ਜ਼ੀਰੋ ਡਾਊਨ ਪੇਮੈਂਟ ਤੇ ਪੁਰਾਣਾ ਡੀਜ਼ਲ ਆਟੋ ਦੇਕੇ ਲਿਆ ਜਾ ਸਕੇਗਾ ਨਵਾਂ ਈ-ਆਟੋ-ਆਰ.ਟੀ.ਏ.

4677018
Total views : 5509519

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰੂ ਨਗਰੀ ਨੂੰ ਕੀਤਾ ਜਾਵੇਗਾ ਪ੍ਰਦੂਸ਼ਣ ਮੁਕਤ

ਅੰਮ੍ਰਿਤਸਰ/ਜਸਕਰਨ ਸਿੰਘ

ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਪੁਰਾਣੇ ਡੀਜਲ ਆਟੋ ਨੂੰ ਈ-ਆਟੋ ਨਾਲ ਬਦਲਣ ਵਾਸਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਰਾਹੀ”(ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ ) ਪ੍ਰੋਜੈਕਟ ਤਹਿਤ ਹੁਣ 75 ਹਜਾਰ ਰੁਪਏ ਦੀ ਥਾਂ 1.25 ਲੱਖ ਰੁਪਏ ਦੀ ਕੈਸ਼ ਸਬਸਿਡੀ ਮਿਲੇਗੀ । ਦੱਸਣਯੋਗ ਹੈ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਵਿੱਚ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਦੇ ਨਾਲ ਬਦਲਣ ਲਈ ਸਰਕਾਰ ਦੁਆਰਾ  ਰਾਹੀ ਸਕੀਮ  ਦੀ ਸ਼ੁਰੂਆਤ ਕੀਤੀ ਗਈ ਸੀ । ਜਿਸਦੇ ਤਹਿਤ ਆਟੋ ਰਿਕਸ਼ਾ ਡਰਾਇਵਰਾਂ ਨੂੰ ਪਹਿਲਾਂ 75 ਹਜ਼ਾਰ ਰੁਪਏ ਦੀ ਸਬਸਿਡੀ ਅਤੇ ਆਸਾਨ ਦਰ ਤੇ ਕਰਜ਼ਾ ਦਿਤਾ ਜਾ ਰਿਹਾ ਸੀ।

ਰਾਹੀ ਸਕੀਮ ਤਹਿਤ ਈ-ਆਟੋ  ਉਤੇ ਹੁਣ ਮਿਲੇਗੀ 1.25 ਲੱਖ ਰੁਪਏ ਦੀ ਸਬਸਿਡੀ -ਆਰ.ਟੀ.ਏ.

ਇਸ ਸਬੰਧੀ ਅੱਜ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਸ: ਅਰਸ਼ਦੀਪ ਸਿੰਘ ਨੇ ਰੇਲਵੇ ਸਟੇਸ਼ਨ ਵਿਖੇ ਆਟੋ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਟੋ ਰਿਕਸ਼ਾ ਯੂਨੀਅਨਾਂ ਅਤੇ ਡਰਾਇਵਰਾਂ ਨਾਲ ਗੱਲ ਕਰਕੇ ਇਹ ਪਤਾ ਲੱਗਾ ਸੀ ਕਿ ਪਹਿਲਾਂ  ਆਟੋ ਰਿਕਸ਼ਾ ਡਰਾਇਵਰਾਂ ਨੂੰ ਈ-ਆਟੋ ਲੈਣ ਲਈ ਲੱਗ-ਭਗ 50 ਹਜ਼ਾਰ ਰੁਪਏ ਦੀ ਡਾਊਨ ਪੇਮੈਂਟ ਕਰਨੀ ਹੁੰਦੀ ਸੀਪਰ ਉਨ੍ਹਾਂ ਦੀ ਆਰਥਿਕ ਹਾਲਤ ਇਸ ਤਰ੍ਹਾਂ ਦੀ ਨਹੀਂ ਹੈ ਕਿ ਉਹ ਡਾਊਨ ਪੇਮੈਂਟ ਕਰ ਸਕਣ। ਇਸਦੇ ਇਲਾਵਾ ਆਟੋ ਡਰਾਇਵਰਾਂ ਦੁਆਰਾ  ਸਬਸਿਡੀ ਵਧਾਉਣ ਦੀ ਵੀ ਮੰਗ ਕੀਤੀ ਗਈ ਸੀ। ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵਲੋਂ ਹੁਣ ਸਬਸਿਡੀ ਨੂੰ ਵਧਾਇਆ ਗਿਆ ਹੈ ਅਤੇ ਹੁਣ ਇਸ ਨੂੰ ਅਪਫਰੰਟ ਮੋਡ ਤੇ ਦਿਤਾ ਜਾਏਗਾਤਾਕਿ ਆਟੋ ਰਿਕਸ਼ਾ ਡਰਾਇਵਰਾਂ ਤੋਂ ਬੋਝ ਨੂੰ ਘੱਟ ਕੀਤਾ ਜਾ ਸਕੇ। ਉਹਨਾਂ ਦਸਿਆ ਕਿ ਸਰਕਾਰ ਵਲੋਂ ਰਾਹੀ ਸਕੀਮ ਤਹਿਤ ਸਟੇਟ ਬੈਂਕ ਤੋਂ ਇਲਾਵਾ ਹੋਰ ਬੈਂਕਾਂ ਨੂੰ ਵੀ ਇੰਪੈਨੇਲਡ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਰਾਹੀ ਸਕੀਮ ਦਾ ਲਾਭ ਲੈਣ ਲਈ ਚਾਹਵਾਨ ਡਰਾਈਵਰ ਦਾ ਅੰਮ੍ਰਿਤਸਰ ਆਟੋ ਰਿਕਸ਼ਾ ਕਾਰਪੋਰੇਟਿਵ ਸੋਸਾਇਟੀ ਦਾ ਮੈਂਬਰ ਹੋਣਾ ਜਰੂਰੀ ਹੈ । ਇਸੇ ਤਰ੍ਹਾਂ ਈ-ਆਟੋ ਲੈਣ ਦੇ ਲਈ ਚਾਹਵਾਨ ਡਰਾਈਵਰ ਕੋਲ ਅਧਾਰ ਕਾਰਡ ਜਾਂ ਵੋਟਰ ਕਾਰਡਆਟੋ ਦੀ ਆਰ.ਸੀਡਰਾਈਵਿੰਗ ਲਾਇਸੈਂਸ ਅਤੇ ਅੰਮ੍ਰਿਤਸਰ ਆਟੋ ਰਿਕਸ਼ਾ ਕਾਰਪੋਰੇਟਿਵ ਸੋਸਾਇਟੀ ਦੀ ਮੈਂਬਰ ਸਲਿੱਪ ਹੋਣੀ ਜਰੂਰੀ ਹੈ । ਇਨਾ ਦਸਤਾਵੇਜ਼ਾਂ ਨੂੰ ਲੈਕੇ ਡਰਾਈਵਰ ਇੰਪੈਨੇਲਡ ਕੰਪਨੀਆਂ ਮਹਿੰਦਰਾ ਅਤੇ ਪਿਆਜਿਓ ਦੀ ਡੀਲਰਸ਼ਿਪ ਤੇ ਜਾਕੇ ਆਪਣੀ ਅਰਜੀ ਦੇ ਸਕਦਾ ਹੈ ।

