Total views : 5505360
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੱਜ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਇੰਦਰਬੀਰ ਸਿੰਘ ਨਿੱਜਰ ਨੇ ਬੀਤੇ ਦਿਨ ਅਜਨਾਲਾ ਵਿਚ ਵਾਪਰੀ ਘਟਨਾ ਦੌਰਾਨ ਜਖ਼ਮੀ ਹੋਏ ਐਸ.ਪੀ ਜੁਗਰਾਜ ਸਿੰਘ ਦਾ ਹਾਲ ਜਾਣਿਆ ਤੇ ਮੰਤਰੀ ਧਾਲੀਵਾਲ ਨੇ ਉਹਨਾਂ ਨੂੰ ਲੋਈ ਦੇ ਕੇ ਸਨਮਾਨਿਤ ਵੀ ਕੀਤਾ।
ਸੂਝ ਬੂਝ ਵਿਖਾਉਣ ਲਈ ਐਸ.ਐਸ.ਪੀ ਸਤਿੰਦਰ ਸਿੰਘ ਤੇ ਜੁਗਰਾਜ ਸਿੰਘ ਦਾ ਲੋਈ ਦੇ ਕੇ ਕੀਤਾ ਸਨਮਾਨ
ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨ ਮੰਤਰੀ ਨੇ ਅਜਨਾਲਾ ਵਿਖੇ ਹਿੰਸਕ ਪ੍ਰਦਰਸ਼ਨ ਦੌਰਾਨ ਸਥਿਤੀ ਨੂੰ ਸਮਝਦਾਰੀ ਨਾਲ ਸੰਭਾਲਣ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਵੀ ਕੀਤੀ ਸੀ ਅਤੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਦੇ ਸਾਰੇ ਜਵਾਨਾਂ ਨੂੰ ਸਲਾਮ ਕਰਦੇ ਹਾਂ।ਸੂਝ ਬੂਝ ਵਿਖਾਉਣ ਲਈ ਉਨਾਂ ਨੇ ਐਸ.ਐਸ.ਪੀ ਸਤਿੰਦਰ ਸਿੰਘ ਤੇ ਜੁਗਰਾਜ ਸਿੰਘ ਦਾ ਲੋਈ ਦੇ ਕੇ ਸਨਮਾਨ ਕੀਤਾ।ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਇਸ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਪੁਲਿਸ ਕਾਨੂੰਨ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠੇਗੀ।
ਸਾਬਕਾ ਮੰਤਰੀ ਮਜੀਠੀਆਂ ਵੀ ਐਸ.ਪੀ ਜੁਗਰਾਜ ਸਿੰਘ ਦਾ ਹਾਲ ਜਾਨਣ ਲਈ ਉਨਾਂ ਦੇ ਗ੍ਰਹਿ ਪੁੱਜੇ
ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੂੀਆਂ ਵੀ ਜਖਮੀ ਹੋਏ ਐਸ.ਪੀ ਜੁਗਰਾਜ ਸਿੰਘ ਦਾ ਹਾਲ ਜਾਨਣ ਲਈ ਉਨਾਂ ਦੇ ਗ੍ਰਹਿ ਪੁੱਜੇ ਤੇ ਜਲਦੀ ਹੀ ਉਨਾਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ।