ਜਿਲ੍ਹਾ ਸਿੱਖਿਆ ਅਫਸਰ (ਐਲੀ) ਤਰਨ ਤਾਰਨ ਗ੍ਰਾਂਟਾ ਤੇ ਬੱਚਿਆ ਦੀਆਂ ਵਰਦੀਆਂ ਦੀ ਖ੍ਰੀਦ ‘ਚ ਹੇਰਫੇਰੀ ਕਰਨ ਦੇ ਮਾਮਲੇ ‘ਚ ਮੁੱਅਤਲ

4729204
Total views : 5596939

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ, ਤਰਸੇਮ ਲਾਲੂਘਮੰਣ

ਪੰਜਾਬ ਦੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਸ ਨੇ ਵੱਡੀ ਕਾਰਵਾਈ ਕਰਦਿਆ ਜਿਲਾ ਸਿੱਖਿਆ ਅਫਸਰ ਐਲੀਮੈਟਰੀ ਤਰਨ ਤਾਰਨ ਸ਼੍ਰੀਮਤੀ ਦਲਜਿੰਦਰ ਕੌਰ ਨੂੰ ਬੱਚਿਆ ਦੀਆਂ ਵਰਦੀਆਂ ਖ੍ਰੀਦ ਕਰਨ ‘ਚ ਬੇਨਿਯਮੀਆਂ ਕਰਨ ਤੇ ਆਈ ਗ੍ਰਾਂਟ ਵਿੱਚ ਵੱਡੀ ਪੱਧਰ ਤੇ ਧਾਦਲੀ ਕਰਨ ਦੇ ਦੋਸ਼ ਹੇਠ ਮੁੱਅਤਲ ਕਰ ਦਿੱਤਾ ਹੈ।ਇਸ ਸਬੰਧੀ ਪ੍ਰਮੁੱਖ ਸਕੱਤਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ ) ਨਿਯਮਾਵਾਲੀ 1970 ਤਹਿਤ ਕਾਰਵਾਈ ਕੀਤੀ ਗਈ ਹੈ। ਮੁਅੱਤਲੀ ਦੌਰਾਨ ਉਸ ਦਾ ਸਟੇਸ਼ਨ ਜਲੰਧਰ ਰਹੇਗਾ ਤੇ ਉਸ ਨੂੰ ਇਸ ਸਮੇਂ ਦੌਰਾਨ ਤੈਅਸ਼ੁੱਦਾ ਮਾਣ-ਭੱਤਾ ਹੀ ਮਿਲਣਯੋਗ ਹੋਵੇਗਾ।

 

 

Share this News