ਉਹਨਾਂ ਦਸਿਆ ਕਿ ਪ੍ਰੋਜੈਕਟ ਤੋਂ ਸ਼ਹਿਰ ਦਾ ਵਾਤਾਵਰਨ ਸਾਫ ਹੋਣ ਦੇ ਨਾਲ-ਨਾਲ ਆਟੋ ਰਿਕਸ਼ਾ ਡਰਾਇਵਰਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ। ਕਿਉਕਿ ਇਸ ਸਮੇਂ ਡੀਜ਼ਲ ਦੇ ਰੇਟ ਤੇ ਆਟੋ ਨੂੰ ਚਲਾਉਣ ਦੀ ਕੀਮਤ ਪ੍ਰਤੀ ਕਿ.ਮੀ 4 ਤੋਂ 5 ਰੁਪਏ ਹੈ ਅਤੇ ਈ-ਆਟੋ ਵਿੱਚ ਲੱਗਭਗ 0.68 ਪੈਸੇ ਪ੍ਰਤੀ ਕਿ.ਮੀ. ਹੈ ।  ਸ: ਅਰਸ਼ਦੀਪ ਸਿੰਘ ਨੇ ਦੱਸਿਆ ਕਿ ਇਲੈਕਟ੍ਰਿਕ ਆਟੋ ਚਲਾਉਣ ਦੇ ਨਾਲ ਗੁਰੂ ਦੀ ਨਗਰੀ ਨੂੰ ਪ੍ਰਦੂਸ਼ਿਤ ਮੁਕਤ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਹ ਸਕੀਮ ਕੇਵਲ ਅੰਮ੍ਰਿਤਸਰ ਵਾਸੀਆਂ ਲਈ ਹੀ ਹੈ। ਉਨਾਂ ਨੇ ਆਟੋ ਡਰਾਈਵਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆਂ ਅਤੇ ਮੌਕੇ ਤੇ ਹਾਜ਼ਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਇਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।

          ਇਸ ਮੌਕੇ ਡੀ.ਐਸ.ਪੀ. ਸ੍ਰੀ ਰਾਜੇਸ਼ ਕੱਕੜਇੰਸਪੈਕਟਰ ਸ੍ਰੀ ਅਨੂਪ ਕੁਮਾਰਸਮਾਰਟ ਸਿਟੀ ਤੋਂ ਸ੍ਰੀ ਅਮਨ ਸ਼ਰਮਾ,ਐਸ.ਆਈ ਦਲਜੀਤ ਸਿੰਘ, ਰੇਲਵੇ ਸਟੇਸ਼ਨ ਆਟੋ ਯੂਨੀਅਨ ਦੇ ਪ੍ਰਧਾਨ ਸ: ਨਰਿੰਦਰ ਸਿੰਘ ਚੌਧਰੀ ਤੋਂ ਇਲਾਵਾ ਵੱਖ-ਵੱਖ ਆਟੋ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ।

Share this News