ਕੌਸਲਰ ਸੁਖਦੇਵ ਸਿੰਘ ਚਾਹਲ ਆਪ ਦੀਆਂ ਨੀਤੀਆਂ ਤੋ ਦੁੱਖੀ ਹੋ ਕੇ ਸਾਥੀਆਂ ਸਮੇਤ ਭਾਜਪਾ ‘ਚ ਹੋਏ ਸ਼ਾਮਿਲ

4676143
Total views : 5508261

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਲੰਮੇ ਸਮੇ ਤੋ ਵਾਰਡ ਨੰ: 76 ਤੋ ਕੌਸਲਰ ਦੀ ਸੇਵਾ ਨਿਭਾਅ ਰਹੇ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੀ ਕਿਸੇ ਸਮੇ ਸੱਜੀ ਬਾਂਹ ਸਮਝੇ ਜਾਂਦੇ ਸ: ਸੁਖਦੇਵ ਸਿੰਘ ਚਾਹਲ ਜੋ ਕੁਝ ਮਹੀਨੇ ਪਹਿਲਾ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਿਲ ਹੋ ਗਏ ਸਨ। ਪਰ ਉਨਾਂ ਦਾ ਥੋੜੇ ਸਮੇ ‘ਚ ਉਨਾਂ ਦਾ ਉਥੇ ਮੋਹ ਭੰਗ ਹੋ ਜਾਣ ਕਰਕੇ ਉਹ ਆਪ ਛੱਡਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਜਿੰਨਾ ਦਾ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਪੰਜਾਬ ਮਾਮਲਿਆ ਦੇ ਇੰਚਾਰਜ ਸ੍ਰੀ ਰਾਜਿੰਦਰ ਸ਼ੇਖਾਵਤ ਨੇ ਸਵਾਗਤ ਕਰਦਿਆ ਕਿਹਾ ਕਿ ਜਿਸ ਤਰਾਂ ਚਾਹਲ ਵਰਗੇ ਧੜਵੈਲ ਨੇਤਾ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ , ਉਸ ਤੋ ਤੈਅ ਹੈ ਕਿ ਭਾਜਪਾ ਕੇਵਲ ਨਗਰ ਨਿਗਮ ਦੀਆਂ ਚੋਣਾਂ ਹੀ ਨਹੀ ਜਿੱਤੇਗੀ ਸਗੋ ਪੰਜਾਬ ਵਿੱਚ ਸਥਿਰ ਸਰਕਾਰ ਵੀ ਬਣਾਏਗੀ।

ਜਦੋਕਿ ਭਾਜਪਾ ਦੇ ਸੀਨੀਅਰ ਨੇਤਾ ਡਾ: ਰਾਜ ਕੁਮਾਰ ਤੇ ਜਿਲਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਸ: ਹਰਵਿੰਦਰ ਸਿੰਘ ਸੰਧੂ ਨੇ ਸ: ਚਾਹਲ ਤੇ ਉਨਾਂ ਦੇ ਸਾਥੀਆਂ ਦਾ ਪਾਰਟੀ ਵਿੱਚ ਆੳਣ ‘ਤੇ ਸਵਾਗਤ ਕਰਦਿਆ ਕਿਹਾ ਕਿ ਸੁਖਦੇਵ ਸਿੰਘ ਚਾਹਲ ਦੀ ਘਰ ਵਾਪਸੀ ਹੋਈ ਹੈ ਕਿਉਕਿ ਉਨਾਂ ਨੇ ਆਪਣਾ ਸਿਆਸੀ ਸਫਰ ਹੀ ਭਾਜਪਾ ਦੀ ਟਿਕਟ ਤੇ ਕੌਸਲਰ ਦੀ ਚੋਣ ਜਿੱਤ ਕੇ ਸ਼ੁਰੂ ਕੀਤਾ ਸੀ।ਸ; ਸੁਖਦੇਵ ਸਿੰਘ ਚਾਹਲ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆ ਤੋ ਖੁਸ਼ ਹੋਕੇ ਪਾਰਟੀ ਵਿੱਚ ਮੁੜ ਸ਼ਮੂਲੀਅਤ ਕੀਤੀ ਹੈ ਕਿ ਕਿਉਕਿ ਆਪ ਦੀਆਂ ਨੀਤੀਆਂ ਉਸਾਰੂ ਤੇ ਲੋਕ ਪੱਖੀ ਨਾ ਹੋਣ ਕਰਕੇ ਉਨਾਂ ਨੇ ਇਹ ਫੈੇਸਲਾ ਲਿਆ ਹੈ। ਉਨਾਂ ਨੇ ਕਿਹਾ ਕਿ ਪਾਰਟੀ ਜਿਥੇ ਵੀ ਉਨਾਂ ਦੀ ਡਿਊਟੀ ਲਗਾਏਗੀ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।

Share this News