿਵਾਸੀ ਬੁਢਲਾਡਾ ਅਤੇ ਜ਼ਖਮੀਆਂ ਵਿੱਚ ਕੇਸ਼ਵ ਕੁਮਾਰ ਨਿਵਾਸੀ ਬਠਿੰਡਾ ਸ਼ਾਮਲ ਹਨ। ਇਹ ਸਾਰੇ ਗੈਂਗਸਟਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਨਾਲ ਸੰਬੰਧਿਤ ਦੱਸੇ ਜਾਂਦੇ ਹਨ। ਕੇਂਦਰੀ ਜੇਲ ਵਿੱਚ ਉਕਤ ਗੈਂਗਸਟਰ ਦੁਪਹਿਰ ਕਰੀਬ 4 ਵਜੇ ਆਪਸ ਵਿੱਚ ਅਚਾਨਕ ਭਿੜ ਗਏ। ਇਸ ਦੌਰਾਨ ਜੇਲ ਪ੍ਰਬੰਧਕਾਂ ਵੱਲੋਂ ਉੱਚ ਅਫ਼ਸਰਾਂ ਨੂੰ ਸੂਚਿਤ ਕੀਤਾ ਗਿਆ।
ਜੇਲ ਦੇ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੇ ਦੱਸਿਆ ਕਿ ਆਪਸ ਵਿੱਚ ਭਿੜੇ ਇਨ੍ਹਾਂ ਗੈਂਗਸਟਰਾਂ ਨੂੰ ਜਦ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਮਨਦੀਪ ਤੂਫਾਨ ਦੀ ਮੌਤ ਹੋ ਚੁੁੱਕੀ ਸੀ। ਜਦੋਂਕਿ ਮਨਮੋਹਨ ਮੋਹਣਾ ਦੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਮੌਤ ਹੋਈ। ਸਿਵਲ ਹਸਪਤਾਲ ਵਿੱਚ ਤਾਇਨਾਤ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਤੀਜੇ ਗੈਂਗਸਟਰ ਕੇਸ਼ਵ ਕੁਮਾਰ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਰੈੱਫਰ ਕਰ ਦਿੱਤਾ ਗਿਆ ਹੈ। ਇਹ ਗੈਂਗਸਟਰ ਆਪਸ ਵਿੱਚ ਕਿਉਂ ਭਿੜੇ, ਇਸ ਬਾਬਤ ਕੋਈ ਵੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ।