ਆਯੋਗ ਪਾਏ ਗਏ ਸਮਾਰਟ ਰਾਸ਼ਨ ਕਾਰਡਾਂ ਨੂੰ ਕੀਤਾ ਜਾਵੇਗਾ ਰੱਦ-ਡਿਪਟੀ ਕਮਿਸ਼ਨਰ

4675395
Total views : 5507062

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪੋਰਟਲ ਤੇ ਪਹਿਲਾਂ ਤੋਂ ਮੌਜੂਦ ਰਾਸ਼ਨ ਕਾਰਡਾਂ ਦੀ ਸਰਕਾਰ ਵੱਲੋਂ ਵੈਰੀਫਿਕੇਸ਼ਨ ਕਰਵਾਈ ਗਈ ਸੀ ਅਤੇ ਵੱਖ ਵੱਖ ਵਿਭਾਗਾਂ ਤੋਂ ਪ੍ਰਾਪਤ ਵੈਰੀਫਿਕੇਸ਼ਨ ਰਿਪੋਰਟ/ਵਿਭਾਗ ਪਾਸੋਂ ਪ੍ਰਾਪਤ ਆਨ ਲਾਈਨ ਡਾਟਾ ਦੇ ਅਧਾਰ ’ਤੇ ਵੱਖ ਵੱਖ ਮਾਪਦੰਡਾਂ ਅਧੀਨ ਕਈ ਖਪਤਕਾਰਾਂ ਦੇ ਰਾਸ਼ਨ ਕਾਰਡ ਆਯੋਗ ਪਾਏ ਗਏ ਹਨ ਜਿੰਨਾਂ ਦੀਆਂ ਸੂਚੀਆਂ ਡਿਪੂ  ਹੋਲਡਰਾਂ ਕੋਲ ਲਗਾ ਦਿੱਤੀਆਂ ਗਈਆਂ ਹਨ।

27 ਫਰਵਰੀ ਤੱਕ ਖਪਤਕਾਰ ਆਪਣੇ ਇਤਰਾਜ  ਕਰਵਾ ਸਕਦੇ ਨੇ ਦਰਜ

 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਜਿੰਨਾਂ ਖਪਤਕਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਰਾਸ਼ਨ ਕਾਰਡ ਨਾਜਾਇਜ ਤੌਰ ਤੇ ਆਯੋਗ ਕਰਾਰ ਦਿੱਤੇ ਗਏ ਹਨ, ਉਹ 27 ਫਰਵਰੀ, 2023 ਤੱਕ ਸਬੰਧਤ ਨਰੀਖਕ ਖੁਰਾਕ ਤੇ ਸਪਲਾਈ/ਸਹਾਇਕ ਖੁਰਾਕ ਤੇ ਸਪਲਾਈ ਦੇ ਦਫਤਰ ਵਿਖੇ ਆਪਣੀ ਸਵੈ ਘੋਸ਼ਣਾ ਅਤੇ ਲੋੜੀਂਦੇ ਦਸਤਾਵੇਜ ਜਮਾਂ ਕਰਵਾ ਸਕਦਾ ਹਨ।

 ਉਨ੍ਹਾਂ ਦੱਸਿਆ ਕਿ 27 ਫਰਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਇਤਰਾਜ ਸਬੰਧਤ ਵਿਭਾਗ ਵੱਲੋਂ ਨਹੀਂ ਵਿਚਾਰਿਆ ਜਾਵੇਗਾ।ਸ੍ਰੀ ਸੂਦਨ ਨੇ ਦੱਸਿਆ ਕਿ ਜੇਕਰ ਕਿਸੇ ਰਾਸ਼ਨ ਕਾਰਡ ਹੋਲਡਰ ਦਾ ਇਤਰਾਜ ਪ੍ਰਾਪਤ ਨਹੀਂ ਹੁੰਦਾ ਜਾਂ ਉਸਦੇ ਵੱਲੋਂ ਦਿੱਤੇ ਤੱਥ/ਸਬੂਤ ਸੰਤੋਸ਼ਜਨਕ ਨਹੀਂ ਪਾਏ ਜਾਂਦੇ ਤਾਂ ਉਸ ਦਾ ਰਾਸ਼ਨ ਕਾਰਡ 27 ਫਰਵਰੀ, 2023 ਤੋਂ ਬਾਅਦ ਸਰਕਾਰੀ ਹਦਾਇਤਾਂ ਅਨੁਸਾਰ ਆਯੋਗ ਪਾਉਂਦੇ ਹੋਏ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਰਾਸ਼ਨ ਕਾਰਡ ਹੋਲਡਰ ਦਾ ਸਵੈ ਘੋਸ਼ਣਾ ਜਾਂ ਰਿਕਾਰਡ ਅਨੁਸਾਰ ਗਲਤ ਪਾਇਆ ਜਾਂਦਾ ਹੈ ਤਾਂ ਖਪਤਰਕਾਰ ਵਿਰੁੱਧ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਇਤਰਾਜ ਕਰਵਾਉਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਖਪਤਕਾਰ ਦਫਤਰ ਜਿਲ੍ਹਾ ਕੰਟਰੋਲਰ ਖੁਰਾਕ  ਤੇ ਸਿਵਲ ਸਪਲਾਈ  ਵਿਖੇ ਵੀ ਆਪਣਾ ਇਤਰਾਜ ਦਰਜ ਕਰਵਾ ਸਕਦੇ ਹਨ।

Share this News