ਅੰਮ੍ਰਿਤਸਰ ‘ਚ ਹਥਿਆਰਬੰਦ ਲੁਟੇਰਿਆਂ ਨੇ ਲੁੱਟੀ ਬੈਕ! ਸਟਾਫ ਨੂੰ ਬੰਧਕ ਬਣਾਕੇ 22 ਲੱਖ ਦੀ ਰਾਸ਼ੀ ਲੈ ਕੇ ਹੋਏ ਫਰਾਰ

4676797
Total views : 5509207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਦੇ ਪਾਸ਼ ਤੇ ਭੀੜ ਭੱੜਕੇ ਵਾਲੇ ਇਲਾਕੇ ਰਾਣੀ ਕਾ ਬਾਗ ਜਿਥੋ ਡੀ.ਸੀ ਪੁਲਿਸ ਦਾ ਦਫਤਰ ਤੇ ਪੁਲਿਸ ਥਾਣਾਂ ਕਰੀਬ 100 ਗਜ ਤੇ ਪੁਲਿਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਦਫਤਰ ਕਰੀਬ 500 ਗਜ ਦੂਰੀ ਤੇ ਸਥਿਤ ਹੈ, ਉਥੋ ਐਕਟਿਵਾ ‘ਤੇ ਆਏ ਦੋ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਅੰਦਰ ਵੜਦਿਆਂ ਹੀ ਸਟਾਫ ਤੇ ਹੋਰ ਗਾਹਕਾਂ ਨੂੰ ਬੰਧਕ  ਬਣਾਕੇ ਕਰੀਬ 22 ਲੱਖ ਦੀ ਰਾਸ਼ੀ ਲੁੱਟ ਕੇ ਫਿਲਮੀ ਅੰਦਾਜ ਵਿੱਚ ਫਰਾਰ ਹੋ ਜਾਣ ਦਾ ਸਮਾਚਾਰ ਹੈ। ਜਿਸ ਦੀ ਸੂਚਨਾ ਮਿਲਦਿਆ ਹੀ ਪੁਲਿਸ ਅਧਿਕਾਰੀਆਂ ਵਲੋ ਮੌਕੇ ਤੇ ਪਾਹੁੰਚਕੇ ਸੀ.ਸੀ.ਟੀ.ਵੀ ਕੈਮਰਿਆ ਦੇ ਅਧਾਰਿਤ ਲੁਟੇਰਿਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਗੌਰਤਲਬ ਹੈ ਕਿ ਬੈਕ ਤੇ ਉਪਰ ਦੀ ਬੈਕ ਦਾ ਖੇਤਰੀ ਦਫਤਰ ਵੀ ਹੈ ਜਿਥੇ ਆਮ ਹੀ ਆਵਾਜਾਈ ਤੇ ਚਹਿਲ ਪਹਿਲ ਰਹਿੰਦੀ ਹੈ।

 

Share this News