ਨਵ ਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਗਿਫਟ ਹੈਂਪਰ ਦੀ ਕੀਤੀ ਗਈ ਵੰਡ

4677017
Total views : 5509518

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਜਸਕਰਨ ਸਿੰਘ

ਅੱਜ ਬਲਾਕ ਅਟਾਰੀ ਦੇ ਪਿੰਡ ਇਬੱਣ ਕਲਾਂ ਦੇ ਆਂਗਣਵਾੜੀ ਸੈਂਟਰ ਵਿੱਚ ਬੇਟੀ ਬਚਾਉ ਬੇਟੀ ਪੜਾਉ’ ਦੇ ਅਧੀਨ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਧੀਨ 24 ਨਵ ਜੰਮੀਆਂ ਬੱਚੀਆਂ ਅਤੇ ਉਹਨਾਂ ਦੀਆ ਮਾਵਾਂ/ਕੇਅਰ ਗਿਵਰ ਨੂੰ ਮਾਰਕਫੇਡ ਦੇ ਗਿਫਟ ਹੈਂਪਰ ਦਿੱਤੇ ਗਏ।

ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਸਟੇਟ ਪ੍ਰਧਾਨ ਸੀਮਾ ਸੋਢੀ ਵੱਲੋ ਇਹ ਗਿਫਟ ਹੈਂਪਰ ਦਿੱਤੇ ਗਏ। ਉਹਨਾ ਵੱਲੋ ਸਰਕਾਰ ਦੁਆਰਾ ਚਲਾਈਆਂ ਜਾ ਰਹੀਆ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋ ਇਲਾਵਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਟਾਰੀ ਕੁਲਦੀਪ ਕੌਰ ਵੱਲੋ ਮੌਕੇ ਤੇ ਹਾਜਰ ਮਾਵਾਂ ਨੂੰ ਦੱਸਿਆ ਗਿਆ ਕਿ ਬੱਚੇ ਦੇ ਦਿਮਾਗ ਦਾ 90% ਵਿਕਾਸ 2 ਸਾਲ ਦੀ ਉਮਰ ਤੱਕ ਹੋ ਜਾਦਾ ਹੈ। ਇਸ ਲਈ ਬੱਚੇ ਦੇ ਪੋਸ਼ਣ ਅਤੇ ਸਿਹਤ ਵੱਲ ਇਸ ਉਮਰ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਸੁਪਰਵਾਈਜਰ ਸ਼ਰਨਜੀਤ ਕੌਰ ਨੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋ ਸਪਲੀਮੈਂਟਰੀ ਨਿਊਟਰੀਸ਼ਨ ਅਧੀਨ ਕੀਤੀਆਂ ਤਬਦੀਲੀਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਪਿੰਡ ਇੱਬਣ ਕਲਾਂ ਦੇ ਮਹਿਲਾ ਸਰਪੰਚ ਸ਼੍ਰੀਮਤੀ ਰਜਿੰਦਰ ਕੌਰ ਅਤੇ ਸਰਦਾਰ ਸੁਖਦੇਵ ਸਿੰਘਸਰਕਾਰੀ ਐਲਮੇਂਟਰੀ ਸਕੂਲ ਦੇ ਹੈਡ ਟੀਚਰ ਗੁਰਵੀਰ ਕੌਰਆਂਗਣਵਾੜੀ ਵਰਕਰ ਪਰਮਜੀਤ ਕੌਰਦਲਜੀਤ ਕੌਰਅਕਵਿੰਦਰ ਕੌਰ ਅਤੇ ਆਂਗਣਵਾੜੀ ਹੈਲਪਰ ਹਾਜਰ ਸਨ।

Share this News