Total views : 5508261
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀਤੇ ਦਿਨ ਛੇਹਰਟਾ ਸਥਿਤ ਹਨੀਮੂਨ ਮੰਦਿਰ ਵਿੱਚ ਚੋਰੀ ਕਰਨ ਦੀ ਵਾਪਰੀ ਵਾਰਦਾਤ ਨੂੰ ਮੁੱਖ ਰੱਖਕੇ ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ ਤੇ ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਤੇ ਥਾਣਾਂ ਛੇਹਰਟਾ ਦੇ ਮੁੱਖੀ ਇੰਸ; ਗੁਰਵਿੰਦਰ ਸਿੰਘ ਔਲਖ ਤੇ ਚੌਕੀ ਇੰਚਾਰਜ ਐਸ.ਆਈ ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀ ਕਾਬੂ ਕਰਕੇ ਉਨਾਂ ਵਲੋ ਚੋਰੀ ਕੀਤਾ ਸਮਾਨ ਵੀ ਬ੍ਰਾਮਦ ਕਰ ਲਿਆ ਗਿਆ ਹੈ।
ਚਾਂਦੀ ਦਾ ਤਰਸੂਲ, ਚਾਂਦੀ ਦੀ ਗਾਗਰ, ਗਾਗਰ ਨੂੰ ਲਮਕਾਉਣ ਲਈ ਸਟੀਲ ਦਾ ਕੜਾ, ਸੋਨੇ ਦੀ ਨੱਥ, ਇਕ ਚਾਂਦੀ ਦਾ ਨਾਗਰਾਜ ਕੀਤੇ ਬ੍ਰਾਮਦ
ਜਿਸ ਸਬੰਧੀ ਜਾਣਕਾਰੀ ਦੇਦਿਆਂ ਏ.ਸੀ.ਪੀ ਪੱਛਮੀ ਸ: ਕੰਵਲਪ੍ਰੀਤ ਸਿੰਘ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪਵਨ ਕੁਮਾਰ ਵਾਸੀ ਨਿਊ ਰਣਜੀਤਪੁਰਾ, ਛੇਹਰਟਾ ਅੰਮ੍ਰਿਤਸਰ ਪ੍ਰਧਾਨ ਹਨੂੰਮਾਨ ਮੰਦਰ ਕਮੇਟੀ, ਜੀ.ਟੀ ਰੋਡ, ਛੇਹਰਟਾ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਕਿ ਉਹ ਮਿਤੀ 11-02-2023 ਦੀ ਰਾਤ ਨੂੰ ਰੋਜਾਨਾ ਦੀ ਤਰਾ ਮੰਦਰ ਦੇ ਦਰਵਾਜੇ ਬੰਦ ਕਰਕੇ ਘਰ ਨੂੰ ਚਲੇ ਗਿਆ ਸੀ ਜਦੋ ਰੋਜਾਨਾ ਦੀ ਤਰਾ ਸੁਭਾ 3:30 ਵਜੇ ਆਕੇ ਦੇਖਿਆ ਤਾ ਮੰਦਰ ਦੇ 7 ਗੋਲਕ ਟੁੱਟੇ ਹੋਏ ਸੀ ਤੇ ਹੋਰ ਸਮਾਨ ਵੀ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ।
ਪੁਲਿਸ ਪਾਰਟੀ ਵੱਲੋ ਹਰ ਪਹਿਲੂ ਤੋਂ ਤਫਤੀਸ ਕਰਦੇ ਹੋਏ ਦੋਸ਼ੀ ਸਿਮਰਨਜੀਤ ਸਿੰਘ ਅਤੇ ਸਾਗਰ ਮਸੀਹ ਨੂੰ ਕਾਬੂ ਕਰਕੇ ਇਹਨਾਂ ਪਾਸੋਂ 01 ਚਾਂਦੀ ਦਾ ਤਰਸੂਲ, ਚਾਂਦੀ ਦੀ ਗਾਗਰ, ਗਾਗਰ ਨੂੰ ਲਮਕਾਉਣ ਲਈ ਸਟੀਲ ਦਾ ਕੜਾ, ਸੋਨੇ ਦੀ ਨੱਥ, ਚਾਂਦੀ ਦਾ ਨਾਗਰਾਜ ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਇਹਨਾ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਬਾਕੀ ਦਾ ਸਮਾਨ ਵੀ ਬ੍ਰਾਮਦ ਕੀਤਾ ਜਾਵੇਗਾ।ਇਸ ਸਮੇ ਇੰਸ; ਗੁਰਵਿੰਦਰ ਸਿੰਘ ਔਲਖ ਤੇ ਐਸ.ਆਈ ਬਲਵਿੰਦਰ ਸਿੰਘ ਵੀ ਮੌਜੂਦ ਸਨ।