ਥਾਣਾਂ ਛੇਹਰਟਾ ਦੀ ਪੁਲਿਸ ਵਲੋ ਇਰਾਦਾ ਕਤਲ ਦੇ ਦੋ ਦੋਸ਼ੀ ਕਾਬੂ ਕਰਕੇ ਵਾਰਦਾਤ ਸਮੇ ਵਰਤੇ ਹਥਿਆਰ ਤੇ ਮੋਟਰਸਾਈਕਲ ਕੀਤਾ ਬ੍ਰਾਮਦ

4675598
Total views : 5507378

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਬੀਤੇ ਦਿਨ ਥਾਣਾਂ ਛੇਹਰਟਾ ਦੇ ਇਲਾਕੇ ‘ਚ ਦੋ ਮੋਟਰਸਾਈਕਲ ਸਵਾਰਾਂ ਵਲੋ ਗੋਲੀਆਂ ਚਲਾਕੇ ਇਕ ਨੌਜਵਾਨ ਨੂੰ ਜਖਮੀ ਕਰਨ ਸਬੰਧੀ ਥਾਣਾਂ ਛੇਹਰਟਾ ਵਿਖੇ ਦਰਜ ਮਕੁੱਦਮੇ ਨੂੰ ਹੱਲ ਕਰਦਿਆ ਪੁਲਿਸ ਵਲੋ ਇਸ ਵਾਰਦਾਤ ਵਿੱਚ ਸ਼ਾਮਿਲ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਵਲੋ ਵਾਰਦਾਤ ‘ਚ ਵਰਤਿਆਂ ਮੋਟਰਸਾਈਕਲ ਤੇ ਹਥਿਆਰ ਬ੍ਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਮਲਕੀਤ ਸਿੰਘ ਵਾਸੀ ਛੇਹਰਟਾ ਨੇ ਪੁਲਿਸ ਨੂੰ ਦਰਜ ਕਰਾਏ ਬਿਆਨਾਂ ਵਿੱਚ ਦੱਸਿਆ ਸੀ ਕਿ ਉਸਦਾ ਲੜਕਾ ਰਣਜੀਤ ਸਿੰਘ ਰਾਜਾ ਜਦ 15 ਫਰਵਰੀ ਨੂੰ ਆਪਣੇ ਬੁਲਟ ਮੋਟਰਸਾਈਕਲ ਤੇ ਸਵਾਰ ਹੋਕੇ ਕਿਸੇ ਘਰੇਲ਼ੂ ਕੰਮ ਜਾ ਰਿਹਾ ਸੀ ਤਾਂ ਵਕਤ ਕਰੀਬ 12.45 ਵਜੇ ਗੁਰੂ ਨਾਨਕ ਡੈਟਲ ਕਲੀਨਿਕ ਦੇ ਨੇੜੇ ਦੋ ਅਣਪਛਾਤੇ ਨੌਜਵਾਨ ਉਸ ਨੂੰ ਪਿਿਛਓ ਗੋਲੀ ਮਾਰ ਕੇ ਜਖਮੀ ਕਰਨ ਉਪਰੰਤ ਫਰਾਰ ਹੋ ਗਏ ਜੋ ਇਸ ਵਕਤ ਅਰੋੜਾ ਹਸਪਤਾਲ ਵਿਖੇ ਜੇਰੇ ਇਲਾਜ ਹੈ।

ਸ: ਵਿਰਕ ਨੇ ਦੱਸਿਆ ਕਿ ਦਰਜ ਮਕੁੱਦਮੇ ਨੂੰ ਗੰਭੀਰਤਾ ਨਾਲ ਲੈਦਿਆਂ ਪੁਲਿਸ ਵਲੋ ਹਰ ਪਹਿਲੂ ਤੇ ਜਾਂਚ ਕਰਦਿਆ ਇਸ ਕੇਸ ਦੇ ਦੋਸ਼ੀਆਂ ਮਨਪ੍ਰੀਤ ਸਿੰਘ ਉਰਫ ਮੰਨ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਭੈਣੀ ਅਤੇ ਅਮਰ ਸਿੰਘ ਅਮਰ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਭੈਣੀ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਵਾਰਦਾਤ ਲਈ ਵਰਤਿਆ ਮੋਟਰਸਾਈਕਲ , ਇਕ ਪਿਸਟਲ 32 ਬੋਰ,ਮੈਗਜੀਨ ਸਮੇਤ 3 ਕਾਰਤੂਸ ਬ੍ਰਾਮਦ ਕੀਤਾ ਗਿਆ ਹੈ। ਜਿੰਨਾ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਤੋ ਬਾਅਦ ਬਰੀਕੀ ਨਾਲ ਪੁਛਗਿੱਛ ਕੀਤੀ ਜਾਏਗੀ, ਸ: ਵਿਰਕ ਨੇ ਦੱਸਿਆ ਕਿ ਰਾਜਾ ਨੂੰ ਜਖਮੀ ਕਰਨ ਪਿਛੇ ਇਹ ਰੰਜਿਸ਼ ਵਜਾ ਸੀ ਕਿ ਰਾਜਾ ਨੇ ਦੋਸ਼ੀ ਮਨਪ੍ਰੀਤ ਸਿੰਘ ਦੇ ਭਰਾ ਵਰਿੰਦਰ ਸਿੰਘ ਦੀ ਸਾਥੀਆਂ ਨਾਲ ਮਿਲਕੇ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ ਸੀ ਜਿਸ ਬਦਲੇ ਉਸ ‘ਤੇ ਥਾਣਾਂ ਛੇਹਰਟਾ ਵਿਖੇ ਕੇਸ ਦਰਜ ਸੀ ਉਹ ਕਰੀਬ ਢੇਡ ਸਾਲ ਜੇਲ ਵਿੱਚ ਰਹਿਕੇ ਜਮਾਨਤ ‘ਤੇ ਬਾਹਰ ਆਇਆ ਸੀ। ਇਸ ਸਮੇ ਉਨਾਂ ਨਾਲ ਏ.ਸੀ.ਪੀ ਪੱਛਮੀ ਸ: ਕੰਵਲਪ੍ਰੀਤ ਸਿੰਘ ਅਤੇ ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ: ਗੁਰਵਿੰਦਰ ਸਿੰਘ ਔਲਖ ਵੀ ਹਾਜਰ ਸਨ।

Share this News