Total views : 5510553
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਪਾਵਰਕਾਮ ਵਿਚ ਸੇਵਾਵਾਂ ਨਿਭਾ ਰਹੇ ਸੀ ਆਰ ਏ 267/11 ਅਤੇ 281/13 ਅਧੀਨ ਭਰਤੀ ਹੋਏ ਲਾਈਨਮੈਨਾਂ ਦਾ ਪ੍ਰੋਬੇਸ਼ਨ ਸੇਵਾਕਾਲ ਰੈਗੂਲਰ ਸਰਵਿਸ ਵਿਚ ਗਿਣਨ ਲਈ ਅਗਲੇਰੀ ਕਾਰਵਾਈ ਅਮਲ ਵਿਚ ਲਿਆਉਣ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇੰਪਲਾਈਜ਼ ਫੈਡਰੇਸ਼ਨ ਦਿਹਾਤੀ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਗੁਰਵੰਤ ਸਿੰਘ ਸੋਹੀ ਦੀ ਅਗਵਾਈ ਹੇਠ ਵਫਦ ਵੱਲੋਂ ਉਪ ਮੁਖ ਇੰਜੀਨੀਅਰ ਸ੍ਰ ਜਤਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਸਮੇਂ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਮੁੱਖ ਦਫਤਰ ਪਟਿਆਲਾ ਪਾਵਰਕਾਮ ਦੀ ਮੈਨਜਮੈਂਟ ਦੇ ਧਿਆਨ ਵਿਚ ਜਥੇਬੰਦੀ ਵੱਲੋਂ ਬੇਨਤੀ ਪੱਤਰ ਦੁਆਰਾ ਲਿਆਂਦੇ ਜਾਣ ਤੇ ਸਾਰੇ ਮੁਖ ਇੰਜੀਨੀਅਰਾਂ ਨੂੰ ਪੱਤਰ ਜਾਰੀ ਕਰਕੇ ਇਹਨਾਂ ਕਰਮਚਾਰੀਆਂ ਦਾ ਪ੍ਰੋਬੇਸ਼ਨ ਸੇਵਾ ਕਾਲ ਰੈਗੂਲਰ ਤੌਰ ਤੇ ਸ਼ਾਮਲ ਕਰਨ ਨਾਲ ਵਿਤੀ ਭਾਰ ਸਬੰਧੀ ਕੁਲੈਕਸ਼ਨ ਸ਼ੀਟ ਤਿਆਰ ਕਰਕੇ ਭੇਜਣ ਲਈ ਕਿਹਾ ਗਿਆ ਹੈ। ਪਰ ਇਸ ਪੱਤਰ ਤੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ। ਉਪ ਮੁਖ ਇੰਜੀਨੀਅਰ ਨਾਲ ਮੁਲਾਕਾਤ ਕਰਕੇ ਇੰਪਲਾਈਜ਼ ਫੈਡਰੇਸ਼ਨ ਦੇ ਵਫਦ ਵੱਲੋਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਗਿਆ । ਉਪ ਮੁੱਖ ਇੰਜੀਨੀਅਰ ਸ੍ਰ ਜਤਿੰਦਰ ਸਿੰਘ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਾਰੇ ਮੰਡਲਾਂ ਦੇ ਦਫਤਰਾਂ ਨੂੰ ਪੱਤਰ ਜਾਰੀ ਕਰਕੇ ਲੋੜੀਂਦੇ ਵੇਰਵੇ ਜਲਦੀ ਭੇਜਣੇ ਯਕੀਨੀ ਬਣਾਏ ਜਾਣਗੇ ।ਇਸ ਮੋਕੇ ਕੁਮਾਰ ਜੇ ਈ , ਸਰਕਲ ਸਕੱਤਰ ਸਰਬਜੀਤ ਸਿੰਘ ਤਲਵੰਡੀ ,ਮੰਡਲ ਸਕੱਤਰ ਵਿਸ਼ਾਲ ਸ਼ਰਮਾਂ ,ਮੁਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨc